ਯੂਸੁਫ਼ ਪਠਾਨ ਡੋਪ ਟੈਸਟ 'ਚ ਫ਼ੇਲ
Published : Jan 10, 2018, 2:25 am IST
Updated : Jan 9, 2018, 8:55 pm IST
SHARE ARTICLE

ਨਵੀਂ ਦਿੱਲੀ, 9 ਜਨਵਰੀ : ਕ੍ਰਿਕਟਰ ਯੂਸੁਫ਼ ਪਠਾਨ ਨੂੰ ਡੋਪ ਟੈਸਟ 'ਚ ਫੇਲ ਹੋਣ ਕਾਰਨ ਬੋਰਡ ਆਫ਼ ਕੰਟਰੋਲ ਫ਼ਾਰ ਕ੍ਰਿਕਟ ਇਨ ਇੰਡੀਆ (ਬੀ.ਸੀ.ਸੀ. ਆਈ.) ਨੇ 5 ਮਹੀਨੇ ਲਈ ਮੁਅੱਤਲ ਕਰ ਦਿਤਾ ਹੈ। ਬੀ.ਸੀ.ਸੀ.ਆਈ. ਮੁਤਾਬਕ ਇਹ ਪਾਬੰਦੀ 15 ਅਗੱਸਤ 2017 ਤੋਂ ਲਾਗੂ ਹੋਈ ਸੀ, ਜੋ 14 ਜਨਵਰੀ 2018 ਨੂੰ ਖ਼ਤਮ ਹੋ ਜਾਵੇਗੀ। ਮਤਲਬ ਆਈ.ਪੀ.ਐਲ. 2018 ਨੀਲਾਮੀ 'ਚ ਯੂਸੁਫ਼ ਉਪਲੱਬਧ ਰਹਿਣਗੇ। ਆਈ.ਪੀ.ਐਲ. ਲਈ ਨੀਲਾਮੀ 26-27 ਜਨਵਰੀ ਨੂੰ ਹੋਣੀ ਹੈ।


ਬੀ.ਸੀ.ਸੀ.ਆਈ. ਅੱਗੇ ਯੂਸੁਫ਼ ਪਠਾਨ ਨੇ ਸਵੀਕਾਰ ਕੀਤਾ ਕਿ ਉਸ ਨੇ ਗ਼ਲਤੀ ਨਾਲ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਹੈ। ਬੀ.ਸੀ.ਸੀ.ਆਈ. ਨੇ ਇਕ ਬਿਆਨ 'ਚ ਕਿਹਾ, ''ਯੂਸੁਫ਼ ਪਠਾਨ 'ਤੇ ਡੋਪਿੰਗ ਉਲੰਘਣਾ ਦੇ ਕਾਰਨ ਰੋਕ ਲਗਾਈ ਗਈ ਹੈ। ਉਨ੍ਹਾਂ ਨੇ ਗ਼ਲਤੀ ਨਾਲ ਇਕ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕਰ ਲਿਆ ਜੋ ਆਮ ਤੌਰ 'ਤੇ ਸਰਦੀ ਖਾਂਸੀ ਦੇ ਸਿਰਪ 'ਚ ਪਾਇਆ ਜਾਂਦਾ ਹੈ ।'' ਪਠਾਨ ਨੇ ਪਿਛਲੇ ਸਾਲ 16 ਮਾਰਚ ਨੂੰ ਇਕ ਘਰੇਲੂ ਟੀ-20 ਟੂਰਨਾਮੈਂਟ  ਦੇ ਬਾਅਦ ਬੀ.ਸੀ.ਸੀ.ਆਈ. ਦੇ ਡੋਪਿੰਗ ਨਿਰੋਧਕ ਪ੍ਰੀਖਿਆ ਪ੍ਰੋਗਰਾਮ  ਦੇ ਤਹਿਤ ਪੇਸ਼ਾਬ ਦਾ ਨਮੂਨਾ ਦਿਤਾ ਸੀ। ਪਠਾਨ ਦੇ ਨਮੂਨੇ ਦੀ ਜਾਂਚ ਕੀਤੀ ਗਈ ਅਤੇ ਉਸ 'ਚ ਟਰਬੂਟੇਲਾਈਨ ਦੇ ਅੰਸ਼ ਮਿਲੇ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement