ਅਸ਼ਵਿਨ ਦੇ ਵੀਡਿਉ ਵੇਖ ਕੇ ਦੀਪਤੀ ਨੇ ਸਿਖੀ 'ਕੈਰਮ ਬਾਲ'
Published : Jul 27, 2017, 4:38 pm IST
Updated : Jul 27, 2017, 11:08 am IST
SHARE ARTICLE

ਨਵੀਂ ਦਿੱਲੀ, 27 ਜੁਲਾਈ: ਦੀਪਤੀ ਸ਼ਰਮਾ ਨੇ ਹਾਲ ਹੀ ਵਿਚ ਸਮਾਪਤ ਹੋਏ ਆਈਸੀਸੀ ਮਹਿਲਾ ਵਿਸ਼ਵ ਕੱਪ ਵਿਚ ਸਮੇਂ-ਸਮੇਂ 'ਤੇ ਕੈਰਮ ਬਾਲ ਦੀ ਵਰਤੋਂ ਕੀਤੀ ਅਤੇ ਇਸ ਭਾਰਤੀ ਕ੍ਰਿਕਟ ਟੀਮ ਦੀ ਆਲਰਾਊਂਡਰ ਨੇ ਅੱਜ ਇਥੇ ਇਹ ਪ੍ਰਗਟਾਵਾ ਕੀਤਾ ਕਿ ਉੁਨ੍ਹਾਂ ਨੇ ਪੁਰਸ਼ ਟੀਮ ਦੇ ਸਿਖਰਲੇ ਸਪਿਨਰ ਰਵੀਚੰਦਰਨ ਅਸ਼ਵਿਨ ਦੇ ਵੀਡਿਉ ਵੇਖ ਕੇ ਇਹ ਚੌਕਾਉਣ ਵਾਲੀ ਗੇਂਦ ਦਾ ਅਭਿਆਸ ਸ਼ੁਰੂ ਕੀਤਾ ਸੀ।

ਦੀਪਤੀ ਨੇ ਪੀਟੀਆਈ ਨੂੰ ਕਿਹਾ, ''ਮੈਂ ਹੁਣ ਲਗਾਤਾਰ ਨੈਟ 'ਤੇ ਇਸ ਦਾ ਅਭਿਆਸ ਕਰਦੀ ਹਾਂ। ਵਿਸ਼ਵ ਕੱਪ ਵਿਚ ਮੈਂ ਕੁੱਝ ਮੈਚਾਂ ਵਿਚਕਾਰ ਇਸ ਦੀ ਵਰਤੋਂ ਕੀਤੀ ਸੀ। ਇਸ ਦੀ ਵਰਤੋਂ ਮੈਂ ਬੱਲੇਬਾਜ਼ ਨੂੰ ਅਚਾਨਕ ਵਹਿਮ ਵਿਚ ਪਾਉਣ ਲਈ ਕਰਦੀ ਹਾਂ ਅਤੇ ਇਸ ਦਾ ਫ਼ਾਇਦਾ ਵੀ ਮਿਲਦਾ ਹੈ।'' ਉਨ੍ਹਾਂ ਕਿਹਾ ਕਿ ਮੈਂ ਅਸ਼ਵਿਨ ਦੇ ਵੀਡਿਉ ਵੇਖੇ ਅਤੇ ਉਨ੍ਹਾਂ ਦੇ ਐਕਸ਼ਨ, ਗੇਂਦ ਫ਼ੜਨ ਅਤੇ ਉਸ ਨੂੰ ਛੱਡਣ ਦੀ ਸਥਿਤੀ ਦੀ ਬਾਰੀਕੀ ਨਾਲ ਗੋਖ ਕੀਤੀ ਅਤੇ ਮੁੜ ਕੈਮਰ ਬਾਲ ਦਾ ਅਭਿਆਸ ਸ਼ੁਰੂ ਕੀਤਾ। ਮੈਂ ਅਜੇ ਤਕ ਉਨ੍ਹਾਂ  (ਅਸ਼ਵਿਨ) ਨੂੰ ਨਹੀਂ ਮਿਲੀ ਹਾਂ ਪਰ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਨਿਸ਼ਚਤ ਤੌਰ 'ਤੇ ਮੈਂ ਉੁਨ੍ਹਾਂ ਨਾਲ 'ਕੈਰਮ ਬਾਲ' ਦੇ ਬਾਰੇ ਹੀ ਗੱਲ ਕਰਾਂਗੀ।
ਕੈਰਮ ਬਾਲ ਅਸ਼ਵਿਨ ਦਾ ਮੁੱਖ ਹਥਿਆਰ ਹੈ। ਅਤੇ ਸ੍ਰੀਲੰਕਾ ਦੇ ਅਜੰਤਾ ਮੇਂਡਿਸ ਨੇ ਇਸ ਗੇਂਦ ਨੂੰ ਕਾਫ਼ੀ ਪ੍ਰਸਿੱਧੀ ਦਿਵਾਈ ਸੀ ਪਰ ਦੀਪਤੀ ਨੇ ਕੇਵਲ ਭਾਰਤੀ ਸਪਿਨਰ ਦੇ ਵੀਡਿਉ ਵੇਖੇ ਕਿਉੁਂਕਿ ਕਿਸੇ ਹੋਰ ਗੇਂਦਬਾਜ਼ ਨੂੰ ਯਾਦ ਕਰ ਕੇ ਉਹ ਖ਼ੁਦ ਨੂੰ ਵਹਿਮ ਵਿਚ ਨਹੀਂ ਪਾਉਣਾ ਚਾਹੁੰਦੀ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement