US News: ਅਮਰੀਕਾ ’ਚ ਵੀ ਪ੍ਰਧਾਨ ਮੰਤਰੀ ਮੋਦੀ ਲਈ ਚੋਣ ਪ੍ਰਚਾਰ; ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੀ ਲਿਆ ਹਿੱਸਾ
Published : Apr 1, 2024, 1:34 pm IST
Updated : Apr 1, 2024, 1:34 pm IST
SHARE ARTICLE
Sikh Americans in US conducted a car rally in support of BJP
Sikh Americans in US conducted a car rally in support of BJP

'ਅਬ ਕੀ ਬਾਰ 400 ਪਾਰ' ਦੇ ਪੋਸਟਰਾਂ ਨਾਲ ਸਜਾਈਆਂ ਕਾਰਾਂ

US News: ਓਵਰਸੀਜ਼ ਫਰੈਂਡਜ਼ ਆਫ ਭਾਜਪਾ (ਓਐਫਬੀਜੇਪੀ-ਯੂਐਸਏ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਅਪਣਾ ਸਮਰਥਨ ਜ਼ਾਹਰ ਕਰਨ ਲਈ ਦੇਸ਼ ਭਰ ਦੇ 20 ਵੱਖ-ਵੱਖ ਸ਼ਹਿਰਾਂ ਵਿਚ ਕਾਰ ਰੈਲੀਆਂ ਕੀਤੀਆਂ ਅਤੇ ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (ਐਨਡੀਏ) ਨੂੰ 400 ਤੋਂ ਵੱਧ ਸੀਟਾਂ ਹਾਸਲ ਕਰਕੇ ਭਾਰੀ ਬਹੁਮਤ ਦਿਵਾਉਣ।

ਉਨ੍ਹਾਂ ਕਿਹਾ, “ਭਾਰਤੀ-ਅਮਰੀਕੀ ਭਾਈਚਾਰਾ ਮੋਦੀ ਦੀ ਅਗਵਾਈ ਵਾਲੀ ਭਾਜਪਾ ਅਤੇ ਐਨਡੀਏ ਨੂੰ 400 ਤੋਂ ਵੱਧ ਸੀਟਾਂ ਜਿੱਤਦੇ ਵੇਖ ਕੇ ਬਹੁਤ ਉਤਸ਼ਾਹਿਤ ਹੈ। '' ਉਨ੍ਹਾਂ ਕਿਹਾ ਕਿ ਭਾਰਤੀ-ਅਮਰੀਕੀ ਚਾਹੁੰਦੇ ਹਨ ਕਿ ਐਨਡੀਏ ਲੋਕ ਸਭਾ ਚੋਣਾਂ 'ਚ 'ਅਬ ਕੀ ਬਾਰ 400 ਪਾਰ' ਦੇ ਟੀਚੇ ਨੂੰ ਹਾਸਲ ਕਰੇ।

 ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਭਾਰਤੀ-ਅਮਰੀਕੀ ਪ੍ਰਵਾਸੀਆਂ ਵਿਚ ਅਜਿਹਾ ਉਤਸ਼ਾਹ ਕਦੇ ਨਹੀਂ ਦੇਖਿਆ।  ਓਐਫਬੀਜੇਪੀ-ਯੂਐਸਏ ਦੇ ਰਾਸ਼ਟਰੀ ਜਨਰਲ ਸਕੱਤਰ ਵਾਸੂਦੇਵ ਪਟੇਲ ਨੇ ਕਿਹਾ, "ਭਾਈਚਾਰੇ ਨੇ ਪੂਰਬੀ ਤੱਟ ਤੋਂ ਪੱਛਮੀ ਤੱਟ ਅਤੇ ਉੱਤਰ ਤੋਂ ਦੱਖਣ ਤਕ ਲਗਭਗ 20 ਸ਼ਹਿਰਾਂ ਵਿਚ ਤਾਲਮੇਲ ਨਾਲ ਓਐਫਬੀਜੇਪੀ ਦੁਆਰਾ ਆਯੋਜਿਤ ਕਾਰ ਰੈਲੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਹੈ। ''

ਅਮਰੀਕਾ ਦੀ ਰਾਜਧਾਨੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ 'ਚ ਕਾਰ ਰੈਲੀ ਵੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਨਾ ਸਿਰਫ ਭਾਰਤ ਬਲਕਿ ਵਿਸ਼ਵ ਵਿਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਲਈ ਸਮੇਂ ਦੀ ਲੋੜ ਹੈ। ''

ਇਹ ਕਾਰ ਰੈਲੀ ਵਾਸ਼ਿੰਗਟਨ ਡੀਸੀ ਦੇ ਮੈਰੀਲੈਂਡ ਉਪਨਗਰ ਵਿਚ ਆਯੋਜਿਤ ਕੀਤੀ ਗਈ ਸੀ। ਭਾਗੀਦਾਰ ਪਹਿਲਾਂ ਗੁਰਦੁਆਰੇ ਗਏ ਅਤੇ ਫਿਰ ਰੈਲੀ ਵਾਲੀ ਥਾਂ 'ਤੇ ਆਏ। ਕਾਰਾਂ ਨੂੰ ਭਾਜਪਾ ਦੇ ਝੰਡਿਆਂ ਅਤੇ ਅਮਰੀਕੀ ਝੰਡਿਆਂ ਨਾਲ ਸਜਾਇਆ ਗਿਆ ਸੀ।

(For more Punjabi news apart from Sikh Americans in US conducted a car rally in support of BJP, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement