Uttar Pradesh News : ਪ੍ਰੇਮੀ ਨੇ ਪ੍ਰੇਮਿਕਾ ਦਾ ਕੀਤਾ ਕਤਲ, ਫਿਰ ਕੀਤੀ ਖ਼ੁਦਕੁਸ਼ੀ 
Published : Jun 23, 2025, 12:56 pm IST
Updated : Jun 23, 2025, 12:56 pm IST
SHARE ARTICLE
Boyfriend Murdered Girlfriend, Then Committed Suicide Latest News in Punjabi
Boyfriend Murdered Girlfriend, Then Committed Suicide Latest News in Punjabi

Uttar Pradesh News : ਕੁੜੀ ਦੇ ਵਿਆਹ ਤੋਂ ਨਾਰਾਜ਼ ਸੀ; ਇੱਕ ਦਿਨ ਪਹਿਲਾਂ ਪੰਚਾਇਤ ਹੋਈ ਸੀ

Boyfriend Murdered Girlfriend, Then Committed Suicide Latest News in Punjabi ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿਚ, ਪ੍ਰੇਮੀ ਨੇ ਪਹਿਲਾਂ ਅਪਣੇ ਪਿਤਾ ਦੀ ਲਾਇਸੈਂਸੀ ਬੰਦੂਕ ਨਾਲ ਅਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਦਿਤੀ ਤੇ ਫਿਰ ਉੱਥੋਂ 20 ਮੀਟਰ ਦੂਰ ਅਪਣੇ ਆਪ ਨੂੰ ਗੋਲੀ ਮਾਰ ਲਈ। ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੌਜਵਾਨ ਗੁਆਂਢੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਤਿੰਨ ਸਾਲਾਂ ਤੋਂ ਪ੍ਰੇਮ ਸਬੰਧਾਂ ਵਿਚ ਸੀ। ਉਸਨੇ ਸਵੇਰੇ ਤਿੰਨ ਵਜੇ ਇਹ ਅਪਰਾਧ ਕੀਤਾ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

ਦੇਵਾਂਸ਼ੂ ਉਰਫ਼ ਅੰਨੂ (22) ਪੁੱਤਰ ਮਹੀਪਾਲ ਸਿੰਘ ਯਾਦਵ ਉਰਫ਼ ਫ਼ੌਜੀ ਜੋ ਕਿ ਸੌਰੀਖ ਥਾਣਾ ਖੇਤਰ ਦੇ ਕੁਠਲਾ ਪਿੰਡ ਦਾ ਰਹਿਣ ਵਾਲਾ ਹੈ, ਦਾ ਗੁਆਂਢੀ ਪਿੰਡ ਸੁਲਤਾਨਪੁਰ ਦੀ ਰਹਿਣ ਵਾਲੀ ਦੀਪਤੀ (21) ਪੁਤਰੀ ਅਸ਼ੋਕ ਕੁਮਾਰ ਪਾਲ ਨਾਲ ਤਿੰਨ ਸਾਲਾਂ ਤੋਂ ਪ੍ਰੇਮ ਸਬੰਧ ਸੀ। ਜਦੋਂ ਕੁੜੀ ਦੇ ਪਰਵਾਰ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਉਸ ਦਾ ਵਿਆਹ 15 ਦਿਨ ਪਹਿਲਾਂ ਔਰਈਆ ਜ਼ਿਲ੍ਹੇ ਦੇ ਏਰਵਾ ਕਟੜਾ ਥਾਣਾ ਖੇਤਰ ਦੇ ਪਿੰਡ ਚਿੱਠਾ ਵਿਚ ਕਰਵਾਇਆ। ਜਿਸ ਮੁੰਡੇ ਨਾਲ ਵਿਆਹ ਤੈਅ ਹੋਇਆ ਸੀ, ਉਹ ਤਾਲਗ੍ਰਾਮ ਸ਼ਹਿਰ ਵਿਚ ਇਕ ਕਲੀਨਿਕ ਚਲਾਉਂਦਾ ਹੈ। 

ਜ਼ਿਕਰਯੋਗ ਹੈ ਕਿ ਦੇਵਾਂਸ਼ੂ ਨੇ ਤਾਲਗ੍ਰਾਮ ਜਾ ਕੇ ਮੁੰਡੇ ਨੂੰ ਧਮਕੀ ਦਿਤੀ ਤੇ ਦੀਪਤੀ ਨਾਲ ਵਿਆਹ ਨਾ ਕਰਨ ਲਈ ਵੀ ਕਿਹਾ ਸੀ। ਜਿਸ ਤੋਂ ਬਾਅਦ ਲੜਕੇ ਨੇ ਦੀਪਤੀ ਦੇ ਪਿਤਾ ਨੂੰ ਘਟਨਾ ਬਾਰੇ ਦਸਿਆ। ਐਤਵਾਰ ਨੂੰ ਗੁਆਂਢੀ ਪਿੰਡ ਨਗਲਾ ਭਜੂਨ ਵਿਚ ਦੋਵਾਂ ਪਰਵਾਰਾਂ ਵਿਚਕਾਰ ਪੰਚਾਇਤ ਹੋਈ, ਜਿਸ ਵਿਚ ਦੇਵਾਂਸ਼ੂ ਨੇ ਕਿਹਾ ਕਿ ਉਹ ਦੀਪਤੀ ਨਾਲ ਸਾਰੇ ਸਬੰਧ ਖ਼ਤਮ ਕਰ ਦੇਵੇਗਾ। ਜਿਸ ਮੁੰਡੇ ਨਾਲ ਦੀਪਤੀ ਦਾ ਵਿਆਹ ਤੈਅ ਹੋਇਆ ਸੀ, ਉਹ ਵੀ ਪੰਚਾਇਤ ਵਿਚ ਮੌਜੂਦ ਸੀ। ਸੋਮਵਾਰ ਨੂੰ ਸਵੇਰੇ 3 ਵਜੇ, ਦੇਵਾਂਸ਼ੂ ਚੁੱਪ-ਚਾਪ ਆਪਣੇ ਪਿਤਾ ਦੀ 12 ਬੋਰ ਦੀ ਲਾਇਸੈਂਸੀ ਬੰਦੂਕ ਲੈ ਕੇ ਸੁਲਤਾਨਪੁਰ ਗਿਆ ਅਤੇ ਦੀਪਤੀ, ਜੋ ਅਪਣੀ ਛੋਟੀ ਭੈਣ ਨਾਲ ਛੱਤ 'ਤੇ ਸੌਂ ਰਹੀ ਸੀ, ਦੇ ਮੱਥੇ 'ਤੇ ਗੋਲੀ ਮਾਰ ਦਿਤੀ ਤੇ ਭੱਜ ਗਿਆ।

ਇਸ ਤੋਂ ਬਾਅਦ, ਉਸ ਨੇ ਉਸ ਦੇ ਘਰ ਤੋਂ ਸਿਰਫ਼ 20 ਮੀਟਰ ਦੂਰ ਇਕ ਤਲਾਅ ਦੇ ਕੰਢੇ ਅਪਣੇ ਆਪ ਨੂੰ ਗੋਲੀ ਮਾਰ ਲਈ। ਘਟਨਾ ਵਿੱਚ ਦੋਵਾਂ ਦੀ ਮੌਤ ਹੋ ਗਈ। ਮੌਕੇ 'ਤੇ ਲੋਕਾਂ ਦੀ ਇੱਕ ਵੱਡੀ ਭੀੜ ਇਕੱਠੀ ਹੋ ਗਈ। ਸਵੇਰੇ ਸੂਚਨਾ ਮਿਲਦੇ ਹੀ ਐਸਪੀ ਵਿਨੋਦ ਕੁਮਾਰ ਤੇ ਏਐਸਪੀ ਅਜੇ ਕੁਮਾਰ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ।

ਪੁਲਿਸ ਨੇ ਲਾਇਸੈਂਸੀ ਬੰਦੂਕ ਅਤੇ ਗੋਲੀਆਂ ਜ਼ਬਤ ਕਰ ਲਈਆਂ ਹਨ। ਘਟਨਾ ਤੋਂ ਬਾਅਦ ਦੇਵਾਂਸ਼ੂ ਦੇ ਪਰਵਾਰ ਨੇ ਘਰ ਨੂੰ ਤਾਲਾ ਲਗਾ ਦਿਤਾ ਅਤੇ ਭੱਜ ਗਏ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹੈੱਡਕੁਆਰਟਰ ਭੇਜ ਦਿਤਾ। ਐਸਪੀ ਨੇ ਕਿਹਾ ਕਿ ਘਟਨਾ ਸਬੰਧੀ ਮਾਮਲਾ ਦਰਜ ਕੀਤਾ ਜਾਵੇਗਾ।
 

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement