ਪੈ ਗਈਆਂ ਭਾਜੜਾਂ, ਵਾਲ-ਵਾਲ ਬਚੇ ਲੋਕ
ਬਦਾਯੂੰਂ/ਸ਼ਾਹ : ਤੁਸੀਂ ਆਸਮਾਨ ਤੋਂ ਡਿੱਗਦੇ ਬਰਫ਼ ਦੇ ਛੋਟੇ ਛੋਟੇ ਗੋਲੇ ਤਾਂ ਜ਼ਰੂਰ ਦੇਖੇ ਹੋਣਗੇ, ਜਿਸ ਨੂੰ ਗੜੇਮਾਰੀ ਕਿਹਾ ਜਾਂਦੈ..ਪਰ ਕੀ ਤੁਸੀਂ ਕਦੇ ਅਜਿਹਾ ਸੁਣਿਆ ਜਾਂ ਦੇਖਿਆ ਏ ਕਿ ਆਸਮਾਨ ਤੋਂ20 ਜਾਂ 50 ਕਿਲੋ ਦੀ ਬਰਫ਼ ਦੀ ਸਿੱਲੀ ਡਿੱਗੀ ਹੋਵੇ,, ਕਿਉਂ ਹੋ ਗਏ ਨਾ ਹੈਰਾਨ,,, ਜੀ ਹਾਂ,,, ਇਹ ਮਾਮਲਾ ਉਤਰ ਪ੍ਰਦੇਸ਼ ਦੇ ਬਦਾਯੂੰਂ ਵਿਖੇ ਸਾਹਮਣੇ ਆਇਆ ਏ,, ਜਿੱਥੇ ਇਕ 20 ਕਿਲੋ ਬਰਫ਼ ਦੀ ਸਿੱਲੀ ਆਸਮਾਨ ਤੋਂ ਹੇਠਾਂ ਡਿੱਗੀ ਅਤੇ ਇਸ ਦੌਰਾਨ ਕਈ ਲੋਕ ਵਾਲ ਵਾਲ ਬਚ ਗਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਪੂਰੀ ਖ਼ਬਰ।
ਯੂਪੀ ਦੇ ਬਦਾਯੂੰਂ ਵਿਖੇ ਉਸ ਸਮੇਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਆਸਮਾਨ ਤੋਂ 20 ਕਿਲੋ ਬਰਫ਼ ਦੀ ਸਿੱਲੀ ਜ਼ਮੀਨ ’ਤੇ ਆ ਡਿੱਗੀ ਅਤੇ ਇਸ ਦੌਰਾਨ ਭੱਠੇ ’ਤੇ ਕੰਮ ਕਰਦੇ ਲੋਕ ਵਾਲ-ਵਾਲ ਬਚ ਗਏ। ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਹਾਲਾਂਕਿ ਕੁੱਝ ਲੋਕਾਂ ਵੱਲੋਂ ਇਸ ਦਾ ਵਜ਼ਨ 50 ਕਿਲੋ ਦੇ ਕਰੀਬ ਦੱਸਿਆ ਜਾ ਰਿਹੈ। ਮੌਕੇ ’ਤੇ ਪੁੱਜੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਆਖ਼ਰ ਇੰਨੀ ਵੱਡੀ ਬਰਫ਼ ਦੀ ਸਿੱਲੀ ਕਿਵੇਂ ਆਸਮਾਨ ਤੋਂ ਹੇਠਾਂ ਡਿੱਗ ਸਕਦੀ ਐ? ਐਸਡੀਐਮ ਪ੍ਰੇਮਪਾਲ ਸਿੰਘ ਨੇ ਦੱਸਿਆ ਕਿ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਏ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਐ।

ਇਹ ਘਟਨਾ ਬਦਾਯੂੰ ਵਿਚ ਇਕ ਭੱਠੇ ’ਤੇ ਵਾਪਰੀ। ਇਸ ਦੌਰਾਨ ਭੱਠੇ ’ਤੇ ਕੰਮ ਕਰਨ ਵਾਲੇ ਵੀਰ ਸਿੰਘ ਨੇ ਦੱਸਿਆ ਕਿ ਉਹ ਪੂਰੇ ਪਰਿਵਾਰ ਦੇ ਨਾਲ ਭੱਠੇ ’ਤੇ ਇੱਟਾਂ ਬਣਾਉਣ ਦਾ ਕੰਮ ਕਰ ਰਿਹਾ ਸੀ, ਉਸੇ ਦੌਰਾਨ ਆਸਮਾਨ ਤੋਂ ਇਕ ਵੱਡੀ ਬਰਫ਼ ਦੀ ਸਿੱਲੀ ਉਸ ਦੇ ਕੋਲ ਆ ਕੇ ਡਿੱਗੀ,, ਜਿਸ ਦੇ ਕਈ ਟੁਕੜੇ ਦੂਰ-ਦੂਰ ਤੱਕ ਖਿੱਲਰ ਗਏ। ਇਸੇ ਤਰ੍ਹਾਂ ਇਕ ਹੋਰ ਭੱਠਾ ਮਜ਼ਦੂਰ ਸੋਮੇਂਦਰ ਯਾਦਵ ਨੇ ਆਖਿਆ ਕਿ ਅੱਜ ਸਵੇਰੇ ਕਰੀਬ 9 ਵਜੇ ਇਹ ਆਸਮਾਨ ਤੋਂ ਇਕ ਬਰਫ਼ ਦੀ ਸਿੱਲੀ ਹੇਠਾਂ ਜ਼ਮੀਨ ’ਤੇ ਡਿੱਗੀ। ਹੇਠਾਂ ਇੱਟ ਭੱਠੇ ’ਤੇ ਕਈ ਲੋਕ ਅਤੇ ਬੱਚੇ ਕੰਮ ਕਰ ਰਹੇ ਸੀ। ਹਾਲਾਂਕਿ ਇਸ ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ, ਸਾਰੇ ਵਾਲ ਵਾਲ ਬਚ ਗਏ। ਸੋਮੇਂਦਰ ਨੇ ਆਖਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਹ ਮੌਕੇ ’ਤੇ ਹੀ ਮੌਜੂਦ ਸੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਸਮੇਤ ਨੰਦਨੀ, ਕਾਜਲ, ਪੂਨਮ ਅਤੇ ਸੰਗੀਤਾ ਵਾਲ-ਵਾਲ ਬਚ ਗਏ।

ਉਧਰ ਇਸ ਅਨੋਖੀ ਘਟਨਾ ਨੂੰ ਲੈ ਕੇ ਕਾਨਪੁਰ ਦੇ ਮੌਸਮ ਮਾਹਿਰ ਡਾਕਟਰ ਐਸਐਨ ਸੁਨੀਲ ਪਾਂਡੇ ਦਾ ਕਹਿਣਾ ਏ ਕਿ ਆਸਮਾਨ ਵਿਚ ਤਾਪਮਾਨ ਮਾਈਨਸ ਡਿਗਰੀ ਰਹਿੰਦਾ ਏ,,ਜਿਸ ਕਰਕੇ ਬਹੁਤ ਸਾਰੀਆਂ ਬੂੰਦਾਂ ਇਕੱਠੀਆਂ ਹੋ ਜਾਂਦੀਆਂ ਨੇ ਜੋ ਬਰਫ਼ ਦਾ ਰੂਪ ਧਾਰਨ ਕਰ ਲੈਂਦੀਆਂ ਨੇ,, ਪਰ ਇਹ ਬਰਫ਼ ਹੇਠਾਂ ਪਿਘਲ ਕੇ ਡਿੱਗਦੀ ਐ। ਇਸੇ ਤਰ੍ਹਾਂ ਕਾਨਪੁਰ ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਨਾਲ ਕੋਈ ਬਰਫ਼ ਦੀ ਸਿੱਲੀ ਫਲਾਈਟ ਤੋਂ ਹੇਠਾਂ ਨਹੀਂ ਡਿੱਗਦੀ,, ਪ੍ਰਸ਼ਾਸਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਐ ਤਾਂ ਕਿ ਇਸ ਦੇ ਅਸਲ ਕਾਰਨਾਂ ਦਾ ਪਤਾ ਚੱਲ ਸਕੇ। ਇਸ ਘਟਨਾ ਨੂੰ ਲੈ ਕੇ ਗੋਰਖ਼ਪੁਰ ਦੀ ਦੀਨ ਦਿਆਲ ਉਪਾਧਿਆਏ ਯੂਨੀਵਰਸਿਟੀ ਦੇ ਸਾਬਕਾ ਭੂਗੋਲਿਕ ਮਾਹਿਰ ਪ੍ਰੋਫੈਸਰ ਕਰੁਣਾਨਿਧਾਨ ਨੇ ਆਖਿਆ ਕਿ ਆਸਮਾਨ ਵਿਚ ਜਦੋਂ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਿਆ ਜਾਂਦਾ ਹੈ ਅਤੇ ਦੋ ਪਰਤਾਂ ਦਾ ਤਾਪਮਾਨ ਵੱਖ-ਵੱਖ ਹੁੰਦਾ ਹੈ ਤਾਂ ਬਰਫ਼ ਜਾਂ ਗੜੇ ਡਿੱਗਣੀ ਪ੍ਰਕਿਰਿਆ ਵਾਪਰਦੀ ਐ। ਹਾਲਾਂਕਿ ਬਰਫ਼ ਦੀ ਇੰਨੀ ਵੱਡੀ ਸਿੱਲੀ ਡਿੱਗਣ ਦਾ ਮਾਮਲਾ ਇਸ ਪ੍ਰਕਿਰਿਆ ਤੋਂ ਕਾਫ਼ੀ ਵੱਖਰਾ ਏ। ਉਨ੍ਹਾਂ ਕਿਹਾ ਕਿ ਹੋ ਸਕਦਾ ਏ ਕਿ ਇਹ ਕਿਸੇ ਫਲਾਈਟ ਨੇ ਹੇਠਾਂ ਗਿਰਾਈ ਹੋਵੇ,, ਪਰ ਮਾਮਲੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਐ।
