ਵਿਰਾਟ ਕੋਹਲੀ ਬਣੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ
Published : Jan 5, 2018, 11:05 am IST
Updated : Jan 5, 2018, 5:35 am IST
SHARE ARTICLE

ਵਿਰਾਟ ਕੋਹਲੀ ਆਈ.ਪੀ.ਐੱਲ. ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਉਨ੍ਹਾਂ ਦੀ ਮੌਜੂਦਾ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਉਨ੍ਹਾਂ ਨੂੰ 17 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ। ਆਈ.ਪੀ.ਐੱਲ. 2018 ਦੀ ਲਈ ਆਰ.ਸੀ.ਬੀ. ਨੇ ਕਪਤਾਨ ਕੋਹਲੀ ਨੂੰ ਟੀਮ ਵਿਚ ਬਰਕਰਾਰ ਰੱਖਣ ਦੀ ਕੋਈ ਕਸਰ ਨਹੀਂ ਛੱਡੀ। ਇਸਦੇ ਨਾਲ ਹੀ ਕੋਹਲੀ ਨੇ ਰਾਈਜਿੰਗ ਪੁਣੇ ਸੁਪਰਜਾਇੰਟਸ (ਆਰ.ਪੀ.ਐੱਸ.) ਵਲੋਂ 14.5 ਕਰੋੜ ਵਿਚ ਖਰੀਦੇ ਇੰਗਲੈਂਡ ਦੇ ਬੇਨ ਸਟੋਕਸ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਕੋਹਲੀ ਨੂੰ 17 ਕਰੋੜ ਰੁਪਏ ਵਿਚ ਰਿਟੇਨ ਕੀਤਾ ਗਿਆ ਹੈ, ਜੋ ਵਾਸਤਵ ਵਿਚ ਉਨ੍ਹਾਂ ਦੀ ਲੀਗ ਫੀਸ ਹੈ।



ਇੱਕ ਖਿਡਾਰੀ ਨੂੰ ਰਿਟੇਨ ਕਰਨ 'ਤੇ ਕੁਲ ਰਾਸ਼ੀ ਤੋਂ 12.5 ਕਰੋੜ ਰੁਪਏ ਖਰਚ ਹੋਣਗੇ। ਬੇਨ ਸਟੋਕਸ ਨੂੰ ਪਿੱਛੇ ਛੱਡਣ ਵਾਲਿਆਂ ਵਿਚ ਵਿਰਾਟ ਕੋਹਲੀ ਦੇ ਬਾਅਦ ਚੇਨਈ ਸੁਪਰ ਕਿੰਗਸ ਦੇ ਮਹਿੰਦਰ ਸਿੰਘ ਧੋਨੀ ਅਤੇ ਮੁੰਬਈ ਇੰਡੀਅਨਸ ਦੇ ਰੋਹਿਤ ਸ਼ਰਮਾ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਟੀਮਾਂ ਨੇ 15 ਕਰੋੜ ਰੁਪਏ ਵਿਚ ਰਿਟੇਨ ਕੀਤਾ ਹੈ।



ਕਿੰਗਸ ਇਲੈਵਨ ਪੰਜਾਬ ਸਪਿਨਰ ਅਕਸ਼ਰ ਪਟੇਲ ਨੂੰ ਆਪਣੀ ਟੀਮ ਵਿਚ ਰੱਖਿਆ ਹੈ ਜਦੋਂ ਕਿ ਦੱਖਣ ਅਫਰੀਕੀ ਕ੍ਰਿਸ ਮੌਰਿਸ, ਯੁਵਾ ਰਿਸ਼ਭ ਪੰਤ ਅਤੇ ਸ਼ਰੇਅਸ ਅਈਅਰ ਨੂੰ ਦਿੱਲੀ ਡੇਅਰਡੇਵਿਲਸ ਨੇ ਰਿਟੇਨ ਕੀਤਾ ਹੈ। ਜਿਨ੍ਹਾਂ ਫਰੈਂਚਾਇਜੀ ਟੀਮਾਂ ਨੇ ਸਾਰੇ ਤਿੰਨ ਖਿਡਾਰੀਆਂ ਨੂੰ ਰਿਟੇਨ ਕੀਤੇ ਹਨ, ਉਨ੍ਹਾਂ ਵਿਚ ਚੇਨਈ ਸੁਪਰਕਿੰਗਸ, ਮੁੰਬਈ ਇੰਡੀਅਨਸ, ਦਿੱਲੀ ਡੇਅਰਡੇਵਿਲਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਸ਼ਾਮਲ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement