ਕੋਲੰਬੀਆ ਦੇ ਰਾਸ਼ਟਰਪਤੀ ਨੇ ਅਮਰੀਕਾ ’ਚ ਵਸੇ ਪ੍ਰਵਾਸੀਆਂ ਨੂੰ ਸੱਦਾ ਦਿਤਾ
Published : Feb 1, 2025, 11:00 pm IST
Updated : Feb 1, 2025, 11:00 pm IST
SHARE ARTICLE
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ
ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ

ਕਿਹਾ, ਜਿੰਨੀ ਜਲਦੀ ਹੋ ਸਕੇ ਵਾਪਸ ਆਓ, ਕਾਰੋਬਾਰ ਕਰਨ ਲਈ ਮਿਲੇਗਾ ਪੈਸਾ 

ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਅਮਰੀਕਾ ’ਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਘਰ ਪਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ  ਸੋਸ਼ਲ ਮੀਡੀਆ ’ਤੇ  ਲਿਖਿਆ, ‘‘ਮੈਂ ਅਮਰੀਕਾ ਵਿਚ ਗੈਰ-ਦਸਤਾਵੇਜ਼ੀ ਕੋਲੰਬੀਆ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਤੁਰਤ  ਉਸ ਦੇਸ਼ ਵਿਚ ਅਪਣੀਆਂ ਨੌਕਰੀਆਂ ਛੱਡ ਦੇਣ ਅਤੇ ਜਿੰਨੀ ਜਲਦੀ ਹੋ ਸਕੇ ਕੋਲੰਬੀਆ ਵਾਪਸ ਆ ਜਾਣ ਅਤੇ ਦੇਸ਼ ਦਾ ਨਿਰਮਾਣ ਕਰਨ।’’

ਉਨ੍ਹਾਂ ਕਿਹਾ ਕਿ ਕੋਲੰਬੀਆ ਸਰਕਾਰ ਉਨ੍ਹਾਂ ਸਾਰੇ ਲੋਕਾਂ ਨੂੰ ਕਾਰੋਬਾਰੀ ਕਰਜ਼ੇ ਪ੍ਰਦਾਨ ਕਰੇਗੀ ਜੋ ਕੋਲੰਬੀਆ ਵਾਪਸ ਆਉਣ ਦੀ ਪੇਸ਼ਕਸ਼ ਮਨਜ਼ੂਰ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦਸਿਆ  ਕਿ ਕੋਲੰਬੀਆ ਪਰਤਣ ਵਾਲਿਆਂ ਨੂੰ ਕਿੰਨਾ ਪੈਸਾ ਮਿਲੇਗਾ। 

ਪਿਊ ਰੀਸਰਚ ਸੈਂਟਰ ਮੁਤਾਬਕ ਅਮਰੀਕਾ ’ਚ ਕਰੀਬ 2,00,000 ਗੈਰ-ਕਾਨੂੰਨੀ ਕੋਲੰਬੀਆਈ ਰਹਿੰਦੇ ਹਨ। ਕੋਲੰਬੀਆ ਦੀ ਆਬਾਦੀ 50 ਮਿਲੀਅਨ ਤੋਂ ਵੱਧ ਹੈ। 

ਗੁਸਤਾਵੋ ਪੈਟਰੋ ਕੋਲੰਬੀਆ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਹਨ। ਉਹ 2022 ’ਚ ਦੇਸ਼ ਦੇ ਰਾਸ਼ਟਰਪਤੀ ਬਣੇ ਸਨ। ਅਮਰੀਕਾ ’ਚ ਰਹਿ ਰਹੇ ਲੋਕਾਂ ਨੂੰ ਦੇਸ਼ ਪਰਤਣ ਦੀ ਉਨ੍ਹਾਂ ਦੀ ਅਪੀਲ ’ਤੇ  ਕਈ ਪ੍ਰਤੀਕਿਰਿਆਵਾਂ ਆਈਆਂ ਹਨ। ਕੁੱਝ  ਨੇ ਪੈਟਰੋ ਦਾ ਸਮਰਥਨ ਕੀਤਾ, ਜਦਕਿ  ਕੁੱਝ  ਨੇ ਉਸ ਦੀ ਆਲੋਚਨਾ ਕੀਤੀ। 

‘ਐਕਸ’ ’ਤੇ , ਊਨਾ ਤਾਥੀ ਨਾਮ ਦੇ ਇਕ  ਉਪਭੋਗਤਾ ਨੇ ਲਿਖਿਆ, ‘‘ਦੇਸ਼ ’ਚ ਬਹੁਤ ਸਾਰੇ ਨੌਜੁਆਨ ਹਨ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਉਨ੍ਹਾਂ ਨੂੰ ਨੌਕਰੀਆਂ ਨਹੀਂ ਮਿਲ ਸਕੀਆਂ ਹਨ। ਰਾਸ਼ਟਰਪਤੀ ਪੈਟਰੋ: ਉਨ੍ਹਾਂ ਲੋਕਾਂ ਦੀ ਮਦਦ ਕਰੋ ਜੋ ਬਾਅਦ ’ਚ ਕਿਸੇ ਹੋਰ ਦੇਸ਼ ’ਚ ਚਲੇ ਗਏ ਹਨ, ਪਹਿਲਾਂ ਉਨ੍ਹਾਂ ਦੀ ਮਦਦ ਕਰੋ ਜੋ ਇੱਥੇ ਹਨ।’’

ਕੋਲੰਬੀਆ ਦੇ ਰਾਸ਼ਟਰਪਤੀ ਟਰੰਪ ਨੇ ਵੱਡੇ ਪੱਧਰ ’ਤੇ  ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਅਮਰੀਕਾ ਭੇਜਣ ਲਈ ਰਾਸ਼ਟਰਪਤੀ ਟਰੰਪ ’ਤੇ  ਗੁੱਸਾ ਜ਼ਾਹਰ ਕੀਤਾ। ਇਨ੍ਹਾਂ ਵਿਚੋਂ ਕਈ ਕੋਲੰਬੀਆ ਦੇ ਵੀ ਹਨ। ਪਿਛਲੇ ਹਫਤੇ ਰਾਸ਼ਟਰਪਤੀ ਪੈਟਰੋ ਅਤੇ ਟਰੰਪ ਵਿਚਾਲੇ ਇਸ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਸੀ। 

ਦਰਅਸਲ, ਕੋਲੰਬੀਆ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੇ ਦੋ ਅਮਰੀਕੀ ਫੌਜੀ ਜਹਾਜ਼ਾਂ ਨੂੰ ਦੇਸ਼ ’ਚ ਉਤਰਨ ਦੀ ਇਜਾਜ਼ਤ ਨਹੀਂ ਦਿਤੀ  ਸੀ। ਇਸ ਨਾਲ ਅਮਰੀਕਾ ਨਾਰਾਜ਼ ਹੋ ਗਿਆ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਕੋਲੰਬੀਆ ’ਤੇ  25 ਫੀ ਸਦੀ  ਟੈਰਿਫ ਲਗਾਉਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਹਫਤੇ ਤੋਂ 50 ਫੀ ਸਦੀ  ਟੈਰਿਫ ਲਗਾਉਣ ਦੀ ਧਮਕੀ ਵੀ ਦਿਤੀ।

ਟਰੰਪ ਦੀ ਇਸ ਕਾਰਵਾਈ ਦੇ ਜਵਾਬ ’ਚ ਕੋਲੰਬੀਆ ਨੇ ਵੀ ਅਮਰੀਕੀ ਸਾਮਾਨ ’ਤੇ  25 ਫੀ ਸਦੀ  ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਦੋਹਾਂ  ਦੇਸ਼ਾਂ ਵਿਚਾਲੇ ਟੈਰਿਫ ਜੰਗ ਵਰਗੀ ਸਥਿਤੀ ਪੈਦਾ ਹੋ ਗਈ। ਹਾਲਾਂਕਿ ਬਾਅਦ ’ਚ ਕੋਲੰਬੀਆ ਅਪਣੇ  ਫੈਸਲੇ ਤੋਂ ਪਿੱਛੇ ਹਟ ਗਿਆ। 

ਰਾਸ਼ਟਰਪਤੀ ਪੈਟਰੋ ਨੇ ਕਿਹਾ ਕਿ ਅਮਰੀਕਾ ਕੋਲੰਬੀਆ ਨਾਲ ਅਪਰਾਧੀਆਂ ਵਰਗਾ ਵਿਵਹਾਰ ਨਹੀਂ ਕਰ ਸਕਦਾ। ਉਹ ਪ੍ਰਵਾਸੀਆਂ ਨੂੰ ਸਨਮਾਨ ਨਾਲ ਵਾਪਸ ਲਿਆਉਣ ਲਈ ਅਪਣੇ  ਰਾਸ਼ਟਰਪਤੀ ਜਹਾਜ਼ ਨੂੰ ਅਮਰੀਕਾ ਭੇਜਣ ਲਈ ਤਿਆਰ ਹਨ। 

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement