ਵੁਡਬਰਨ ਦਾ ਸ਼ਾਨਦਾਰ ਆਗ਼ਾਜ਼, ਉਨ੍ਹਾਂ ਦੇ ਗੋਲ ਤੋਂ ਵੇਲਸ ਜਿਤਿਆ
Published : Sep 3, 2017, 10:31 pm IST
Updated : Sep 3, 2017, 5:01 pm IST
SHARE ARTICLE

ਕਾਰਡਿਫ, 3 ਸਤੰਬਰ: ਨੌਜਵਾਨ ਬੇਨ ਵੁਡਨਬਰਨ ਦੇ ਸ਼ਾਨਦਾਰ ਕੌਮਾਂਤਰੀ ਡੈਬਿਊ ਦੀ ਬਦੌਲਤ ਵੇਲਸ ਨੇ ਇਥੇ ਆਸਟ੍ਰੀਆ 'ਤੇ 1-0 ਨਾਲ ਜਿੱਤ ਦਰਜ ਕਰ ਕੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ 'ਚ ਪ੍ਰਵੇਸ਼ ਕਰਨ ਦੀ ਮੁਹਿੰਮ ਨੂੰ ਮਜ਼ਬੂਤੀ ਦਿਤੀ। ਲਿਵਰਪੂਲ ਦੇ 17 ਸਾਲਾਂ ਸਟ੍ਰਾਈਕਰ ਨੂੰ ਦੂਜੇ ਹਾਫ਼ 'ਚ ਬਦਲਵੇਂ ਖਿਡਾਰੀ ਦੇ ਤੌਰ 'ਤੇ ਬੁਲਾਇਆ ਗਿਆ ਅਤੇ ਚਾਰ ਮਿੰਟਾਂ ਬਾਅਦ ਹੀ ਉਨ੍ਹਾਂ ਨੇ ਗੋਲ ਕਰ ਦਿਤਾ। ਵੇਲਸ ਨੂੰ ਕੁਆਲੀਫਾਇੰਗ 'ਚ ਅਜੇ ਤਕ ਹਾਰ ਦਾ ਮੂੰਹ ਵੇਖਣਾ ਪਿਆ ਹੈ ਅਤੇ ਉਹ ਗਰੁਪ ਡੀ 'ਚ ਚੋਟੀ 'ਤੇ ਚੱਲ ਰਹੀ ਸਿਰਬਿਆ (15) ਤੋਂ ਚਾਰ ਅੰਕ ਪਿੱਛੇ ਹੈ। ਸਿਰਬਿਆ ਨੇ ਮੋਲਦੋਵਾ 'ਤੇ 3-0 ਨਾਲ ਜਿੱਤ ਦਰਜ ਕੀਤੀ, ਜਿਸ 'ਚ ਉਸ ਦੇ ਨਾਲ ਮਿਜਾਤ ਗਾਸਿਨੋਵਿਚ, ਅਲੈਕਸਾਂਦਰ ਮਿਤਰੋਵਿਚ ਨੇ ਗੋਲ ਦਾਗੇ। ਵੇਲਸ ਹੁਣ ਆਇਰਲੈਂਡ ਗਣਰਾਜ (13) ਤੋਂ 2 ਅੰਕ ਤੋਂ ਪਿਛੜ ਕੇ ਤੀਜੇ ਸਥਾਨ 'ਤੇ ਹੈ ਜਿਸ ਨੇ ਜਾਰਜੀਆ ਤੋਂ 1-1 ਨਾਲ ਡਰਾਅ ਖੇਡਿਆ। ਵੇਲਸ 1958 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਫ਼ਾਈਨਲਸ 'ਚ ਪਹੁੰਚਣ ਦੀ ਕੋਸ਼ਿਸ਼ 'ਚ ਹੈ। (ਏਐਫ਼ਪੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement