
ਸਾਊਥ ਅਫਰੀਕਾ ਖਿਲਾਫ ਟੈਸਟ ਸੀਰੀਜ਼ ਹਾਰ ਚੁੱਕੀ ਟੀਮ ਇੰਡੀਆ ਦੀਆਂ ਨਜ਼ਰਾਂ ਹੁਣ ਵਨਡੇ ਅਤੇ ਟੀ20 ਸੀਰੀਜ਼ ਉਤੇ ਹਨ। ਟੈਸਟ ਫਾਰਮੇਟ ਤੋਂ ਸੰਨਿਆਸ ਲੈ ਚੁੱਕੇ ਧੋਨੀ ਵਨਡੇ ਅਤੇ ਟੀ20 ਸੀਰੀਜ਼ ਵਿਚ ਜਲਵਾ ਦਿਖਾਉਣ ਨੂੰ ਤਿਆਰ ਹਨ। ਇਸ ਤੋਂ ਪਹਿਲੇ ਧੋਨੀ ਨੇ ਹੇਅਰ ਸੈਲੂਨ ਜਾ ਕੇ ਆਪਣਾ ਲੁਕ ਵੀ ਚੇਂਜ ਕਰ ਲਿਆ ਹੈ। ਧੋਨੀ ਨੇ ਇਸਦੀ ਵੀਡੀਓ ਵੀ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਸ਼ੇਅਰ ਕੀਤੀ, ਜਿਸਨੂੰ ਫੈਨਸ ਪਸੰਦ ਵੀ ਕਰ ਰਹੇ ਹਨ।
ਲੰਬੇ ਵਾਲਾਂ ਦੇ ਚਲਦੇ ਖੂਬ ਚਰਚੇ 'ਚ ਰਹਿੰਦੇ ਸਨ ਧੋਨੀ
ਸਾਲ 2007 ਵਿਚ ਜਦੋਂ ਧੋਨੀ ਨੂੰ ਟੀ-20 ਵਰਲਡ ਕੱਪ ਦਾ ਕਪਤਾਨ ਬਣਾਇਆ ਗਿਆ ਤਾਂ ਉਸ ਦੌਰਾਨ ਉਹ ਆਪਣੇ ਲੰਬੇ ਵਾਲਾਂ ਦੇ ਚੱਲਦੇ ਚਰਚਾ ਵਿਚ ਰਹਿੰਦੇ ਸਨ। ਧੋਨੀ ਦੇ ਵਾਲਾਂ ਦਾ ਕਰੇਜ ਫੈਨਸ 'ਤੇ ਕੁਝ ਇਸ ਕਦਰ ਸਵਾਰ ਸੀ ਕਿ ਹਰ ਕੋਈ ਉਨ੍ਹਾਂ ਦੀ ਤਰ੍ਹਾਂ ਹੇਅਰ ਸਟਾਇਲ ਕਰਨ ਲਈ ਬੇਤਾਬ ਰਹਿੰਦਾ ਸੀ।
ਫਿਰ ਛੋਟੇ ਕਰਵਾਏ ਵਾਲ
ਹਾਲਾਂਕਿ ਕੁਝ ਸਾਲਾਂ ਬਾਅਦ ਧੋਨੀ ਨੇ ਆਪਣਾ ਹੇਅਰ ਸਟਾਇਲ ਬਦਲਦੇ ਹੋਏ ਵਾਲਾਂ ਨੂੰ ਛੋਟਾ ਕਰ ਲਿਆ ਸੀ ਪਰ ਇਸ ਦੌਰਾਨ ਵੀ ਉਨ੍ਹਾਂ ਦੀ ਪਰਸਨੈਲਿਟੀ ਵਿਚ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਵਿਖਿਆ। ਧੋਨੀ ਤੱਦ ਵੀ ਫੈਨਸ ਦੇ ਚਹੇਤੇ ਬਣੇ ਰਹੇ ਅਤੇ ਉਨ੍ਹਾਂ ਦੇ ਹੇਅਰ ਸਟਾਇਲ ਨੂੰ ਤੇਜੀ ਨਾਲ ਅਪਣਾਇਆ ਜਾਂਦਾ ਰਿਹਾ।