7 ਵਿਅਕਤੀ ਗੰਭੀਰ ਰੂਪ ’ਚ ਹੋਏ ਜ਼ਖ਼ਮੀ
ਕਾਨਪੁਰ : ਕਾਨਪੁਰ ਦੇ ਘਾਟਮਪੁਰ ਦੇ ਪਤਾਰਾ ਵਿੱਚ ਓਮਨੀ ਵੈਨ ਅਤੇ ਆਟੋ ਦੀ ਟੱਕਰ ਹੋ ਗਈ ਅਤੇ ਇਸ ਹਾਦਸੇ ਦੌਰਾਨ 7 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਸਬੰਧੀ ਕੁੱਝ ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀਆਂ ਨੂੰ ਬਿਧਨੂੰ ਸੀ.ਐੱਚ.ਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਛੇ ਜ਼ਖ਼ਮੀਆਂ ਨੂੰ ਕਾਨਪੁਰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ।
ਹਾਦਸੇ ਦੌਰਾਨ ਅੱਛੇਲਾਲ ਗੁਪਤਾ, ਰਾਜ, ਪ੍ਰਦੀਪ ਕੁਮਾਰ, ਦੀਪਕ, ਮਹੇਸ਼ ਕੁਮਾਰ ਸਵਿਤਾ, ਦਿਲੀਪ, ਅਨੁਰਾਗ ਨਾਮੀ ਵਿਅਕਤੀ ਜ਼ਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਾਦਸੇ ਦੋਂ ਬਾਅਦ ਕਾਨਪੁਰ-ਸਾਗਰ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ ਸੀ। ਪੁਲਿਸ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਹਾਈਵੇ ਤੋਂ ਸਾਈਡ ’ਤੇ ਕੀਤਾ ਅਤੇ ਆਵਾਜਾਈ ਸ਼ੁਰੂ ਕਰਵਾਈ।
