
ਮਾਸਕੋ ਦੇ ਖੇਤੀਬਾੜੀ ਮੰਤਰਾਲੇ ਨੇ ਹਾਲ ਹੀ ਵਿਚ ਇੱਕ ਨਵੀਂ ਖੋਜ ਕੀਤੀ ਹੈ, ਜਿਸ ਵਿਚ ਖੁਲਾਸਾ ਹੋਇਆ ਹੈ ਕਿ ਸਰਦੀਆਂ ਵਿਚ ਠੰਢ ਦੀ ਵਜਾ ਨਾਲ ਗਾਂ....
ਨਵੀਂ ਦਿੱਲੀ: ਮਾਸਕੋ ਦੇ ਖੇਤੀਬਾੜੀ ਮੰਤਰਾਲੇ ਨੇ ਹਾਲ ਹੀ ਵਿਚ ਇੱਕ ਨਵੀਂ ਖੋਜ ਕੀਤੀ ਹੈ, ਜਿਸ ਵਿਚ ਖੁਲਾਸਾ ਹੋਇਆ ਹੈ ਕਿ ਸਰਦੀਆਂ ਵਿਚ ਠੰਢ ਦੀ ਵਜਾ ਨਾਲ ਗਾਂ ਦੇ ਦੁੱਧ ਦੀ ਮਾਤਰਾ ਅਤੇ ਗੁਣਵੱਤਾ 'ਤੇ ਅਸਰ ਪੈਂਦਾ ਹੈ। ਇਸ ਕਰਕੇ, ਉਨ੍ਹਾਂ ਨੇ ਸਰਦੀਆਂ ਵਿਚ ਗਾਵਾਂ ਦੀ ਗੁਣਵਤਾ ਨੂੰ ਬਿਹਤਰ ਬਣਾਉਣ ਲਈ ਵਰਚੁਅਲ ਰਿਐਲਿਟੀ ਗੌਗਲਸ ਪਹਿਨਾਈਆਂ ਅਤੇ ਇੰਝ ਕਰਨ ਨਾਲ ਵਾਕਈ ਹੀ ਉਹਨਾਂ ਦੇ ਦੁੱਧ ਵਿਚ ਕਾਫ਼ੀ ਜ਼ਿਆਦਾ ਮਾਤਰਾ ਵਿਚ ਵਾਧਾ ਹੋਇਆ।
Russian Farms Make Cows Wear VR Goggles To Reduce Stress & Anxiety In Winters
ਇਸ ਲਈ ਰੂਸ ਵਿਚ ਲੋਕ ਆਪਣੀਆਂ ਗਾਵਾਂ ਨੂੰ ਵਰਚੂਅਲ ਰਿਐਲਟੀ ਗੌਗਲਸ ਪਹਿਨਾ ਰਹੀਆਂ ਹਨ। ਜਿਸ ਵਿਚ ਗਾਵਾਂ ਨੂੰ ਸਰਦੀ ਵਾਲੇ ਦਿਨ ਵਿਚ ਵੀ ਗਰਮੀ ਵਾਲਾ ਦਿਨ ਦਿਖਦਾ ਹੈ ਅਤੇ ਉਹਨਾਂ ਦਾ ਮੂਡ ਵੀ ਚੰਗਾ ਰਹਿੰਦਾ ਹੈ ਅਤੇ ਉਹ ਦੁੱਧ ਵੀ ਚੰਗਾ ਦਿੰਦੀਆਂ ਹਨ। ਵਿਗਿਆਨੀਆਂ ਨੇ ਵੀਆਰ ਪ੍ਰਯੋਗ ਦੌਰਾਨ ਗਾਵਾਂ ਵਿਚ ਘੱਟ ਚਿੰਤਾ ਅਤੇ ਭਾਵਨਾਤਮਕ ਤੌਰ ਤੇ ਸੁਧਾਰ ਦੇਖਿਆ। ਗਾਵਾਂ 'ਤੇ ਇਹ ਪ੍ਰਯੋਗ ਮਾਸਕੋ ਦੇ ਉੱਤਰ ਪੱਛਮ ਵਿਚ ਸਥਿਤ ਕ੍ਰਾਸਨੋਗੋਰਸਕ ਦੇ ਇੱਕ ਖੇਤ ਵਿਚ ਕੀਤਾ ਗਿਆ ਸੀ। ਇਹਨਾਂ ਚਸ਼ਮਿਆਂ ਨੂੰ ਗਾਵਾਂ ਦੇ ਸਿਰ ਦੇ ਅਧਾਰ ਤੇ ਬਣਾਇਆਂ ਜਾਂਦਾ ਹੈ।
Russian Farms Make Cows Wear VR Goggles To Reduce Stress & Anxiety In Winters
ਇਸ ਪ੍ਰਯੋਗ ਦੇ ਸਕਾਰਾਤਮਕ ਨਤੀਜਿਆਂ ਤੋਂ ਬਾਅਦ, ਮੰਤਰਾਲਾ ਹੁਣ ਇਸ ਦੀ ਵਰਤੋਂ ਰੂਸ ਦੇ ਸਾਰੇ ਘਰੇਲੂ ਡੇਅਰੀ ਨਿਰਮਾਣ ਉਦਯੋਗਾਂ ਵਿਚ ਕਰਨਾ ਸ਼ੁਰੂ ਕਰੇਗਾ। ਦੱਸ ਦੀਏ ਕਿ ਇਸ ਤੋਂ ਪਹਿਲਾਂ ਵੀ ਗਾਵਾਂ ਨੂੰ ਸ਼ਾਂਤ ਰੱਖਣ ਲਈ ਅਤੇ ਉਹਨਾਂ ਦੇ ਦੁੱਧ ਵਿਚ ਵਾਧਾ ਕਰਨ ਲਈ ਕਈ ਤਰੀਕੇ ਅਪਣਾਏ ਗਏ ਹਨ ਤੇ ਉਹ ਸਫ਼ਲ ਵੀ ਹੋਏ ਹਨ। ਅਮਰੀਕਾ ਵਿਚ ਗਾਵਾਂ ਨੂੰ ਸ਼ਾਂਤ ਰੱਖਣ ਲਈ ਉਹਨਾਂ ਨੂੰ ਖੇਤਾਂ ਵਿਚ ਲਿਜਾ ਕੇ ਉਹਨਾਂ ਦੀ ਮਾਲਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਾਸਕੋ ਵਿਚ ਉਹਨਾਂ ਨੂੰ ਸ਼ਾਂਤ ਰੱਖਣ ਲਈ ਸੰਗੀਤ ਚਲਾਇਆ ਜਾਂਦਾ ਹੈ।