
ਸ਼ੌਕ ਪੂਰਾ ਕਰਨ ਖ਼ਾਤਰ ਕੀਤਾ ਇਹ ਕਾਰਨਾਮਾ
ਵਾਸ਼ਿੰਗਟਨ : ਦੁਨੀਆ ਅੰਦਰ ਵਿਲੱਖਣ ਕਾਰਨਾਮੇ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਅਪਣੇ ਵਿਲੱਖਣ ਕਾਰਨਾਮਿਆਂ ਕਾਰਨ ਦੂਜਿਆਂ ਦਾ ਧਿਆਨ ਖਿੱਚਣ ਵਾਲੇ ਅਜਿਹੇ ਸ਼ਖ਼ਸ ਦੂਜਿਆਂ ਲਈ ਹੈਰਾਨੀ ਤੇ ਖਿੱਚ ਦਾ ਕਾਰਨ ਵੀ ਬਣਦੇ ਹਨ। ਲੋਕ ਇਨ੍ਹਾਂ ਬਾਰੇ ਵੱਧ ਤੋਂ ਵੱਧ ਜਾਣਨ ਲਈ ਉਤਸਕ ਰਹਿੰਦੇ ਹਨ ਜਦਕਿ ਇਹ ਅਪਣੇ ਕਾਰਨਾਮਿਆਂ ਨੂੰ ਹੋਰ ਹੈਰਤਅੰਗੇਜ਼ ਬਣਾਉਣ 'ਚ ਲੱਗੇ ਰਹਿੰਦੇ ਹਨ।
Photo
ਇੰਨੀ ਦਿਨੀਂ ਅਮਰੀਕਾ ਵਾਸੀ ਅਜਿਹਾ ਹੀ ਇਕ ਸ਼ਖ਼ਸ ਅਪਣੇ ਹੱਥ ਦੇ ਇਸ਼ਾਰਿਆਂ ਨਾ ਕਾਰ ਤੇ ਘਰ ਦੇ ਦਰਵਾਜ਼ੇ ਖੋਲ੍ਹਣ ਕਾਰਨ ਸੁਰਖੀਆਂ ਵਿਚ ਹੈ। ਉਹ ਅਪਣੇ ਹੱਥ ਦੇ ਇਸ਼ਾਰੇ ਨਾਲ ਅਪਣੀ ਟੇਸਲਾ ਕਾਰ ਦੇ ਦਰਵਾਜ਼ਿਆ ਨੂੰ ਬੰਦ ਕਰਦਾ ਤੇ ਖੋਲ੍ਹਦਾ ਹੈ।
Photo
ਇੰਨਾ ਹੀ ਨਹੀਂ, ਉਹ ਕੇਲੇ ਨਾਲ ਘਰ ਦਾ ਦਰਵਾਜ਼ਾ ਖੋਲ੍ਹ ਲੈਂਦਾ ਹੈ। ਉਸ ਦੀ ਇਸ ਕਰਾਮਾਤ ਤੋਂ ਹੈਰਾਨ ਕਈ ਲੋਕ ਖੁਦ ਕੇਲੇ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਜਾਦੂ ਦੀ ਸਮਝ ਨਹੀਂ ਆਉਂਦੀ। ਲੋਕ ਇਸ ਨੂੰ ਜਾਦੂ ਸਮਝਦੇ ਸਨ ਪਰ ਹੁਣ ਬੇਨ ਵਰਕਮੈਨ ਨਾਮੀ ਇਸ ਸ਼ਖ਼ਸ ਵਲੋਂ ਇਸ ਰਹੱਸ਼ ਤੋਂ ਪਰਦਾ ਚੁੱਕਣ ਬਾਅਦ ਉਹ ਵੱਡੀਆਂ ਸੁਰਖੀਆਂ ਬਟੋਰ ਰਹੇ ਹਨ।
Photo
ਦਰਅਸਲ ਬੇਨ ਨੇ ਅਪਣੀ ਟੇਸਲਾ 3 ਕਾਰ ਦੀ ਚਾਬੀ ਨੂੰ ਅਪਣੇ ਹੱਥ 'ਚ ਇਸਪਲਾਂਟ ਕਰਵਾਇਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੇ ਹੱਥਾਂ 'ਚ 4 ਕੰਪਿਊਟਰ ਚਿਪਾਂ ਫਿੱਟ ਕੀਤੀਆਂ ਹੋਈਆਂ ਹਨ ਜੋ ਉਸ ਨੂੰ ਟੇਸਲਾ ਦੇ ਲਾਕ ਖੋਲ੍ਹਣ ਤੋਂ ਲੈ ਕੇ ਉਨ੍ਹਾਂ ਦੇ ਕੰਪਿਊਟਰ ਵਿਚ ਲੌਗ ਇਨ ਕਰਨ ਕਰਦੀਆਂ ਹਨ। ਇੱਥੋਂ ਤਕ ਕਿ ਕੌਨਰੈਕਟ ਇਨਫਰਮੇਸ਼ਨ ਨੂੰ ਸ਼ੇਅਰ ਕਰਨ ਸਮੇਤ ਕਈ ਕੰਮਾਂ ਨੂੰ ਨੇਪਰੇ ਚਾੜ੍ਹਣ 'ਚ ਇਹ ਉਸ ਲਈ ਸਹਾਇਕ ਹੁੰਦੀਆਂ ਹਨ।
Photo
ਬੇਨ ਮੁਤਾਬਕ ਉਹ ਪਹਿਲਾਂ ਤੋਂ ਹੀ ਇਸ ਤਕਨੀਕ ਦੇ ਦੀਵਾਨੇ ਸਨ। ਉਨ੍ਹਾਂ ਨੂੰ ਇਸ ਤਕਨੀਕ ਨੂੰ ਹੋਰ ਬਿਹਤਰ ਤਰੀਕੇ ਨਾਲ ਇਸਤੇਮਾਲ ਕਰਨ ਦੇ ਮੌਕੇ ਵੀ ਮਿਲਦੇ ਰਹੇ ਹਨ। ਇਸ ਨੂੰ ਉਹ ਅਸਲੀ ਜੀਵਨ ਵਿਚ ਵਰਤਣ ਲਈ ਯਤਨਸ਼ੀਲ ਸਨ। ਇਸ ਕੰਮ 'ਚ ਮਦਦ ਲਈ ਉਸ ਨੂੰ ਕੋਈ ਅਜਿਹਾ ਵਿਅਕਤੀ ਲੱਭਣ 'ਚ ਦਿੱਕਤ ਹੋਈ, ਜੋ ਉਸ ਦੀ ਇਸ ਕੰਮ 'ਚ ਢੁਕਵੀਂ ਮਦਦ ਕਰ ਸਕੇ।
Photo
ਇਸ ਕੰਮ ਲਈ ਪਹਿਲਾਂ ਉਹ ਇਕ ਪਸ਼ੂ ਡਾਕਟਰ, ਡਾਕਟਰ ਅਤੇ ਇਕ ਪੀਅਰਸਿੰਗ ਸਟੂਡੀਓ ਵੀ ਗਏ ਪਰ ਸਭ ਨੇ ਉਸ ਦੀ ਮੱਦਦ ਕਰਨ ਤੋਂ ਨਾਂਹ ਕਰ ਦਿਤੀ। ਅਖ਼ੀਰ ਉਸ ਨੇ ਪਰਵਾਰ ਦੇ ਇਕ ਮੈਂਬਰ ਨੂੰ ਅਜਿਹਾ ਕਰਨ ਲਈ ਮਨ੍ਹਾ ਹੀ ਲਿਆ। ਇਸ ਤੋਂ ਬਾਅਦ ਉਸ ਨੂੰ ਅਪਣੇ ਪਰਵਾਰ ਨੂੰ ਭਰੋਸੇ ਵਿਚ ਲੈਣਾ ਪਿਆ।
Photo
ਫਿਲਹਾਲ ਉਨ੍ਹਾਂ ਦੇ ਹੱਥਾਂ ਵਿਚ 4 ਕੰਪਿਊਟਰ ਚਿਪਾਂ ਫੰਗਸ਼ਨਲ ਹਾਲਤ ਵਿਚ ਹਨ। ਵਰਕਮੈਨ ਅਨੁਸਾਰ ਜਿਹੜੇ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਮੈਂ ਅਸਾਨੀ ਨਾਲ ਮੂਰਖ ਬਣਾ ਦਿੰਦਾ ਹਾਂ। ਮੈਂ ਉਨ੍ਹਾਂ ਨੂੰ ਕਹਿੰਦਾ ਹੈ ਕਿ ਮੇਰੇ ਹੱਥਾਂ ਵਿਚ ਜਾਦੂਈ ਸ਼ਕਤੀ ਹੈ। ਮੈਂ ਹੱਥਾਂ ਨੂੰ ਹਿਲਾ ਕੇ ਕਾਰ ਦਾ ਲਾਕ ਖੋਲ੍ਹ ਲੈਂਦਾ ਹਾਂ।
Photo
ਇੰਨਾ ਹੀ ਨਹੀਂ, ਕਈ ਵਾਰ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਮੇਰੀ ਕਾਰ ਦੀ ਚਾਬੀ ਇਹ ਕੇਲਾ ਹੈ ਅਤੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਖੋਲ੍ਹ ਦਿੰਦਾ ਹਾਂ। ਲੋਕ ਕੇਲ ਨੂੰ ਚਾਬੀ ਸਮਝ ਲੈਂਦੇ ਹਨ। ਕਈ ਵਾਰ ਉਹ ਵੀ ਅਪਣੇ ਘਰ ਨੂੰ ਇਸੇ ਤਰ੍ਹਾਂ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ। ਅਸਲ ਵਿਚ ਇਹ ਮੈਨੂੰ ਮਜ਼ੇਦਾਰ ਲੱਗਦਾ ਹੈ।