ਅਦਾਲਤ ਨੂੰ ਦੱਸਿਆ ਗਿਆ ਕਿ ਪਟੇਲ ਆਪਣੇ ਮਾਤਾ-ਪਿਤਾ ਤੋਂ ਵਾਰ-ਵਾਰ ਪੈਸੇ ਮੰਗਦਾ ਸੀ
ਲੰਡਨ: ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਨਸ਼ੇ ਕਾਰਨ ਪੈਸਿਆਂ ਲਈ ਆਪਣੇ ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਦੋ ਸਾਲ ਦੀ ਜੇਲ੍ਹ ਹੋਈ ਹੈ। ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਦੇ ਰਹਿਣ ਵਾਲੇ 49 ਸਾਲਾ ਦੇਵੇਨ ਪਟੇਲ ਨੇ ਮਾਪਿਆਂ ਨੂੰ ਪੈਸੇ ਲਈ ਤੰਗ ਕਰਨ ਅਤੇ ਮਾਤਾ-ਪਿਤਾ ਨੂੰ ਨਾ ਮਿਲਣ ਦੇ ਅਦਾਲਤੀ ਹੁਕਮ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਿਆ ਗਿਆ।
ਇਹ ਵੀ ਪੜ੍ਹੋ: ਕਾਨੂੰਨੀ ਪ੍ਰਕਿਰਿਆ ਬਗੈਰ ਕਿਸੇ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਜਾਣਾ ਚਾਹੀਦਾ: ਸੁਪਰੀਮ ਕੋਰਟ
ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਇਕ ਅਦਾਲਤੀ ਰਿਪੋਰਟ ਅਨੁਸਾਰ ਜੱਜ ਜੌਨ ਬਟਰਫੀਲਡ ਨੇ ਕਿਹਾ ਕਿ ਪਟੇਲ ਨੇ "ਪੈਸੇ ਦੀ ਮੰਗ ਕਰਕੇ ਆਪਣੇ ਮਾਪਿਆਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ"। ਅਦਾਲਤ ਨੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ: IPL 2023: ਪੰਜਾਬ ਕਿੰਗਜ਼ ਦਾ ਸ਼ਾਨਦਾਰ ਆਗਾਜ਼, ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਨਾਲ ਹਰਾਇਆ
ਜੱਜ ਨੇ ਕਿਹਾ, "ਤੁਸੀਂ ਹੋਰ ਲੋਕਾਂ ਅਤੇ ਇਸ ਅਦਾਲਤ ਦੇ ਹੁਕਮਾਂ ਦਾ ਅਪਮਾਨ ਕੀਤਾ ਹੈ।" ਅਦਾਲਤ ਨੂੰ ਦੱਸਿਆ ਗਿਆ ਕਿ ਪਟੇਲ ਆਪਣੇ ਮਾਤਾ-ਪਿਤਾ ਤੋਂ ਵਾਰ-ਵਾਰ ਪੈਸੇ ਮੰਗਦਾ ਸੀ, ਕਈ ਵਾਰ ਉਹਨਾਂ ਨੂੰ ਦਿਨ 'ਚ 10 ਵਾਰ ਫੋਨ ਕਰਦਾ ਸੀ ਅਤੇ ਜਦੋਂ ਉਹ ਫੋਨ ਨਹੀਂ ਚੁੱਕਦੇ ਸਨ ਤਾਂ ਉਹ ਉਹਨਾਂ ਦੇ ਘਰ ਪਹੁੰਚ ਜਾਂਦਾ ਸੀ।