ਉਤਰ ਪ੍ਰਦੇਸ਼ ਦੇ ਹਾਪੁਰ ’ਚ ਪ੍ਰੇਮੀ ਲਈ ਔਰਤ ਬਣੀ ਚੋਰ

By : JUJHAR

Published : Jun 10, 2025, 12:13 pm IST
Updated : Jun 10, 2025, 12:24 pm IST
SHARE ARTICLE
Woman becomes thief for lover in Hapur, Uttar Pradesh
Woman becomes thief for lover in Hapur, Uttar Pradesh

ਪੁਲਿਸ ਨੇ ਸੀਸੀਟੀਵੀ ਤੇ ਫ਼ੋਨ ਵੇਰਵਿਆਂ ਦੀ ਮਦਦ ਨਾਲ ਮਾਮਲੇ ਦਾ ਕੀਤਾ ਪਰਦਾਫ਼ਾਸ

ਹਾਪੁਰ ਵਿਚ ਇਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਘਰ ਲੁੱਟ ਲਿਆ। ਪੁਲਿਸ ਨੇ ਸੀਸੀਟੀਵੀ ਅਤੇ ਫ਼ੋਨ ਵੇਰਵਿਆਂ ਨਾਲ ਮਾਮਲੇ ਦਾ ਖੁਲਾਸਾ ਕੀਤਾ। ਉੱਤਰ ਪ੍ਰਦੇਸ਼ ਦੇ ਹਾਪੁਰ ਜ਼ਿਲ੍ਹੇ ਵਿਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਘਰ ਦੀ ਨੂੰਹ ਨੇ ਆਪਣੇ ਹੀ ਪ੍ਰੇਮੀ ਨਾਲ ਮਿਲ ਕੇ ਦਿਨ-ਦਿਹਾੜੇ ਆਪਣੇ ਸਹੁਰਾ ਘਰ ਲੁੱਟ ਲਿਆ। ਇਹ ਘਟਨਾ ਪਿੰਡ ਨਾਗੌਲਾ ਦੀ ਹੈ ਤੇ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਮੋਬਾਈਲ ਕਾਲ ਵੇਰਵਿਆਂ ਦੀ ਬਾਰੀਕੀ ਨਾਲ ਜਾਂਚ ਕਰਨ ’ਤੇ ਇਹ ਖ਼ੁਲਾਸਾ ਹੋਇਆ।

photophoto

ਪਿੰਡ ਨਾਗੌਲਾ ਦੇ ਇਕ ਬਜ਼ੁਰਗ ਨਿਵਾਸੀ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਇਕ ਨੌਜਵਾਨ ਆਪਣੇ ਘਰ LIC ਏਜੰਟ ਦੇ ਰੂਪ ਵਿਚ ਆਇਆ ਅਤੇ ਨੂੰਹ ਨੂੰ ਨਸ਼ੀਲੀ ਚੀਜ਼ ਦੀ ਸੁੰਘਾ ਕੇ 15 ਲੱਖ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਲੈ ਕੇ ਭੱਜ ਗਿਆ। ਨੂੰਹ ਨੇ ਖ਼ੁਦ ਇਹ ਕਹਾਣੀ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਅਤੇ ਘਰ ਵਿਚ ਵਾਪਰੀ ਇਸ ਘਟਨਾ ਨੂੰ ਡਕੈਤੀ ਵਰਗਾ ਬਣਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂ ਵਿਚ, ਪੁਲਿਸ ਨੂੰ ਲੱਗਿਆ ਕਿ ਕਿਸੇ ਬਾਹਰੀ ਗਿਰੋਹ ਨੇ ਇਹ ਅਪਰਾਧ ਕੀਤਾ ਹੈ।

ਜਦੋਂ ਹਾਪੁੜ ਦੇ ਸਿਟੀ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕੀਤੀ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਅਤੇ ਔਰਤ ਦੇ ਮੋਬਾਈਲ ਫ਼ੋਨ ਦੀ ਕਾਲ ਡਿਟੇਲ ਦੀ ਜਾਂਚ ਕੀਤੀ। ਜਾਂਚ ਵਿਚ ਇਕ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ। ਔਰਤ ਨੇ ਖੁਦ ਆਪਣੇ ਪ੍ਰੇਮੀ ਨਿਗਮ ਨਾਲ ਮਿਲ ਕੇ ਚੋਰੀ ਦੀ ਇਹ ਸਾਰੀ ਸਾਜ਼ਿਸ਼ ਰਚੀ ਸੀ। ਜਿਵੇਂ ਹੀ ਨੂੰਹ ਨੇਹਾ ਉਰਫ਼ ਅਨਾਮਿਕਾ ਨੂੰ ਲੱਗਾ ਕਿ ਪਰਿਵਾਰ ਦੇ ਮੈਂਬਰਾਂ ਨੂੰ ਸ਼ੱਕ ਹੋ ਸਕਦਾ ਹੈ, ਉਹ ਆਪਣੇ ਪ੍ਰੇਮੀ ਨਿਗਮ ਨਾਲ ਭੱਜਣ ਦੀ ਯੋਜਨਾ ਬਣਾ ਰਹੀ ਸੀ। ਪਰ ਪੁਲਿਸ ਨੇ ਸਮੇਂ ਸਿਰ ਦੋਵਾਂ ਨੂੰ ਫੜ ਲਿਆ।

ਪੁਲਿਸ ਨੇ ਉਨ੍ਹਾਂ ਤੋਂ ਲਗਭਗ 15 ਲੱਖ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਕੀਤੇ ਹਨ। ਸ਼ਹਿਰ ਦੇ ਪੁਲਿਸ ਸਟੇਸ਼ਨ ਇੰਚਾਰਜ ਨੇ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਇਕ ਅੰਦਰੂਨੀ ਸਾਜ਼ਿਸ਼ ਹੈ ਜਿਸ ਵਿਚ ਘਰ ਦੀ ਨੂੰਹ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਹਾਲ, ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 06/07/2025

06 Jul 2025 9:38 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 05/07/2025

05 Jul 2025 9:00 PM
Advertisement