ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ ’ਚ 18 ਸੁਰੱਖਿਆ ਕਰਮੀਆਂ ਦੀ ਮੌਤ, 23 ਅਤਿਵਾਦੀ ਹਲਾਕ
Published : Feb 1, 2025, 9:50 pm IST
Updated : Feb 1, 2025, 9:50 pm IST
SHARE ARTICLE
Representative Image.
Representative Image.

ਅਤਿਵਾਦੀ ਪਿਛਲੇ 24 ਘੰਟਿਆਂ ’ਚ ਅਸ਼ਾਂਤ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਮਾਰੇ ਗਏ

ਇਸਲਾਮਾਬਾਦ : ਪਾਕਿਸਤਾਨ ਦੇ ਦੱਖਣ-ਪਛਮੀ ਬਲੋਚਿਸਤਾਨ ਸੂਬੇ ’ਚ ਅਤਿਵਾਦੀਆਂ ਨਾਲ ਝੜਪ ’ਚ ਘੱਟੋ-ਘੱਟ 18 ਸੁਰੱਖਿਆ ਕਰਮਚਾਰੀ ਮਾਰੇ ਗਏ। 23 ਅਤਿਵਾਦੀ ਵੀ ਹਲਾਕ ਹੋ ਗਏ। ਫੌਜ ਨੇ ਕਿਹਾ ਕਿ ਅਤਿਵਾਦੀ ਪਿਛਲੇ 24 ਘੰਟਿਆਂ ’ਚ ਅਸ਼ਾਂਤ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ’ਚ ਮਾਰੇ ਗਏ। 

ਸਨਿਚਰਵਾਰ ਨੂੰ ਹਰਨਾਈ ਜ਼ਿਲ੍ਹੇ ’ਚ ਅਜਿਹੇ ਹੀ ਇਕ ਆਪਰੇਸ਼ਨ ’ਚ ਕੌਮੀ ਫ਼ੌਜੀਆਂ ਨੇ ਅਤਿਵਾਦੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕੀਤਾ, ਜਿਸ ’ਚ 11 ਅਤਿਵਾਦੀ ਮਾਰੇ ਗਏ ਅਤੇ ਅਤਿਵਾਦੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿਤਾ ਗਿਆ। 

ਇਸ ਤੋਂ ਪਹਿਲਾਂ ਸ਼ੁਕਰਵਾਰ ਰਾਤ ਨੂੰ 12 ਅਤਿਵਾਦੀ ਮਾਰੇ ਗਏ ਸਨ ਜਦਕਿ ਸੁਰੱਖਿਆ ਬਲਾਂ ਨੇ ਕਲਾਤ ਦੇ ਮੰਗੋਚਰ ਇਲਾਕੇ ’ਚ ਨਾਕਾਬੰਦੀ ਕਰਨ ਦੀ ਅਤਿਵਾਦੀਆਂ ਦੀ ਕੋਸ਼ਿਸ਼ ਨੂੰ ਸਫਲਤਾਪੂਰਵਕ ਨਾਕਾਮ ਕਰ ਦਿਤਾ ਸੀ। ਫੌਜ ਨੇ ਕਿਹਾ ਕਿ ਪਿਛਲੇ 24 ਘੰਟਿਆਂ ’ਚ ਬਲੋਚਿਸਤਾਨ ’ਚ ਵੱਖ-ਵੱਖ ਮੁਹਿੰਮਾਂ ’ਚ ਹੁਣ ਤਕ ਕੁਲ 23 ਅਤਿਵਾਦੀਆਂ ਨੂੰ ਨਰਕ ’ਚ ਭੇਜਿਆ ਗਿਆ ਹੈ। 

ਫੌਜ ਨੇ ਕਿਹਾ ਕਿ ਸੁਰੱਖਿਆ ਬਲ ਨਾ ਸਿਰਫ ਬਲੋਚਿਸਤਾਨ ਬਲਕਿ ਪੂਰੇ ਪਾਕਿਸਤਾਨ ਤੋਂ ਅਤਿਵਾਦ ਦੇ ਖ਼ਤਰੇ ਦਾ ਖਾਤਮਾ ਕਰਨ ਲਈ ਦ੍ਰਿੜ ਹਨ। ਹਾਲਾਂਕਿ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਬਲੋਚਿਸਤਾਨ ਬਲੋਚ ਕੱਟੜਪੰਥੀਆਂ ਵਲੋਂ ਕੀਤੀ ਗਈ ਹਿੰਸਾ ਦੀ ਲਪੇਟ ’ਚ ਹੈ ਜੋ ਨਿਯਮਤ ਤੌਰ ’ਤੇ ਸੁਰੱਖਿਆ ਬਲਾਂ ਅਤੇ ਦੂਜੇ ਸੂਬਿਆਂ ਨਾਲ ਸਬੰਧਤ ਲੋਕਾਂ ’ਤੇ ਹਮਲਾ ਕਰਦੇ ਹਨ। 

ਬਲੋਚਿਸਤਾਨ ਪਾਕਿਸਤਾਨ ਦਾ ਸੱਭ ਤੋਂ ਵੱਡਾ ਸੂਬਾ ਹੈ ਪਰ ਹਾਲਾਂਕਿ ਇਸ ਕੋਲ ਹੋਰ ਸੂਬਿਆਂ ਨਾਲੋਂ ਜ਼ਿਆਦਾ ਸਰੋਤ ਹਨ ਪਰ ਇਹ ਸੱਭ ਤੋਂ ਘੱਟ ਵਿਕਸਤ ਹੈ। ਇਹ ਘਟਨਾ ਖੈਬਰ ਪਖਤੂਨਖਵਾ ਵਿਚ ਸੁਰੱਖਿਆ ਬਲਾਂ ਦੇ ਵੱਖ-ਵੱਖ ਅਤਿਵਾਦ ਵਿਰੋਧੀ ਮੁਹਿੰਮਾਂ ਦੇ ਇਕ ਦਿਨ ਤੋਂ ਵੀ ਘੱਟ ਸਮੇਂ ਬਾਅਦ ਹੋਈ ਹੈ। 

ਆਈ.ਐਸ.ਪੀ.ਆਰ. ਨੇ ਸ਼ੁਕਰਵਾਰ ਨੂੰ ਕਿਹਾ ਕਿ ਖੈਬਰ ਪਖਤੂਨਖਵਾ ਦੇ ਵੱਖ-ਵੱਖ ਇਲਾਕਿਆਂ ’ਚ ਪੰਜ ਮੁਹਿੰਮਾਂ ’ਚ ਘੱਟੋ-ਘੱਟ 10 ਅਤਿਵਾਦੀ ਮਾਰੇ ਗਏ। ਇਹ ਕਾਰਵਾਈ ਇਕ ਨਿਰੰਤਰ ਕੋਸ਼ਿਸ਼ ਦਾ ਹਿੱਸਾ ਹੈ ਕਿਉਂਕਿ 2021 ਵਿਚ ਤਾਲਿਬਾਨ ਦੇ ਅਫਗਾਨਿਸਤਾਨ ਵਿਚ ਸੱਤਾ ਵਿਚ ਵਾਪਸ ਆਉਣ ਤੋਂ ਬਾਅਦ ਦੇਸ਼ ਵਿਚ ਹਿੰਸਕ ਹਮਲਿਆਂ ਵਿਚ ਵਾਧਾ ਹੋਇਆ ਹੈ, ਖ਼ਾਸਕਰ ਕੇਪੀ ਅਤੇ ਬਲੋਚਿਸਤਾਨ ਦੇ ਸਰਹੱਦੀ ਸੂਬਿਆਂ ਵਿਚ। 

ਪਾਬੰਦੀਸ਼ੁਦਾ ਅਤਿਵਾਦੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਸਮੂਹ ਵਲੋਂ ਸਰਕਾਰ ਨਾਲ ਜੰਗਬੰਦੀ ਸਮਝੌਤਾ ਤੋੜਨ ਤੋਂ ਬਾਅਦ ਅਤਿਵਾਦੀ ਹਮਲੇ ਵਧੇ ਹਨ। ਕੁਲ 444 ਅਤਿਵਾਦੀ ਹਮਲਿਆਂ ਦੌਰਾਨ ਸੁਰੱਖਿਆ ਬਲਾਂ ਦੇ ਘੱਟੋ-ਘੱਟ 685 ਮੈਂਬਰਾਂ ਦੀ ਜਾਨ ਜਾਣ ਦੇ ਨਾਲ, 2024 ਇਕ ਦਹਾਕੇ ’ਚ ਪਾਕਿਸਤਾਨ ਦੇ ਸਿਵਲ ਅਤੇ ਫੌਜੀ ਸੁਰੱਖਿਆ ਬਲਾਂ ਲਈ ਸੱਭ ਤੋਂ ਘਾਤਕ ਸਾਲ ਸਾਬਤ ਹੋਇਆ। 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement