
ਵਿਸ਼ਵ ਸਿਹਤ ਸੰਗਠਨ: (World Health Organization ਨੇ ਸ਼ੁੱਕਰਵਾਰ (੩੧ ਜਨਵਰੀ) ਨੂੰ ਸੁਚੇਤ ਕੀਤਾ ਹੈ
ਜਿਨੇਵਾ: ਵਿਸ਼ਵ ਸਿਹਤ ਸੰਗਠਨ: (World Health Organization ਨੇ ਸ਼ੁੱਕਰਵਾਰ (੩੧ ਜਨਵਰੀ) ਨੂੰ ਸੁਚੇਤ ਕੀਤਾ ਹੈ ਕਿ ਕਰੋਨਾਂ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਹੱਦਾਂ ਬੰਦ ਨਹੀਂ ਹੋ ਸਕਦੀਆ। ਇਹ ਵੀ ਨਿਸ਼ਚਤ ਹੈ ਕਿ ਇਸ ਵਾਇਰਸ ਦੇ ਵਿਸ਼ਾਣੂ ਜਲਦੀ ਨਾਲ ਫੈਲ ਸਕਦੇ ਹਨ।
Photo
World Health Organization ਦੀ ਅਧਿਕਾਰੀ ਕ੍ਰਿਸ਼ਿਚਿਅਨ ਲਿੰਦਮਿਰ ਨੇ ਪੱਤਰਕਾਰਾਂ ਨਾਲ ਗੱਲਬਾਤ ਰਾਹੀ ਦੱਸਿਆ ਕਿ ਜਦੋਂ ਤੁਸੀ ਅਧਿਕਾਰ ਦੇ ਰੂਪ ਤੋਂ ਬਾਰਡਰ ਬੰਦ ਕਰ ਦਿੰਦੇ ਹੋ ਤਾਂ ਤੁਸੀ ਲੋਕਾਂ 'ਤੇ ਨਜ਼ਰ ਰੱਖਣ (ਬਾਰਡਰ ਪਾਰ ਕਰਨ ਵਾਲੇ) ਦੀ ਵਿਵਸਥਾ ਤੋਂ ਪਰੇ ਹੋ ਜਾਂਦੇ ਹੋ। WHO ਨੇ ਵੀਰਵਾਰ (੩੦ ਜਨਵਰੀ) ਵਿਸ਼ਵਵਿਆਪੀ ਸਿਹਤ ਦੀ ਨਾਜ਼ੁਕ ਸਥਿਤੀ ਦੀ ਘੋਸ਼ਣਾ ਕੀਤੀ ਹੈ।
Photo
ਪਰ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਅੰਤਰਰਾਸ਼ਟਰੀ ਵਪਾਰ ਜਾ ਯਾਤਰਾ ਰੋਕਣ ਨਾਲ ਇਹ ਸਮੱਸਿਆ ਦਾ ਹੱਲ ਨਹੀਂ ਹੈ।ਇਸ ਤੋਂ ਪਹਿਲਾਂ ਅਜਿਹਾ ਕਦਮ ਚੁੱਕਣ ਵਾਲੇ ਦੇਸ਼ਾ ਨੂੰ ਇਸ ਫ਼ੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਕਈ ਦੇਸ਼ਾ ਨੇ ਚੀਨ ਨਾਲ ਜੋੜਨ ਵਾਲੀਆਂ ਉਡਾਨਾਂ ਨੂੰ ਰੋਕ ਦਿੱਤਾ ਹੈ।
WHO
ਤੇ ਕਰੋਨਾ ਵਾਇਰਸ ਦਾ ਕੇਂਦਰ ਬਣੇ ਹੂਬੇਇ ਰਾਜ ਦੇ ਬੂਹਾਂਨ ਤੋਂ ਆਉਣ ਵਾਲੇ ਲੋਕਾਂ 'ਤ ਵੇ ਰੋਕ ਲਗਾ ਦਿੱਤੀ ਹੈ। ਹਾਲਾਂਕਿ, ਲਿੰਦਮਿਰ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਬਾਰਡਰ ਬੰਦ ਕਰ ਕੇ ਚੀਨ ਤੋਂ ਆਉਣ ਵਾਲੇ ਲੋਕਾਂ ਨੂੰ ਰੋਕ ਕੇ ਵਿਸ਼ਾਣੂ ਦੇ ਪ੍ਰਸਾਰ ਨੂੰ ਠਲ੍ਹ ਪਾਈ ਜਾ ਸਕਦੀ ਹੈ ਪਰ ਅਜਿਹਾ ਕਰਨ ਵਾਲੇ ਦੇਸ਼ਾ 'ਤੇ ਹੇਰ ਕਿਸਮ ਦਾ ਵੀ ਪ੍ਰਭਾਵ ਪੈ ਸਕਦਾ ਹੈ ਜਿਵੇਂ ਆਰਥਿਕ ਉੱਨਤੀ।
Corona
ਉਨ੍ਹਾਂ ਨੇ ਦੱਸਿਆ ਕਿ ਇਹ ਇਕ ਮਨ ਪ੍ਰਭਾਵੀ ਕਦਮ ਹੋ ਸਕਦਾ ਹੈ ਕਿ ਖ਼ਤਰਾ ਬਾਹਰ ਤੋਂ ਆ ਰਿਹਾ ਹੈ, ਇਸ ਲਈ ਅਸੀਂ ਖੁਦ ਨੂੰ ਬੰਦ ਕਰ ਰਹੇ ਹਾਂ। ਪਰ ਜੇਕਰ ਅਸੀਂ ਦੂਜੇ ਪੱਖ ਤੋਂ ਇਸ ਸਥਿਤੀ ਨੂੰ ਜਾਂਚੀਆ ਜਾਵੇ ਜਿਵੇਂ ਉਹ ਇਬੋਲਾ ਹੋਵੇ ਜਾ ਕੋਈ ਹੋਰ ਮਾਮਲਾ ਲੋਕ ਆਪਣੀ ਯਾਤਰਾ ਜ਼ਰੂਰ ਕਰਦੇ ਹਨ। ਜੇਕਰ ਬਾਰਡਰ ਨਹੀਂ ਖੁਲ੍ਹੇ ਹੋਣਗੇ ਤਦ ਵੀ ਲੋਕ ਹੋਰ ਰਸਤੇ ਵੀ ਅਪਣਾ ਲੈਂਦੇ ਹਨ।
Photo
ਲਿੰਦਮਿਰ ਨੇ ਕਿਹਾ ਕਿ ਇਸ ਨੂੰ ਕਾਬੂ ਕਰਨ ਲਈ ਇਕ ਹੀ ਰਸਤਾ ਹੈ ਉਹ ਹੈ ਜਾਂਚ, ਜਿਵੇਂ ਬੁਖ਼ਾਰ ਦੀ ਜਾਂਚ, ਲੋਕਾਂ ਤੋਂ ਯਾਤਰਾ ਸੰਬੰਧੀ ਜਾਣਕਾਰੀ ਲੈਣੀ ਤੇ ਇਸ ਤੋਂ ਇਲਾਵਾ ਬਾਰਡਰ ਪਾਰ ਕਰਨ ਵਾਲੇ ਲੋਕਾਂ ਤੇ ਨਜ਼ਰ ਰੱਖਣੀ ਤੇ ਉਨ੍ਹਾਂ ਦੀ ਸਰੀਰਕ ਪੱਖੋਂ ਵੀ ਜਾਂਚ ਕਰਨੀ ਤਾ ਜੋ ਇਹ ਪਤਾ ਕੀਤਾ ਜਾਵੇ ਕਿ ਵਾਇਰਸ ਦੇ ਲੱਛਣ ਉਨ੍ਹਾਂ ਦੇ ਸਰੀਰ ਤੇ ਹੈ ਜ ਨਹੀਂ। ਉਨ੍ਹਾਂ ਨੇ ਕਿਹਾ ਕਿ "ਇਹ ਇਕ ਵੱਡਾ ਕਾਰਨ ਹੈ ਬਾਰਡਰ ਨੂੰ ਖੁਲ੍ਹੇ ਰੱਖਣ ਦੀ।"