ਡਾਕਰਟੀ ਦੀ ਪੜ੍ਹਾਈ ਲਈ ਭਾਰਤੀ ਵਿਦਿਆਰਥੀ ਕਿਉਂ ਜਾਂਦੇ ਨੇ Ukraine?
Published : Mar 1, 2022, 6:28 pm IST
Updated : Mar 1, 2022, 6:28 pm IST
SHARE ARTICLE
Why do Indian students go to Ukraine for doctoral studies?
Why do Indian students go to Ukraine for doctoral studies?

ਕੀ ਯੂਕਰੇਨ 'ਚ ਦਾਖ਼ਲਾ ਲੈਣਾ ਹੈ ਆਸਾਨ? ਭਾਰਤ ਨਾਲੋਂ ਕਿੰਨੀ ਘੱਟ ਹੈ ਫੀਸ?

ਕਾਲਜਾਂ 'ਚ ਘੱਟ ਸੀਟਾਂ ਕਾਰਨ ਵਿਦੇਸ਼ਾਂ ਵੱਲ ਭੱਜਦੇ ਨੇ ਵਿਦਿਆਰਥੀ

ਚੰਡੀਗੜ੍ਹ : ਰੂਸੀ ਹਮਲੇ ਨਾਲ ਪੂਰਾ ਯੂਕਰੇਨ ਕੰਬ ਰਿਹਾ ਹੈ। ਯੂਕਰੇਨ 'ਚ ਸੈਂਕੜੇ ਭਾਰਤੀ ਫਸੇ ਹੋਏ ਹਨ ਅਤੇ ਇਨ੍ਹਾਂ 'ਚ ਅਜਿਹੇ ਭਾਰਤੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਜੋ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਪਹੁੰਚੇ ਸਨ। ਯੂਕਰੇਨ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲੇ ਮੁਤਾਬਕ 18,095 ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ 'ਚ ਹਰਿਆਣਾ ਅਤੇ ਪੰਜਾਬ ਦੇ ਵਿਦਿਆਰਥੀ ਹਨ।

study in ukrainestudy in ukraine

ਇਹ ਸਵਾਲ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਜ਼ਿਹਨ 'ਚ ਉੱਠ ਰਿਹਾ ਹੋਵੇਗਾ ਕਿ ਸਾਡੇ ਇੱਥੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜ ਹਨ ਫਿਰ ਵੀ ਹਜ਼ਾਰਾਂ ਵਿਦਿਆਰਥੀ ਸੱਤ ਸਮੁੰਦਰ ਪਾਰ ਕਿਉਂ ਜਾਂਦੇ ਹਨ? ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨਾਲੋਂ ਯੂਕਰੇਨ 'ਚ ਐਮਬੀਬੀਐਸ ਕਰਨ ਲਈ ਜ਼ਿਆਦਾ ਸਹੂਲਤਾਂ ਹਨ। ਦੇਸ਼ 'ਚ ਸਰਕਾਰੀ ਤੇ ਪ੍ਰਾਈਵੇਟ ਸਮੇਤ ਕੁਲ 586 ਮੈਡੀਕਲ ਕਾਲਜਾਂ ਹਨ ਅਤੇ 88,120 ਸੀਟਾਂ ਹਨ।

ਇਹ ਸੰਸਥਾਵਾਂ ਸਾਲਾਨਾ 18 ਲੱਖ ਤੋਂ 30 ਲੱਖ ਰੁਪਏ ਤੱਕ ਫੀਸ ਵਸੂਲਦੀਆਂ ਹਨ। ਪੰਜ ਸਾਲਾਂ ਦੇ ਕੋਰਸ ਲਈ ਇਹ ਰਕਮ 90 ਲੱਖ ਰੁਪਏ ਤੋਂ ਲੈ ਕੇ 1 ਕਰੋੜ 50 ਲੱਖ ਰੁਪਏ ਤੱਕ ਹੈ। ਦੇਸ਼ 'ਚ 88,120 ਮੈਡੀਕਲ ਸੀਟਾਂ ਲਈ 16,00,000 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਕੋਚਿੰਗ ਲਈ ਵੀ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਖਰਚਣੇ ਪੈਂਦੇ ਹਨ।

ਯੂਕਰੇਨ 'ਚ MBBS ਕਿਉਂ?
ਭਾਰਤ 'ਚ MBBS ਲਈ ਸੀਟਾਂ ਕਾਫ਼ੀ ਘੱਟ ਹਨ ਅਤੇ NEET ਪ੍ਰੀਖਿਆ 'ਚ ਸੀਟਾਂ ਦੀ ਗਿਣਤੀ ਨਾਲੋਂ ਕਈ ਗੁਣਾ ਵੱਧ ਵਿਦਿਆਰਥੀ ਬੈਠਦੇ ਹਨ। ਜਿਹੜੇ ਵਿਦਿਆਰਥੀ ਸੀਟਾਂ ਦੀ ਘਾਟ ਕਾਰਨ ਇੱਥੇ ਦਾਖ਼ਲਾ ਨਹੀਂ ਲੈ ਸਕਦੇ, ਉਨ੍ਹਾਂ ਕੋਲ ਯੂਕਰੇਨ ਦਾ ਆਪਸ਼ਨ ਰਹਿੰਦਾ ਹੈ। ਸਾਲ 2021 'ਚ ਲਗਭਗ 16 ਲੱਖ ਵਿਦਿਆਰਥੀਆਂ ਨੇ NEET ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ 'ਚੋਂ 14.50 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਮਿਲ ਸਕਿਆ ਸੀ।

study in ukrainestudy in ukraine

ਪੰਜਾਬ ਦੀ ਗੱਲ ਕਰੀਏ ਤਾਂ ਸੂਬੇ 'ਚ 3 ਸਰਕਾਰੀ ਮੈਡੀਕਲ ਕਾਲਜਾਂ 'ਚ MBBS ਦੀਆਂ 650 ਸੀਟਾਂ ਹਨ। ਨਿੱਜੀ ਮੈਡੀਕਲ ਕਾਲਜਾਂ ਨੂੰ ਜੋੜ ਦੇਈਏ ਤਾਂ ਇਹ 1375 ਹਨ। ਇਨ੍ਹਾਂ 'ਚ 60 ਫ਼ੀਸਦੀ ਸੀਟਾਂ ਰਾਖਵੀਆਂ ਹਨ। ਸੀਟਾਂ ਦੇ ਅਨੁਪਾਤ ’ਚ ਚਾਰ ਗੁਣਾ ਵੱਧ ਵਿਦਿਆਰਥੀ ਹਰ ਸਾਲ ਨੀਟ ਦੀ ਪ੍ਰੀਖਿਆ ਕਲੀਅਰ ਕਰਦੇ ਹਨ। ਸਾਰੇ ਵਿਦਿਆਰਥੀ ਐਮਬੀਬੀਐਸ ’ਚ ਦਾਖ਼ਲਾ ਨਹੀਂ ਲੈ ਪਾਉਂਦੇ ਅਤੇ ਅਜਿਹੇ ’ਚ ਉਹ ਯੂਕਰੇਨ ਵੱਲ ਰੁਖ਼ ਕਰਦੇ ਹਨ।

study in ukrainestudy in ukraine

ਯੂਕਰੇਨ 'ਚ MBBS ਦੀ ਫੀਸ?
ਯੂਕਰੇਨ 'ਚ MBBS ਦੀ ਪੜ੍ਹਾਈ 25 ਤੋਂ 30 ਲੱਖ ਰੁਪਏ 'ਚ ਹੋ ਜਾਂਦੀ ਹੈ ਅਤੇ ਸਾਲਾਨਾ ਫੀਸ 2 ਤੋਂ 4 ਲੱਖ ਰੁਪਏ ਦੇ ਵਿਚਕਾਰ ਹੈ। ਮੈਡੀਕਲ ਦੀ ਪੜ੍ਹਾਈ ਦੇ ਖਰਚੇ ਦੇ ਲਿਹਾਜ਼ ਨਾਲ ਯੂਕਰੇਨ ਦੁਨੀਆਂ ਦੇ ਕਈ ਦੇਸ਼ਾਂ ਨਾਲੋਂ ਕਾਫ਼ੀ ਸਸਤਾ ਹੈ।ਯੂਰੇਨ 'ਚ ਬੱਚਿਆਂ ਨੂੰ ਭਾਰਤੀ ਭੋਜਨ, ਹੋਸਟਲ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ।

study in ukrainestudy in ukraine

ਪੰਜਾਬ ਦੇ ਕਾਲਜਾਂ 'ਚ ਕਿੰਨੀਆਂ ਸੀਟਾਂ?
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ : 250
ਸਰਕਾਰੀ ਮੈਡੀਕਲ ਕਾਲਜ ਪਟਿਆਲਾ : 225
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ : 125
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ : 50
ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ : 75
ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਅੰਮ੍ਰਿਤਸਰ : 150
ਗਿਆਨ ਸਾਗਰ ਮੈਡੀਕਲ ਕਾਲਜ ਪਟਿਆਲਾ : 150
ਦਯਾਨੰਦ ਮੈਡੀਕਲ ਕਾਲਜ ਲੁਧਿਆਣਾ : 100
ਆਦਰਸ਼ ਇੰਸਟੀਚਿਊਟ ਬਠਿੰਡਾ : 150
ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਜਲੰਧਰ : 150

ਕੀ ਯੂਕਰੇਨ 'ਚ NEET ਪ੍ਰੀਖਿਆ ਜ਼ਰੂਰੀ?
ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਜਾਣ ਦੀ ਸੱਭ ਤੋਂ ਵੱਡਾ ਕਾਰਨ NEET ਪ੍ਰੀਖਿਆ ਨੂੰ ਵੀ ਮੰਨਿਆ ਜਾਂਦਾ ਹੈ। ਜੇ ਤੁਹਾਡੇ ਬੱਚੇ ਨੇ NEET ਪ੍ਰੀਖਿਆ ਪਾਸ ਕਰ ਲਈ ਹੈ ਤਾਂ ਉਹ ਆਸਾਨੀ ਨਾਲ ਯੂਕਰੇਨ ਦੇ ਕਿਸੇ ਵੀ ਕਾਲਜ 'ਚ ਦਾਖ਼ਲਾ ਲੈ ਸਕਦਾ ਹੈ।

study in ukrainestudy in ukraine

ਉੱਥੇ ਰੈਂਕ ਕੋਈ ਮਾਇਨੇ ਨਹੀਂ ਰੱਖਦੀ ਜਦਕਿ ਭਾਰਤ 'ਚ ਰੈਂਕ ਦੇ ਆਧਾਰ 'ਚ ਸਰਕਾਰੀ ਕਾਲਜਾਂ 'ਚ ਦਾਖ਼ਲਾ ਮਿਲਦਾ ਹੈ। ਯੂਕਰੇਨ ਤੋਂ ਪੜ੍ਹਾਈ ਪੂਰੀ ਕਰਕੇ ਭਾਰਤ ਆਉਣ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟਿਸ ਕਰਨ ਲਈ ਐਫਐਮਸੀਜੀ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ... 

ਯੂਕਰੇਨੀਅਨ ਡਿਗਰੀ ਦੀ ਅਹਿਮੀਅਤ?
ਮੀਡਿਆ ਰਿਪੋਰਟ ਅਨੁਸਾਰ ਯੂਕਰੇਨ ਤੋਂ ਕੀਤੀ ਐਮਬੀਬੀਐਸ ਦੀ ਦੁਨੀਆਂ ਭਰ 'ਚ ਮਾਨਤਾ ਪ੍ਰਾਪਤ ਹੈ... ਵਰਲਡ ਹੈਲਥ ਕੌਂਸਲ ਤੋਂ ਲੈ ਕੇ ਇੰਡੀਅਨ ਮੈਡੀਕਲ ਕੌਂਸਲ, ਵਰਲਡ ਹੈਲਥ ਕੌਂਸਲ ਵੀ ਯੂਕਰੇਨ ਦੀ ਡਿਗਰੀ ਨੂੰ ਮਾਨਤਾ ਦਿੰਦੇ ਹਨ। ਇਸੇ ਕਾਰਨ ਇੱਥੋਂ ਪੜ੍ਹੇ ਵਿਦਿਆਰਥੀ ਅਮਰੀਕਾ, ਬ੍ਰਿਟੇਨ, ਯੂਰਪ ਸਮੇਤ ਹੋਰਨਾਂ ਵੱਡੇ ਦੇਸ਼ਾਂ 'ਚ ਪ੍ਰੈਕਟਿਸ ਕਰ ਸਕਦੇ ਹਨ। ਇਸੇ ਕਾਰਨ ਜ਼ਿਆਦਾਤਰ ਭਾਰਤੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਯੂਕਰੇਨ ਬਣਦਾ ਹੈ।

study in ukrainestudy in ukraine

ਉੱਥੇ ਹੀ ਸੁੱਖ-ਸਹੂਲਤਾਂ, ਘੱਟ ਆਬਾਦੀ ਅਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੋਣ ਕਾਰਨ ਯੂਕਰੇਨ ਦੇ ਸਿਹਤ ਸੈਕਟਰ ਦਾ ਬੁਨਿਆਦੀ ਢਾਂਚਾ ਮਜ਼ਬੂਤ ਹੈ। ਯੂਕਰੇਨ ਸਿਹਤ ਢਾਂਚੇ ਦੇ ਮਾਮਲੇ 'ਚ ਕਈ ਵੱਡੇ ਦੇਸ਼ਾਂ ਨੂੰ ਟੱਕਰ ਦਿੰਦਾ ਹੈ। ਭਾਰਤ ਦੀ ਤਰ੍ਹਾਂ ਇੱਥੇ ਵੀ ਵਿਦਿਆਰਥੀਆਂ ਨੂੰ ਪ੍ਰੈਕਟਿਸ ਦਾ ਵਧੀਆ ਤਜ਼ਰਬਾ ਮਿਲਦਾ ਹੈ।

ਇਸੇ ਲਈ ਹਜ਼ਾਰਾਂ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਨੂੰ ਤਰਜੀਹ ਦਿੰਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ 10,000 ਦੀ ਆਬਾਦੀ ਲਈ 44.5 ਪੇਸ਼ੇਵਰ ਸਿਹਤ ਕਰਮਚਾਰੀਆਂ ਦੀ ਲੋੜ ਹੈ। ਇਸ ਮਿਆਰ ਨੂੰ ਪੂਰਾ ਕਰਨ ਲਈ ਭਾਰਤ ਨੂੰ ਘੱਟੋ-ਘੱਟ 18 ਲੱਖ ਡਾਕਟਰਾਂ, ਨਰਸਾਂ ਅਤੇ ਸਿਹਤ ਕਾਮਿਆਂ ਦੀ ਲੋੜ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement