Uttar Pradesh News: ਦਾਜ ਲਈ ਸਹੁਰਿਆਂ ਨੇ ਨੂੰਹ ਨੂੰ ਪਿਆਇਆ ਤੇਜ਼ਾਬ, 17 ਦਿਨਾਂ ਬਾਅਦ ਤੋੜਿਆ ਦਮ
Published : Sep 7, 2025, 12:18 pm IST
Updated : Sep 7, 2025, 12:18 pm IST
SHARE ARTICLE
Uttar Pradesh Gulfiza News in punjabi
Uttar Pradesh Gulfiza News in punjabi

Uttar Pradesh News: 6 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ

Uttar Pradesh Gulfiza News in punjabi : 'ਉਨ੍ਹਾਂ ਜ਼ਾਲਮ ਲੋਕਾਂ ਨੇ ਮੇਰੀ ਫੁੱਲਾਂ ਵਰਗੀ ਧੀ ਨੂੰ ਤੇਜ਼ਾਬ ਪਿਲਾ ਕੇ ਮਾਰ ਦਿੱਤਾ। ਉਹ 17 ਦਿਨਾਂ ਤੱਕ ਹਸਪਤਾਲ ਵਿੱਚ ਦਰਦ ਨਾਲ ਤੜਫਦੀ ਰਹੀ, ਖੂਨ ਦੀਆਂ ਉਲਟੀਆਂ ਕਰਦੀ ਰਹੀ। ਉਸ ਨੂੰ ਬਹੁਤ ਤਕਲੀਫ਼ ਹੋਈ। ਹਸਪਤਾਲ ਵਿੱਚ, ਉਸ ਨੇ ਮੇਰਾ ਹੱਥ ਫੜਿਆ ਅਤੇ ਕਿਹਾ- ਅੰਮੀ, ਨਾ ਰੋ, ਮੈਂ ਠੀਕ ਹੋ ਜਾਵਾਂਗੀ। ਅੱਲ੍ਹਾ ਜ਼ਰੂਰ ਪਰਵੇਜ਼ ਅਤੇ ਉਸ ਦੇ ਪਰਿਵਾਰ ਨੂੰ ਸਜ਼ਾ ਦੇਵੇਗਾ।'

ਇਹ ਬੋਲ ਇਕ ਮਾਂ ਦੇ ਨੇ ਜਿਸ ਦੀ ਧੀ ਨੂੰ ਦਹੇਜ ਕਰਕੇ ਉਸ ਦੇ ਸਹੁਰਿਆਂ ਨੇ ਮਾਰ ਦਿੱਤਾ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਸ਼ਹਿਰ 22 ਸਾਲਾ ਗੁਲਫੀਜ਼ਾ ਨੂੰ ਉਸ ਦੇ ਸਹੁਰਿਆਂ ਨੇ ਦਹੇਜ ਕਰ ਕੇ ਮਾਰ ਦਿੱਤਾ। ਸਿਰਫ਼ 6 ਮਹੀਨੇ ਪਹਿਲਾਂ ਹੀ ਗੁਲਫੀਜ਼ਾ ਦਾ ਨਿਕਾਹ ਅਮਰੋਹਾ ਦੇ ਪਰਵੇਜ਼ ਨਾਲ ਹੋਇਆ ਸੀ। ਗੁਲਫੀਜ਼ਾ ਪਹਿਲਾਂ ਹੀ ਪਰਵੇਜ਼ ਨੂੰ ਪਸੰਦ ਕਰਦੀ ਸੀ। ਦੋਵੇਂ ਪਰਿਵਾਰ ਵਿਆਹ ਤੋਂ ਖੁਸ਼ ਸਨ।

ਕੁਝ ਦਿਨਾਂ ਤੱਕ ਸਭ ਕੁਝ ਠੀਕ ਰਿਹਾ। ਗੁਲਫੀਜ਼ਾ  ਦੀ ਮਾਂ ਅਫ਼ਸਰੀਨ ਦਾ ਦੋਸ਼ ਹੈ ਕਿ ਬਾਅਦ ਵਿੱਚ ਗੁਲਫੀਜ਼ਾ ਦੇ ਸਹੁਰੇ ਵਾਲੇ ਉਸ ਨੂੰ ਦਾਜ ਲਈ ਤਾਅਨੇ ਮਾਰਨ ਲੱਗ ਪਏ। ਉਨ੍ਹਾਂ ਨੇ ਉਸ ਨੂੰ 10 ਲੱਖ ਰੁਪਏ ਲਿਆਉਣ ਲਈ ਕਿਹਾ। ਜਦੋਂ ਗੁਲਫੀਜ਼ਾ ਨੇ ਨਹੀਂ ਸੁਣੀ ਤਾਂ ਉਸ ਨੂੰ ਕੁੱਟਿਆ ਗਿਆ। 11 ਅਗਸਤ ਨੂੰ, ਉਸ ਦੇ ਸਹੁਰਿਆਂ ਨੇ ਉਸਨੂੰ ਤੇਜ਼ਾਬ ਪਿਲਾਇਆ। ਜਦੋਂ ਉਸ ਦੀ ਹਾਲਤ ਵਿਗੜ ਗਈ, ਤਾਂ ਗੁਲਫਿਜ਼ਾ ਨੂੰ ਮੁਰਾਦਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦੀ 27 ਅਗਸਤ ਨੂੰ ਮੌਤ ਹੋ ਗਈ।

ਗੁਲਫੀਜ਼ਾ ਦੀ ਮੌਤ ਤੋਂ ਬਾਅਦ, ਉਸ ਦੇ ਪਿਤਾ ਮੁਹੰਮਦ ਫੁਰਕਾਨ ਨੇ ਉਸ ਦੇ ਪਤੀ ਪਰਵੇਜ਼ ਅਤੇ ਉਸ ਦੇ ਮਾਪਿਆਂ ਸਮੇਤ 7 ਲੋਕਾਂ ਵਿਰੁੱਧ ਦਾਜ ਲਈ ਪਰੇਸ਼ਾਨ ਅਤੇ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਨੇ ਹੁਣ ਤੱਕ ਸਿਰਫ਼ ਪਰਵੇਜ਼ ਨੂੰ ਹੀ ਗ੍ਰਿਫ਼ਤਾਰ ਕੀਤਾ ਹੈ। ਗੁਲਫੀਜ਼ਾ ਦਾ ਪੇਕਾ ਘਰ ਮੁਰਾਦਾਬਾਦ ਸ਼ਹਿਰ ਤੋਂ 15 ਕਿਲੋਮੀਟਰ ਦੂਰ ਨਗਲਾ ਬਨਵੀਰ ਪਿੰਡ ਵਿੱਚ ਹੈ। ਗੁਲਫੀਜ਼ਾ ਨੂੰ ਯਾਦ ਕਰਦਿਆਂ, ਉਸ ਦੀ ਮਾਂ ਅਫਸਰੀਨ ਨੇ ਕਿਹਾ ਕਿ 'ਗੁਲਫੀਜ਼ਾ ਮੇਰੀਆਂ ਪੰਜ ਧੀਆਂ ਵਿੱਚੋਂ ਸਭ ਤੋਂ ਵੱਡੀ ਅਤੇ ਸਭ ਤੋਂ ਪਿਆਰੀ ਸੀ। ਅਸੀਂ ਉਸ ਨੂੰ ਪੜ੍ਹਾਇਆ ਅਤੇ ਉਸ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ। ਉਹ ਘਰ ਵਿੱਚ ਸਾਰਿਆਂ ਦਾ ਧਿਆਨ ਰੱਖਦੀ ਸੀ। ਅਸੀਂ ਉਸ ਨੂੰ ਕਦੇ ਝਿੜਕਿਆ ਵੀ ਨਹੀਂ। ਉਸ ਦੇ ਵਿਆਹ ਤੋਂ ਬਾਅਦ, ਉਸਦੇ ਸਹੁਰੇ ਘੱਟ ਦਾਜ 'ਤੇ ਉਸ ਨੂੰ ਤੰਗ ਕਰਨ ਲੱਗ ਪਏ।'

'ਗੁਲਫਿਜ਼ਾ ਨੇ ਪਰਵੇਜ਼ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਸਦੇ ਸਹੁਰੇ ਉਸ ਨੂੰ ਕੁੱਟਣ ਲੱਗ ਪਏ। ਉਸ ਨੇ ਇਹ ਗੱਲ ਸਾਡੇ ਤੋਂ ਤਿੰਨ-ਚਾਰ ਮਹੀਨਿਆਂ ਤੱਕ ਲੁਕਾਈ ਰੱਖੀ। ਅੱਕ ਕੇ ਉਸ ਨੇ  ਸਾਨੂੰ ਸਾਰੀ ਕਹਾਣੀ ਦੱਸੀ। ਅਸੀਂ ਉਸ ਦੇ ਸਹੁਰਿਆਂ ਨਾਲ ਵੀ ਗੱਲ ਕੀਤੀ, ਪਰ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪਿਆ।'

(For more news apart from “Uttar Pradesh Gulfiza News in punjabi  ,” stay tuned to Rozana Spokesman.)

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement