ਅਮਰੀਕਾ ਵਿਚ ਸਿੱਖਾਂ ਨੂੰ ਜਨਗਣਨਾ 'ਚ ਵਖਰੇ ਧਰਮ ਵਜੋਂ ਸਥਾਨ ਮਿਲਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ
Published : Feb 1, 2020, 9:26 am IST
Updated : Feb 1, 2020, 9:26 am IST
SHARE ARTICLE
File Photo
File Photo

ਮਰੀਕਾ ਵਿਚ ਸਿੱਖ ਧਰਮ ਨੂੰ ਵਖਰੇ ਧਰਮ ਵਜੋਂ ਜਨਗਣਨਾ ਵਿਚ ਸਥਾਨ ਦੇਣ ਤੇ ਸਿੱਖਾਂ 'ਚ ਵੱਡੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆ ਯੂਨਾਈਟਿਡ ਸਿੱਖਸ ਦੇ...

ਕੈਲੀਫ਼ੌਰਨੀਆ (ਜੰਗ ਸਿੰਘ) : ਅਮਰੀਕਾ ਵਿਚ ਸਿੱਖ ਧਰਮ ਨੂੰ ਵਖਰੇ ਧਰਮ ਵਜੋਂ ਜਨਗਣਨਾ ਵਿਚ ਸਥਾਨ ਦੇਣ ਤੇ ਸਿੱਖਾਂ 'ਚ ਵੱਡੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆ ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਜਸਮੀਤ ਸਿੰਘ ਨੇ ਦਸਿਆ ਕਿ ਸਿੱਖ ਧਰਮ ਨੁੰ ਵਖਰੇ ਧਰਮ ਵਜੋਂ ਦਰਜਾ ਦੇਣ ਸਬੰਧੀ  ਅਧਿਕਾਰੀਆਂ ਨਾਲ  ਸਿੱਖ ਜਥੇਬੰਦੀਆਂ ਦੀ ਪਿਛਲੇ ਲਗਭਗ 10 ਸਾਲਾਂ ਤੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ।

File PhotoFile Photo

ਉਨ੍ਹਾਂ ਨੇ ਦਸਿਆ ਕਿ ਸਿੱਖਾਂ ਦੇ ਇਸ ਗੰਭੀਰ ਮਸਲੇ ਸਬੰਧੀ ਸੇਨ ਡਿਏਗੋ ਯੂਨੀਵਰਸਟੀ ਵਿਖੇ ਯੂ ਐਸ ਸੈਨਸਜ ਬਿਓਰੋ ਦੀ ਮੀਟਿੰਗ ਹੋਈ, ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ ਸਿੱਖਾਂ ਦੀ ਗਿਣਤੀ ਨੂੰ ਮਰਦਮਸ਼ੁਮਾਰੀ ਵਿਚ ਵੱਖਰੇ ਧਰਮ ਵਜੋਂ ਦਰਜ ਕੀਤਾ ਜਾਵੇਗਾ। ਯੂ ਐਸ ਸੇਨਸਜ ਦੇ ਡਿਪਟੀ ਡਾਇਰੈਕਟਰ ਰੋਨ ਜਰਮਨ ਨੇ ਦਸਿਆ ਕਿ ਸਿੱਖਾਂ ਦੀ ਵੱਖਰੀ ਪਛਾਣ ਵਜੋਂ ਇਕ ਵੱਖਰੇ ਕੋਡ ਦੁਆਰਾ ਪ੍ਰਵਾਨਗੀ ਦਿਤੀ ਗਈ ਹੈ ।

File PhotoFile Photo

ਅਜਿਹਾ ਹੋਣ ਨਾਲ ਪਤਾ ਲੱਗ ਸਕੇਗਾ ਕਿ ਅਮਰੀਕਾ ਵਿਚ ਸਿੱਖਾਂ ਦੀ ਕੁੱਲ ਕਿੰਨੀ ਗਿਣਤੀ ਹੈ। ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਦਾ ਵਧੀਆ ਤਰੀਕੇ ਨਾਲ ਕੰਮ ਕੀਤਾ ਜਾ ਸਕੇਗਾ। ਅਮਰੀਕਾ ਸਰਕਾਰ ਵਲੋਂ ਲਏ ਇਸ ਫ਼ੈਸਲੇ ਨਾਲ ਸਿੱਖਾਂ ਵਿਚ ਖੁਸ਼ੀ ਦੀ ਲਹਿਰ ਦੌੜ੍ਹ ਗਈ ਹੈ। ਅਮਰੀਕਾ ਵਿਚ ਹਰ ਦਸ ਸਾਲ ਬਾਅਦ ਜਨਗਣਨਾ ਕਰਾਈ ਜਾਂਦੀ ਹੈ ।

File PhotoFile Photo

ਸਿੱਖ ਸੁਸਾਇਟੀ ਸੇਨ ਡਿਏਗੋ ਦੇ ਪ੍ਰਧਾਨ ਬਲਜੀਤ ਸਿੰਘ ਨੇ ਇਸ ਫ਼ੈਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸਿੱਖ ਭਾਈਚਾਰਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਵਖਰੇ ਧਰਮ ਦੀ ਲੜਾਈ ਲੜ੍ਹ ਰਿਹਾ ਸੀ, ਉਸ ਵਿਚ ਵੱਡੀ ਜਿੱਤ ਮਿਲੀ ਹੈ। ਇਸ ਫ਼ੈਸਲੇ ਨਾਲ ਹੋਰ ਧਰਮਾਂ ਨੂੰ ਵੀ ਮਾਨਤਾ ਮਿਲਣ ਦਾ ਰਾਹ ਸਾਫ਼ ਹੋ ਗਿਆ ਹੈ।

File PhotoFile Photo

ਉਨ੍ਹਾਂ ਨੇ ਕਿਹਾ ਕਿ ਜਨਗਣਨਾ ਦੇ ਸਬੰਧ ਵਿਚ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।  ਇਸ ਸਬੰਧ ਵਿਚ ਮਾਰਚ ਦੇ ਅੱਧ ਵਿਚ ਫ਼ਾਰਮ ਮੇਲ ਕੀਤੇ ਜਾਣਗੇ। ਸਿੱਖ ਧਰਮ ਨੂੰ ਵਖਰੀ ਪਛਾਣ ਮਿਲਣ ਨਾਲ ਸਿੱਖਾਂ ਤੇ ਅਮਰੀਕਾ ਵਿਚ ਹੁੰਦੇ ਨਸਲੀ ਹਮਲਿਆਂ ਨੁੰ ਰੋਕਣ ਵਿਚ ਭਾਰੀ ਮਦਦ ਮਿਲੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM
Advertisement