
ਜੀਵਨ ਰੇਖਾ 'ਤੇ ਸੰਕਟ ਹੋਰ ਡੂੰਘਾ
Heavy Rains Again, Warning Issued for These Districts Including Dehradun in Uttrakhand Latest News in Punjabi ਉੱਤਰਾਖੰਡ : ਉਤਰਾਖੰਡ ਵਿਚ ਇਕ ਵਾਰ ਫਿਰ ਭਾਰੀ ਮੀਂਹ ਦਾ ਦੌਰ ਚੱਲ ਰਿਹਾ ਹੈ। ਜਿਸ ਕਾਰਨ ਪ੍ਰਸ਼ਾਸਨ ਦੀਆਂ ਚੁਣੌਤੀਆਂ ਵਧ ਗਈਆਂ ਹਨ। ਦੇਹਰਾਦੂਨ ਜ਼ਿਲ੍ਹੇ ਵਿਚ ਫਿਰ ਤੋਂ ਭਾਰੀ ਮੀਂਹ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਨੇਤਾਲਾ ਵਿਖੇ ਗੰਗੋਤਰੀ ਹਾਈਵੇਅ ਵਾਰ-ਵਾਰ ਬੰਦ ਹੋ ਰਿਹਾ ਹੈ।
ਮੌਸਮ ਵਿਭਾਗ ਨੇ ਅੱਜ ਕਈ ਜ਼ਿਲ੍ਹਿਆਂ ਵਿਚ ਫਿਰ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਇਕ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਉਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿਚ ਕਈ ਥਾਵਾਂ 'ਤੇ ਗਰਜ ਅਤੇ ਬਿਜਲੀ ਡਿੱਗਣ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।
ਦੇਹਰਾਦੂਨ, ਬਾਗੇਸ਼ਵਰ ਅਤੇ ਨੈਨੀਤਾਲ ਜ਼ਿਲ੍ਹਿਆਂ ਵਿਚ ਕੁੱਝ ਥਾਵਾਂ 'ਤੇ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਜਿਸ ਲਈ ਮੌਸਮ ਵਿਭਾਗ ਨੇ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰਕਾਸ਼ੀ, ਰੁਦਰਪ੍ਰਯਾਗ, ਚਮੋਲੀ, ਪਿਥੌਰਾਗੜ੍ਹ, ਚੰਪਾਵਤ ਅਤੇ ਪੌੜੀ ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਦੇ ਨਾਲ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਰਾਜ ਦੇ ਕਈ ਜ਼ਿਲ੍ਹਿਆਂ ਵਿਚ ਸੜਕ ਸੰਪਰਕ ਵਿਘਨ ਪਿਆ ਹੈ।
ਉੱਤਰਾਖੰਡ ਵਿਚ ਬਰਸਾਤ ਦਾ ਮੌਸਮ ਜਾਰੀ ਹੈ। ਪਿਛਲੇ ਕੁੱਝ ਦਿਨਾਂ ਤੋਂ ਭਾਰੀ ਬਾਰਸ਼ ਕਾਰਨ ਕੁਮਾਊਂ ਅਤੇ ਗੜ੍ਹਵਾਲ ਦੇ ਕਈ ਇਲਾਕਿਆਂ ਵਿਚ ਆਫ਼ਤ ਵਰਗੇ ਹਾਲਾਤ ਬਣੇ ਹੋਏ ਹਨ। ਗੰਗੋਤਰੀ ਰਾਸ਼ਟਰੀ ਰਾਜਮਾਰਗ ਕਈ ਥਾਵਾਂ 'ਤੇ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ। ਜਿਸ ਕਾਰਨ ਜਨ-ਜੀਵਨ ਠੱਪ ਹੋ ਗਿਆ ਹੈ। ਇਸ ਨਾਲ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਚਮੋਲੀ ਜ਼ਿਲ੍ਹੇ ਦੇ ਗੋਪੇਸ਼ਵਰ ਵਿਚ ਬਦਰੀਨਾਥ ਰਾਜਮਾਰਗ 'ਤੇ ਪਿੱਪਲਕੋਟੀ ਨੇੜੇ ਭਾਨੇਰਪਾਣੀ ਵਿਖੇ ਸੜਕ ਕਈ ਘੰਟਿਆਂ ਤਕ ਬੰਦ ਰਹੀ। ਹਾਈਵੇਅ ਦੇ ਦੋਵੇਂ ਪਾਸੇ ਲਗਭਗ 500 ਯਾਤਰੀ ਫਸੇ ਰਹੇ। ਹਾਈਵੇਅ 'ਤੇ ਪਹਾੜੀ ਤੋਂ ਭਾਰੀ ਮਲਬਾ ਅਤੇ ਪੱਥਰ ਡਿੱਗਣ ਕਾਰਨ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਭਾਨੇਰਪਾਣੀ ਨੇੜੇ ਬੰਦ ਸੜਕ ਨੂੰ ਸਾਫ਼ ਕਰਨ ਲਈ ਪ੍ਰਸ਼ਾਸਨ ਨੇ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿਤਾ ਹੈ।
ਇਸ ਸਮੇਂ ਉੱਤਰਕਾਸ਼ੀ ਜ਼ਿਲ੍ਹਾ ਪ੍ਰਸ਼ਾਸਨ ਲਈ ਮੌਸਮ ਸੱਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਧਰਾਸੂ ਤੋਂ ਧਾਰਲੀ ਤਕ ਦਰਜਨਾਂ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਵਾਰ-ਵਾਰ ਰੁਕਾਵਟਾਂ ਆ ਰਹੀਆਂ ਹਨ। ਜਿਸ ਕਾਰਨ ਬਚਾਅ ਕਾਰਜਾਂ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਨਾਲ ਸਥਾਨਕ ਲੋਕਾਂ ਦਾ ਰੋਜ਼ਾਨਾ ਜੀਵਨ ਵੀ ਪ੍ਰਭਾਵਤ ਹੋ ਰਿਹਾ ਹੈ। ਅਗੱਸਤ ਵਿਚ ਮੀਂਹ ਨੇ ਕਈ ਰਿਕਾਰਡ ਤੋੜ ਦਿਤੇ ਹਨ। ਉਮੀਦ ਹੈ ਕਿ 21 ਅਗੱਸਤ ਤਕ ਮੀਂਹ ਜਾਰੀ ਰਹੇਗਾ।
(For more news apart from Heavy Rains Again, Warning Issued for These Districts Including Dehradun in Uttrakhand Latest News in Punjabi stay tuned to Rozana Spokesman.)