
ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਲਈ ਕਿਹਾ ਹੈ।
ਕੀਵ: ਯੂਕਰੇਨ 'ਤੇ ਰੂਸ ਦੇ ਹਮਲੇ ਦੇ ਛੇਵੇਂ ਦਿਨ ਰਾਜਧਾਨੀ ਕੀਵ 'ਚ ਨਾਗਰਿਕਾਂ 'ਤੇ ਖਤਰਾ ਹੋਰ ਵਧਦਾ ਜਾ ਰਿਹਾ ਹੈ। ਯੂਕਰੇਨ ਵਿਚ ਭਾਰਤੀ ਦੂਤਾਵਾਸ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਕੀਵ ਛੱਡਣ ਲਈ ਕਿਹਾ ਹੈ।
ਦੂਤਾਵਾਸ ਵਲੋਂ ਜਾਰੀ ਐਮਰਜੈਂਸੀ ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਿਸ ਹਾਲਤ ਵਿਚ ਹਨ, ਉਸ ਵਿਚ ਤੁਰੰਤ ਸ਼ਹਿਰ ਛੱਡ ਕੇ ਚਲੇ ਜਾਣ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅੱਜ ਕੀਵ ਛੱਡ ਦੇਣਾ ਚਾਹੀਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੀਵ ਛੱਡਣ ਲਈ ਉਹਨਾਂ ਨੂੰ ਜੋ ਸਾਧਨ ਮਿਲੇ ਹਨ, ਉਹਨਾਂ ਨੂੰ ਤੁਰੰਤ ਲੈ ਕੇ ਉਥੋਂ ਚਲੇ ਜਾਣਾ ਚਾਹੀਦਾ ਹੈ।