
ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਸਵੇਰੇ ਮੌਤ ਹੋ ਗਈ।
ਵਾਸ਼ਿੰਗਟਨ: ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੱਤਿਆ ਨਡੇਲਾ ਦੇ ਪੁੱਤਰ ਜ਼ੈਨ ਨਡੇਲਾ ਦੀ ਸੋਮਵਾਰ ਸਵੇਰੇ ਮੌਤ ਹੋ ਗਈ। ਉਹ 26 ਸਾਲਾਂ ਦੇ ਸਨ ਅਤੇ ਜਨਮ ਤੋਂ ਹੀ ਸੇਰੇਬ੍ਰਲ ਪਾਲਸੀ ਨਾਂਅ ਦੀ ਬਿਮਾਰੀ ਤੋਂ ਪੀੜਤ ਸਨ।
Zain Nadella, son of CEO Satya Nadella, dies at 26
ਕੰਪਨੀ ਨੇ ਕਰਮਚਾਰੀਆਂ ਨੂੰ ਈਮੇਲ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਸਾਫਟਵੇਅਰ ਕੰਪਨੀ ਨੇ ਆਪਣੇ ਕਾਰਜਕਾਰੀ ਸਟਾਫ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਕਿ ਜ਼ੈਨ ਦੀ ਮੌਤ ਹੋ ਗਈ ਹੈ। ਇਸ ਸੰਦੇਸ਼ 'ਚ ਅਧਿਕਾਰੀਆਂ ਨੂੰ ਉਸ ਦੇ ਪਰਿਵਾਰ ਲਈ ਅਰਦਾਸ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ 2014 ਵਿਚ ਸੀਈਓ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੱਤਿਆ ਨਡੇਲਾ ਅਪਾਹਜ ਉਪਭੋਗਤਾਵਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਉਤਪਾਦਾਂ ਨੂੰ ਡਿਜ਼ਾਈਨ ਕਰਨ 'ਤੇ ਜ਼ੋਰ ਦੇ ਰਹੇ ਸਨ। ਚਿਲਡਰਨ ਹਸਪਤਾਲ ਦੇ ਸੀਈਓ ਜੈਫ ਸਪਰਿੰਗ ਨੇ ਆਪਣੇ ਬੋਰਡ ਨੂੰ ਇਕ ਸੰਦੇਸ਼ ਵਿਚ ਲਿਖਿਆ, "ਜ਼ੈਨ ਨੂੰ ਸੰਗੀਤ ਦੀ ਬਹੁਤ ਚੰਗੀ ਸਮਝ ਸੀ। ਉਹਨਾਂ ਦੀ ਮੁਸਕਰਾਹਟ ਅਤੇ ਅਪਣੇ ਪਰਿਵਾਰ ਅਤੇ ਦੋਸਤਾਂ ਨੂੰ ਉਹਨਾਂ ਵਲੋਂ ਦਿੱਤੀ ਗਈ ਖੁਸ਼ੀ ਲਈ ਉਹਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ"।