Uttar Pradesh: ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਵਿਰੁੱਧ ਪੀਲੀਭੀਤ 'ਚ FIR ਦਰਜ
Published : Jun 10, 2025, 9:05 pm IST
Updated : Jun 10, 2025, 9:05 pm IST
SHARE ARTICLE
Uttar Pradesh: FIR registered in Pilibhit against people who converted Sikhs
Uttar Pradesh: FIR registered in Pilibhit against people who converted Sikhs

ਰੋਜ਼ਾਨਾ ਸਪੋਕਸਮੈਨ ਨੇ ਪੀਲੀਭੀਤ ਦੇ ਪਿੰਡਾਂ 'ਚ ਜਾ ਕੇ ਪਾਖੰਡ ਵਿਰੁੱਧ ਚੁੱਕੀ ਸੀ ਆਵਾਜ਼

Uttar Pradesh: ਪੈਸਿਆਂ ਦਾ ਲਾਲਚ ਦੇ ਕੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਪੀਲੀਭੀਤ ਦੇ ਕਈ ਪਿੰਡਾਂ ’ਚ ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਹੈ। ਹਜਾਰਾ ਪੁਲਿਸ ਨੇ ਜਾਂਚ ਤੋਂ ਬਾਅਦ ਇਕ ਪਾਦਰੀ ਸਮੇਤ 7 ਲੋਕਾਂ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਕਾਰਵਾਈ ਕੀਤੀ। ਜਲਦ ਇਹਨਾਂ ਦੀ ਗ੍ਰਿਫਤਾਰੀ ਦੀ ਸੰਭਵ ਹੈ।

ਜ਼ਿਕਰਯੋਗ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਤੇ ਕਈ ਹੋਰਾਂ ਦਾ ‘ਮਾਇੰਡ ਵਾਸ਼’ ਕਰ ਕੇ ਉਨ੍ਹਾਂ ਦਾ ਧਰਮ ਬਦਲਵਾਇਆ ਗਿਆ ਸੀ। ਹਾਲਾਂਕਿ ਮਾਮਲਾ ਭਖਣ ਮਗਰੋਂ ਸਿੱਖ ਜਥੇਬੰਦੀਆਂ ਸਰਗਰਮ ਹੋਈਆਂ ਸਨ ਅਤੇ ਕਈਆਂ ਦੀ ਸਿੱਖ ਧਰਮ ’ਚ ਵਾਪਸੀ ਵੀ ਹੋਈ ਸੀ ਅਤੇ ਲਗਾਤਾਰ ਇਹ ਪਰਿਵਾਰ ਵਾਪਸ ਆ ਵੀ ਰਹੇ ਨੇ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਵੀ ਇਨ੍ਹਾਂ ਪਿੰਡਾਂ ’ਚ ਪਹੁੰਚ ਕੇ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਪਖੰਡੀ ਲੋਕਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਟੀਮ ਨੇ ਸਥਾਨਕ ਲੋਕਾਂ  ਨਾਲ ਗੱਲਬਾਤ ਕਰਕੇ ਈਸਾਈਆਂ ਵੱਲੋਂ ਕੀਤੇ ਜਾਂਦੇ ਪਾਖੰਡਵਾਦ ਨੂੰ ਉਭਾਰਿਆ ਸੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement