ਹੁਣ ਇਸ ਨਵੀਂ ਅਤੇ ਸਸਤੀ ਤਕਨੀਕ ਨਾਲ ਬਿਨਾਂ ਕੋਈ ਸਰਜਰੀ ਕੀਤਾ ਜਾਵੇਗਾ ਦਿਲ ਦੇ ਮਰੀਜਾਂ ਦਾ ਇਲਾਜ
Published : Jul 24, 2019, 3:43 pm IST
Updated : Jul 24, 2019, 3:43 pm IST
SHARE ARTICLE
inexpensive technique
inexpensive technique

ਦਿਲ ਦੀ ਸਮੱਸਿਆ ਨਾਲ ਜੂਝ ਰਹੇ ਮਰੀਜਾਂ ਲਈ ਚੰਗੀ ਖਬਰ ਹੈ...

ਚੰਡੀਗੜ੍ਹ: ਦਿਲ ਦੀ ਸਮੱਸਿਆ ਨਾਲ ਜੂਝ ਰਹੇ ਮਰੀਜਾਂ ਲਈ ਚੰਗੀ ਖਬਰ ਹੈ। ਹੁਣ ਦਿਲ ਵਿੱਚ ਪੂਰੀ ਤਰ੍ਹਾਂ ਨਾਲ ਬੰਦ ਧਮਨੀਆਂ ਦਾ ਇਲਾਜ ਬਿਨਾਂ ਸਰਜਰੀ ਦੇ ਵੀ ਹੋ ਸਕਦਾ ਹੈ। ਨਵੀਂ ਤਕਨੀਕ ਕਰੋਨਿਕਲ ਟੋਟਲ ਆਕਲੂਜਨ (CTO) ਨਾਲ ਹੁਣ ਭਾਰਤ ਵਿੱਚ ਦਿਲ ਦੇ ਮਰੀਜਾਂ ਦਾ ਇਲਾਜ ਆਸਾਨੀ ਨਾਲ ਕੀਤਾ ਜਾ ਸਕੇਗਾ। ਇਸ ਤਕਨੀਕ ਨਾਲ ਇਲਾਜ ਦਾ ਪਹਿਲਾ ਤਰੀਕਾ ਇਹ ਹੈ ਕਿ ਏੰਜਯੋਪਲਾਸਟੀ ਦੀ ਤਰ੍ਹਾਂ ਸਿੱਧਾ ਵਾਇਰ ਨੂੰ ਨਸਾਂ ਵਿੱਚ ਬਲਾਕੇਜ ਵਾਲੇ ਸਥਾਨ ‘ਤੇ ਲੈ ਜਾਇਆ ਜਾਵੇ।

Close the Veins Close the Veins

ਦੂਜਾ ਇਹ ਕਿ ਸਿੱਧੇ ਤੌਰ ‘ਤੇ ਤਾਰ ਨਸਾਂ ਵਿੱਚ ਦਾਖਲ ਨਹੀਂ ਕਰ ਸਕਦੇ ਤਾਂ ਉਹ ਦੂਜੀਆ ਨਸੇ ਤੋਂ ਹੁੰਦੇ ਹੋਏ ਬਲਾਕੇਜ ਵਾਲੇ ਸਥਾਨ ਉੱਤੇ ਪਹੁੰਚਾਈ ਜਾਂਦੀ ਹੈ, ਫਿਰ ਇਹ ਜਿੱਥੇ ਬਲਾਕੇਜ ਹੁੰਦਾ ਹੈ ਉਸਨੂੰ ਖੋਲ ਦਿੰਦੇ ਹਨ। ਇਸ ਨਾਲ ਸਰਜਰੀ ਦੀ ਜ਼ਰੂਰਤ ਨਹੀਂ ਪੈਂਦੀ ਹੈ। ਐਸਜੀਪੀਜੀਆਈ ਦੇ ਦਿਲ ਰੋਗ ਵਿਭਾਗ ਦੇ ਪ੍ਰਧਾਨ ਦੱਸਦੇ ਹਨ ਕਿ ਇਸ ਵਿੱਚ ਖਰਚ ਓਪਨ ਸਰਜਰੀ ਤੋਂ ਕਰੀਬ 10 ਫੀਸਦੀ ਜ਼ਿਆਦਾ ਆਉਂਦਾ ਹੈ , ਹਾਲਾਂਕਿ ਸਰਜਰੀ ਵਿੱਚ ਮਰੀਜ ਨੂੰ ਮੁਸ਼ਕਿਲਾਂ ਝੱਲਣੀਆਂ ਪੈਂਦੀਆਂ ਹਨ। ਦਵਾਈ ਵੀ ਜ਼ਿਆਦਾ ਲੈਣੀ ਪੈਂਦੀ ਹੈ।

Close the Veins Close the Veins

ਲਖਨਊ ਦੇ ਹਸਪਤਾਲ ‘ਚ ਛੇਤੀ ਹੋਵੇਗਾ ਸ਼ੁਰੂ ਜਾਪਾਨ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਕਰਾਨਿਕਲ ਟੋਟਲ ਆਕਲੂਜਨ (ਸੀਟੀਓ) ਤਕਨੀਕ ਨਾਲ ਹੁਣ ਲਖਨਊ ਦੇ ਹਸਪਤਾਲ ਵਿੱਚ ਵੀ ਛੇਤੀ ਹੀ ਇਲਾਜ ਕੀਤਾ ਜਾਵੇਗਾ। ਐਸਜੀਪੀਜੀਆਈ ਵਿੱਚ ਤਿੰਨ ਦਿਨ ਤੱਕ ਦਿਲ ਦੇ ਰੋਗਾਂ ਦੇ ਮਾਹਿਰਾਂ ਨੂੰ ਇਸਦੀ ਟ੍ਰੇਨਿੰਗ ਦਿਤੀ ਜਾਵੇਗੀ ਨਾਲ ਹੀ 13 ਰੋਗੀਆਂ ਦਾ ਇਲਾਜ ਕਰ ਕੇ ਵਿਖਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀਟੀਓ ਤਕਨੀਕ ਨਾਲ ਇਲਾਜ ਕਰਨ ਵਾਲੇ ਭਾਰਤ ਦੇ ਮਾਹਿਰਾਂ ਅਤੇ ਜਾਪਾਨ ਦੇ ਦਿਲ ਦੇ ਰੋਗਾਂ ਦੇ ਮਾਹਿਰਾਂ ਨੇ ਕਲੱਬ ਬਣਾਇਆ ਹੈ।

Close the Veins Close the Veins

ਇਸ ਤਕਨੀਕ ਦੇ ਫਾਇਦੇ ਵੇਖਦੇ ਹੋਏ ਨਵੀਂ ਪੀੜ੍ਹੀ ਦੇ ਮਾਹਿਰਾਂ ਨੂੰ ਇਸਦੇ ਬਾਰੇ ਵਿੱਚ ਸਿਖਿਅਤ ਕੀਤਾ ਜਾ ਰਿਹਾ ਹੈ। ਇਸ ਉਮਰ ਦੇ ਲੋਕਾਂ ਲਈ ਹੈ ਕਾਰਗਰ ਡਾਕਟਰ ਦੱਸਦੇ ਹਨ ਕਿ ਜਿਨ੍ਹਾਂ ਮਰੀਜਾਂ ਦੀ ਉਮਰ 60 ਸਾਲ ਤੋਂ ਜਿਆਦਾ ਹੈ ਅਤੇ ਸਰਜਰੀ ਨਹੀਂ ਕਰਵਾ ਸਕਦੇ ,ਉਨ੍ਹਾਂ ਦੇ ਲਈ ਸੀਟੀਓ ਤਕਨੀਕ ਸਭ ਤੋਂ ਜ਼ਿਆਦਾ ਕਾਰਗਰ ਹੈ। ਹੈਦਰਾਬਾਦ ਵਿੱਚ 1000 ਤੋਂ ਜ਼ਿਆਦਾ ਮਰੀਜਾਂ ਦਾ ਇਸ ਤਕਨੀਕ ਨਾਲ ਇਲਾਜ ਕੀਤਾ ਜਾ ਚੁੱਕਿਆ ਹੈ। ਇਸ ਵਿੱਚ ਸਫਲਤਾ ਦਰ 99 ਫੀਸਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement