
Uttar Pradesh News: ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਫੈਲ ਗਈ
Juice seller shot dead in Gorakhpur News: ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਬੀਤੀ ਦੇਰ ਰਾਤ ਇੱਕ ਜੂਸ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰ ਨੂੰ ਘਟਨਾ ਬਾਰੇ ਪਤਾ ਨਹੀਂ ਸੀ। ਜਦੋਂ ਉਸ ਦੀ ਹਾਲਤ ਵਿਗੜ ਗਈ, ਤਾਂ ਪ੍ਰਵਾਰ ਉਸ ਨੂੰ ਦਿਲ ਦਾ ਦੌਰਾ ਪੈਣ ਦਾ ਸ਼ੱਕ ਕਰਦੇ ਹੋਏ ਹਸਪਤਾਲ ਲੈ ਗਿਆ।
ਜਿੱਥੇ ਡਾਕਟਰਾਂ ਨੇ ਉਸ ਦੀ ਪਿੱਠ ਵਿੱਚ ਗੋਲੀ ਲੱਗਣ ਬਾਰੇ ਦੱਸਿਆ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਖ਼ਬਰ ਨਾਲ ਇਲਾਕੇ ਵਿੱਚ ਡਰ ਅਤੇ ਦਹਿਸ਼ਤ ਫੈਲ ਗਈ ਹੈ। ਪੁਲਿਸ ਫ਼ੋਰੈਂਸਿਕ ਟੀਮ ਨਾਲ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਘਟਨਾ ਰਾਤ 1 ਵਜੇ ਦੇ ਕਰੀਬ ਵਾਪਰੀ। ਮੁੰਨਾ ਸਾਹਨੀ ਆਪਣੇ ਘਰ ਦੇ ਵਰਾਂਡੇ ਵਿੱਚ ਸੁੱਤਾ ਪਿਆ ਸੀ। ਅਚਾਨਕ ਉੱਚੀ ਇਕ ਅਵਾਜ਼ ਆਈ। ਉਸ ਦੀ ਪਤਨੀ ਆਸ਼ਾ ਦੇਵ ਨੇ ਸੋਚਿਆ ਕਿ ਕੁਝ ਡਿੱਗ ਗਿਆ ਹੈ, ਪਰ ਜਦੋਂ ਉਸ ਨੇ ਪੁੱਤਰ ਚੰਦਰਭਾਨ ਨੂੰ ਦੱਸਿਆ ਤਾਂ ਉਹ ਬਾਹਰ ਆਇਆ ਤੇ ਆਪਣੇ ਪਿਤਾ ਨੂੰ ਹਸਪਤਾਲ ਲੈ ਗਏ। ਜਿਥੇ ਡਾਕਟਰਾਂ ਨੇ ਮੁੰਨਾ ਸਾਹਨੀ ਨੂੰ ਮ੍ਰਿਤਕ ਐਲਾਨ ਦਿੱਤਾ।