
4 ਘੰਟੇ ਦੀ ਮੁਸ਼ਕਿਲ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਬੱਚੇ ਦੀ ਬਚਾਈ ਜਾਨ
ਲਖਨਊ : ਲਖਨਊ ’ਚ 3 ਸਾਲ ਦੇ ਬੱਚੇ ਦੇ ਸਿਰ ਅਤੇ ਮੋਢੇ ’ਚੋਂ ਗਰਿੱਲ ਆਰ-ਪਾਰ ਹੋ ਗਈ। ਸਰਜਰੀ ਕਰਨ ਵਾਲੇ ਕੇਜੀਐਮਯੂ ਦੇ ਨਿਊਰੋ ਸਰਜਨ ਡਾ. ਅੰਕੁਰ ਬਜਾਜ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕੈਰੀਅਰ ਦੌਰਾਨ ਅਜਿਹੇ ਗੁੰਝਲਦਾਰ ਕੇਸ ਬਾਰੇ ਨਾ ਕਦੇ ਸੁਣਿਆ ਅਤੇ ਨਾ ਹੀ ਕਦੇ ਅਜਿਹਾ ਕੇਸ ਦੇਖਿਆ ਸੀ। ਉਨ੍ਹਾਂ ਦੱਸਿਆ ਕਿ 3 ਸਾਲ ਦੇ ਬੱਚੇ ਦੀ ਮੁੁਸ਼ਕਿਲ ਸਰਜਰੀ ਦੌਰਾਨ ਗੰਭੀਰ ਚੁਣੌਤੀਆਂ ਸਾਹਮਣੇ ਆਈਆਂ। ਉਨ੍ਹਾਂ ਦੱਸਿਆ ਕਿ ਅੱਧੀ ਰਾਤ ਸਮੇਂ ਵੈਲਡਰ ਨੂੰ ਲੱਭ ਕੇ ਲੋਹੇ ਦੀਆਂ ਪੱਤੀਆਂ ਕਟਵਾਉਣਾ ਕਾਫ਼ੀ ਮੁਸ਼ਕਿਲ ਭਰਿਆ ਰਿਹਾ। ਹਾਲਾਂਕਿ ਵੈਲਡਰ ਨੇ ਇਨਸਾਨੀਅਤ ਦਿਖਾਉਂਦੇ ਹੋਏ ਕੋਈ ਪੈਸਾ ਵੀ ਨਹੀਂ ਲਿਆ। ਡਾਕਟਰ ਨੇ ਦੱਸਿਆ ਬੱਚੇ ਦੀ ਸਰਜਰੀ ਕਰਨ ਲਈ ਕਾਰਪੋਰੇਟ ਹਸਪਤਾਲ ਨੇ 15 ਲੱਖ ਰੁਪਏ ਦਾ ਖਰਚਾ ਦੱਸਿਆ ਸੀ ਜਦਕਿ ਅਸੀਂ ਇਸ ਸਰਜਰੀ ਨੂੰ ਸਿਰਫ਼ 25 ਹਜ਼ਾਰ ਰੁਪਏ ਵਿਚ ਸਫਲਤਾਪੂਰਵਕ ਕੀਤਾ।
ਡਾਕਟਰਾਂ ਦੇ ਦੱਸਣ ਅਨੁਸਾਰ 4 ਘੰਟੇ ਦੀ ਮੁਸ਼ਕਿਲ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਬੱਚੇ ਨੂੰ ਨਵਾਂ ਜਨਮ ਦੇਣ ’ਚ ਕਾਮਯਾਬ ਰਹੀ। ਬੱਚੇ ਦੇ ਪਿਤਾ ਰਜਨੀਸ਼ ਨੇ ਦੱਸਿਆ ਕਿ ਜਨਮ ਅਸ਼ਟਮੀ ਨੂੰ ਲੈ ਕੇ ਬੱਚਾ ਬਹੁਤ ਖੁਸ਼ ਸੀ। ਮਰੇ ਕੋਲ ਉਸ ਨੇ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਪਾਪਾ ਅੱਜ ਕਾਹਨਾ ਦਾ ਜਨਮ ਦਿਨ ਹੈ ਅਤੇ ਮੈਂ ਕੇਕ ਖਾਊਂਗਾ। ਪਰ ਕੇਕ ਪਹੁੰਚਣ ਤੋਂ ਪਹਿਲਾਂ ਹੀ ਖਬਰ ਆਈ ਬੇਟਾ ਛੱਤ ਤੋਂ ਡਿੱਗ ਗਿਆ। ਜਦੋਂ ਮੈਂ ਘਰ ਪਹੁੰਚਿਆ ਤਾਂ ਬੇਟੇ ਦੀ ਹਾਲਤ ਬਹੁਤ ਖਰਾਬਸੀ। ਬਿਨਾ ਦੇਰ ਕੀਤਿਆਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਗਿਆ।