
ਧੀ ਨੂੰ ਇਨਸਾਫ਼ ਦਿਵਾਉਣ ਲਈ ਪਿਤਾ ਨੇ 22 ਸਾਲ ਲੜੀ ਕਾਨੂੰਨੀ ਲੜਾਈ
ਆਗਰਾ : ਆਗਰਾ ਵਿਚ 2002 ਵਿਚ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਅਤੇ ਅਗਵਾ ਮਾਮਲੇ ’ਚ ਅਲੀਗੜ੍ਹ ਅਦਾਲਤ ਨੇ ਜੱਜ ਅੰਜੂ ਰਾਜਪੂਤ ਦੀ ਫਾਸਟ ਟਰੈਕ ਅਦਾਲਤ ਨੇ ਉਤਰ ਪ੍ਰਦੇਸ਼ ਪੁਲਿਸ ਦੇ ਦੋ ਸਾਬਕਾ ਸਬ ਇੰਸਪੈਕਟਰਾਂ ਸਮੇਤ 7 ਵਿਅਕਤੀਆਂ 20 ਸਾਲ ਦੀ ਸਜ਼ਾ ਅਤੇ 50-50 ਹਜ਼ਾਰ ਰੁਪਏ ਜੁਰਮਾਨੇ ਦੀ ਸੁਣਾਈ ਹੈ। ਇਸ ਫੈਸਲੇ ਤੋਂ ਬਾਅਦ ਪੀੜਤਾ ਦੇ ਪਿਤਾ ਦੀ 22 ਸਾਲਾ ਤੋਂ ਚੱਲੀ ਆ ਰਹੀ ਕਾਨੂੰਨੀ ਲੜਾਈ ਦਾ ਅੰਤ ਹੋ ਗਿਆ। ਉਨ੍ਹਾਂ ਵੱਲੋਂ ਸ਼ੁਰੂਆਤੀ ਜਾਂਚ ਦਾ ਵਿਰੋਧ ਕੀਤਾ ਸੀ, ਜਿਸ ’ਚ ਦੋ ਨਿਰਦੋਸ਼ ਆਦਮੀਆਂ ਨੂੰ ਫਸਾਇਆ ਗਿਆ ਸੀ,ਜਦਕਿ ਸ਼ੱਕੀਆਂ ਨੂੰ ਬਚਾਇਆ ਗਿਆ ਸੀ। ਜਿਨ੍ਹਾਂ ’ਚ ਇਕ ਸਥਾਨਕ ਸਿਆਸਤਦਾਨ ਵੀ ਸ਼ਾਮਲ ਸੀ। ਪੀੜਤ ਦੇ ਪਿਤਾ ਵੱਲੋਂ ਅਲੀਗੜ੍ਹ, ਪ੍ਰਯਾਗਰਾਜ ਅਤੇ ਦਿੱਲੀ ਦੀਆਂ ਅਦਾਲਤਾਂ ਵਿਚ ਸਾਲਾਂਬੱਧੀ ਦਾਇਰ ਕੀਤੀਆਂ ਪਟੀਸ਼ਨਾਂ ਤੋਂ ਬਾਅਦ ਇਹ ਨਤੀਜਾ ਆਇਆ ਹੈ। ਉਸ ਵੱਲੋਂ ਦਿੱਤੇ ਗਏ ਨਾਵਾਂ ਨੂੰ ਪੁਲਿਸ ਵੱਲੋਂ ਨਜ਼ਰਅੰਦਾਜ਼ ਕਰਨ ਤੋਂ ਬਾਅਦ ਹਾਈ ਕੋਰਟ ਵੱਲੋਂ ਉਸ ਦੀ ਧੀ ਦੇ ਬਿਆਨ ਨੂੰ ਰੱਦ ਕਰਨ ਤੋਂ ਬਾਅਦ ਵੀ ਉਸ ਨੇ ਹਰ ਪੜਾਅ ’ਤੇ ਕੇਸ ਨੂੰ ਚੁਣੌਤੀ ਦਿੱਤੀ।
ਮਾਮਲਾ 16 ਨਵੰਬਰ 2002 ਦਾ ਹੈ। ਅਲੀਗੜ੍ਹ ਦੇ ਖੈਰ ਥਾਣਾ ਖੇਤਰ ਦੇ ਇਕ ਪਿੰਡ ’ਚ ਦਲਿਤ ਲੜਕੀ ਦੇ ਨਾਲ ਤਿੰਨ ਨੌਜਵਾਨਾਂ ਨੇ ਸਮੂਹਿ ਬਲਾਤਕਾਰ ਕੀਤਾ ਸੀ। ਪੀੜਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਸਵੇਰੇ ਜੰਗਲ ਪਾਣੀ ਲਈ ਖੇਤ ਗਈ ਸੀ, ਉਸ ਸਮੇਂ ਹੀ ਪਿੰਡ ਦੇ ਸਾਬ੍ਹ ਸਿੰਘ ਸਮੇਤ ਤਿੰਨ ਵਿਅਕਤੀਆਂ ਨੇ ਉਸ ਦੇ ਬਲਾਤਕਾਰ ਕੀਤਾ। ਬਾਅਦ ’ਚ ਪੁਲਿਸ ਨੇ ਪੀੜਤਾਂ ਨੂੰ ਦੋ ਹੋਰ ਨੌਜਵਾਨਾਂ ਦੇ ਨਾਲ ਬਰਾਮਦ ਕੀਤਾ।