Canada News: ਕੈਨੇਡਾ ਦੀ ਵੈਸਟ ਜੈੱਟ ਏਅਰਲਾਈਨ ’ਚ ਕੈਪਟਨ ਬਣਿਆ ਪੰਜਾਬੀ ਨੌਜਵਾਨ ਹਸਨਦੀਪ ਸਿੰਘ ਖੁਰਲ
Published : Jan 1, 2025, 1:08 pm IST
Updated : Jan 1, 2025, 1:12 pm IST
SHARE ARTICLE
Hasandeep Singh Khural becomes Captain in Canada's WestJet airline
Hasandeep Singh Khural becomes Captain in Canada's WestJet airline

ਬਾਸਕਟਬਾਲ ਦਾ ਵਧੀਆ ਖਿਡਾਰੀ ਰਿਹਾ ਹਸਨਦੀਪ ਸਿੰਘ ਵਾਈ.ਐਮ.ਸੀ.ਏ. ਬਾਸਕਟਬਾਲ ਟੀਮ ਦਾ ਕੋਚ ਵੀ ਰਹਿ ਚੁਕਾ ਹੈ। 

 

Hasandeep Singh Khural becomes Captain in Canada's WestJet airline : ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਤਾਂ ਉਸ ਸਮੇਂ ਕਈ ਵਾਰ ਜਦੋਂ ਉਪਰ ਜਾ ਰਹੇ ਜਹਾਜ਼ ਵਲ ਦੇਖਣਾ ਤਾਂ ਮਨ ਵਿਚ ਖ਼ਿਆਲ ਆਉਣਾ, ਕਿ ਸੈਂਕੜੇ ਸਵਾਰੀਆਂ ਨਾਲ ਭਰੇ ਤੇ ਉੱਚੇ ਨੀਲੇ ਅਸਮਾਨ ਵਿਚ ਜਾ ਰਹੇ ਐਨੇ ਵੱਡੇ ਜਹਾਜ਼ ਨੂੰ ਕੌਣ ਤੇ ਕਿਵੇਂ ਚਲਾਉਂਦਾ ਹੋਵੇਗਾ। ਬਸ ਉਸ ਸਮੇਂ ਤੋਂ ਮੈਂ ਆਪਣੇ ਮਨ ਵਿਚ ਧਾਰ ਲਿਆ ਕਿ ਮੈਂ ਵੀ ਵੱਡਾ ਹੋ ਕੇ ਜਹਾਜ਼ ਚਲਾਊਂਗਾ ਅਤੇ ਪੰਜਾਬ ਦੀ ਧਰਤੀ ਉਤੇ ਪਾਇਲਟ ਬਣਨ ਦਾ ਲਿਆ ਸੁਪਨਾ ਕੈਨੇਡਾ ਆ ਕੇ ਪੂਰਾ ਹੋ ਗਿਆ। ਇਹ ਕਹਿਣਾ ਹੈ ਕੈਪਟਨ ਹਸਨਦੀਪ ਸਿੰਘ ਖੁਰਲ ਦਾ।

ਜਿਸ ਨੂੰ ਕੈਨੇਡਾ ਵਿਚ ਪਹਿਲਾਂ ਸਾਬਤ ਸੂਰਤ ਸਿੱਖ ਪਾਇਲਟ ਬਣਨ ਦਾ ਮਾਣ ਪ੍ਰਾਪਤ ਹੈ। ਐਬਟਸਫੋਰਡ ਦੀ ਯੂਨੀਵਰਸਿਟੀ ਆਫ਼ ਫਰੇਜ਼ਰ ਵੈਲੀ ਤੋਂ ਬੈਚਲਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਐਵੀਟੇਸ਼ਨ ਦੀ ਪੜ੍ਹਾਈ ਕਰ ਕੇ ਹਸਨਦੀਪ ਸਿੰਘ ਨੇ ਪਾਇਲਟ ਦੀ ਨੌਕਰੀ ਕਰਨ ਵਿਚ ਦਿੱਕਤ ਆ ਸਕਦੀ ਹੈ ਕਿਉਂਕਿ ਏਅਰਲਾਈਨਾਂ ਦੀ ਸ਼ਰਤ ਮੁਤਾਬਕ ਆਕਸੀਜਨ ਮਾਸਕ ਲਾਉਣ ਕਾਰਨ ਸਿਰਫ਼ ਕਲੀਨਸ਼ੇਵ ਅਤੇ ਦਾੜ੍ਹੀ ਕੱਟਣ ਵਾਲੇ ਯੋਗ ਪਾਇਲਟਾਂ ਨੂੰ ਨੌਕਰੀ ਕਰਨ ਦੀ ਇਜ਼ਾਜਤ ਸੀ, ਕਿਉਂਕਿ ਆਕਸੀਜਨ ਮਾਸਕ ਉਨ੍ਹਾਂ ਦੇ ਹੀ ਫਿਟ ਲਗਦਾ ਸੀ ਪਰ ਹਸਨਦੀਪ ਸਿੰਘ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਕੋਸ਼ਿਸ਼ ਜਾਰੀ ਰੱਖੀ।

ਇਸ ਦੌਰਨ ਉਹ ਡੈਲਟਾ ਦੇ ਪੈਸੇਫਿਕ ਫਲਾਇੰਗ ਕਲੱਬ ਵਿਚ ਕਲਾਸ 2 ਫਲਾਈਟ ਇੰਸਟਰੱਕਟਰ ਲਗ ਗਿਆ ਫਿਰ 2019 ਵਿਚ ਵੈਨਕੂਵਰ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਵਿਖੇ ਕੀਤੀ ਇਕ ਖੋਜ ਉਪਰੰਤ ਦਸਿਆ ਗਿਆ ਲੰਮੀ ਦਾੜ੍ਹੀ ਵਾਲਾ ਪਾਇਲਟ ਵੀ ਆਕਸੀਜਨ ਮਾਸਕ ਲਾ ਸਕਦਾ ਹੈ।

ਕੋਰੋਨਾ ਮਹਾਂਮਾਰੀ ਉਪਰੰਤ ਨਵੰਬਰ 2022 ਵਿਚ ਹਸਨਦੀਪ ਸਿੰਘ ਵੈਸਟ ਜੈੱਟ ਏਨਕੋਰ ਏਅਰਲਾਈਨ ਵਿਚ ਪਾਇਲਟ ਬਣ ਗਿਆ ਤੇ ਉਸ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਏਅਰਲਾਈਨ ਵਲੋਂ ਉਸ ਨੂੰ ਕੈਪਟਨ ਬਣਾਇਆ ਗਿਆ ਹੈ। ਬਾਸਕਟਬਾਲ ਦਾ ਵਧੀਆ ਖਿਡਾਰੀ ਰਿਹਾ ਹਸਨਦੀਪ ਸਿੰਘ ਵਾਈ.ਐਮ.ਸੀ.ਏ. ਬਾਸਕਟਬਾਲ ਟੀਮ ਦਾ ਕੋਚ ਵੀ ਰਹਿ ਚੁਕਾ ਹੈ। 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement