
ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ।
ਕੀਨੀਆ: ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਕੋਰੋਨਾਵਾਇਰਸ ਕਾਰਨ ਹੋਏ ਲਾਕਡਾਉਨ ਨੇ ਲੱਖਾਂ ਲੋਕਾਂ ਦਾ ਰੁਜ਼ਗਾਰ ਗੁਆ ਦਿੱਤਾ ਅਤੇ ਗਰੀਬਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ।
PHOTO
ਕੀਨੀਆ ਦੇ ਕੋਰੋਨਾ ਤੋਂ ਭੁੱਖਮਰੀ ਦੀ ਉਹ ਤਸਵੀਰ ਨੂੰ ਵੇਖਣ ਤੋਂ ਬਾਅਦ, ਕਿਸੇ ਦੀਆਂ ਵੀ ਅੱਖਾਂ ਵਿਚੋਂ ਹੰਝੂ ਆ ਜਾਣਗੇ। ਦਰਅਸਲ ਜਦੋਂ ਇੱਥੇ ਪਰਿਵਾਰ ਲਈ ਖਾਣ ਲਈ ਕੁਝ ਵੀ ਨਹੀਂ ਬਚਿਆ ਸੀ ਤਾਂ ਮਾਂ ਬੱਚਿਆਂ ਦਾ ਮਨੋਰੰਜਨ ਕਰਨ ਲਈ ਪੱਥਰ ਪਕਾਉਣ ਦਾ ਨਾਟਕ ਕਰਦੀ ਰਹੀ। ਬੱਚੇ ਸੋਚਦੇ ਰਹੇ ਕਿ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਹ ਖਾਣੇ ਦੀ ਉਡੀਕ ਕਰਦਿਆਂ ਸੌਂ ਗਏ।
Photo
ਪੇਨੀਨਾ ਬਾਹਾਨੀ ਤਸਾਓ ਨਾਮ ਦੀ ਕੀਨੀਆ ਦੀ ਇਕ ਔਰਤ ਆਪਣੇ ਅੱਠ ਬੱਚਿਆਂ ਨਾਲ ਇਥੇ ਰਹਿੰਦੀ ਹੈ। ਪੇਨੀਨਾ ਦਾ ਪਤੀ ਮਰ ਗਿਆ ਹੈ ਅਤੇ ਉਹ ਆਪ ਅਨਪੜ੍ਹ ਹੈ।ਪੇਨੀਨਾ ਲੋਕਾਂ ਦੇ ਕੱਪੜੇ ਧੋ ਕੇ ਪੈਸੇ ਕਮਾਉਂਦੀ ਹੈ ਅਤੇ ਆਪਣੇ ਬੱਚਿਆਂ ਨੂੰ ਖੁਆਉਂਦੀ ਹੈ।
Photo
ਪਰ ਕੋਰੋਨਾ ਨੇ ਉਸਦਾ ਕੰਮ ਖੋਹ ਲਿਆ ਹੈ। ਕੋਰੋਨਾ ਦੇ ਇਸ ਸੰਕਟ ਦੌਰਾਨ, ਪੇਨੀਨਾ ਕੋਲ ਆਪਣੇ ਬੱਚਿਆਂ ਨੂੰ ਭੋਜਨ ਦੇਣ ਲਈ ਕੁਝ ਨਹੀਂ ਬਚਿਆ ਸੀ। ਇਸ ਲਈ ਉਸਨੇ ਬੱਚਿਆਂ ਦੇ ਮਨੋਰੰਜਨ ਲਈ ਪੱਥਰ ਉਬਾਲਣੇ ਸ਼ੁਰੂ ਕਰ ਦਿੱਤੇ। ਬੱਚੇ ਇਹ ਵੇਖਕੇ ਖੁਸ਼ ਹੋਏ ਕਿ ਭੋਜਨ ਤਿਆਰ ਕੀਤਾ ਜਾ ਰਿਹਾ ਹੈ। ਬੱਚੇ ਖਾਣੇ ਦੀ ਉਡੀਕ ਕਰਦੇ ਕਰਦੇ ਬੱਚੇ ਸੌਂ ਗਏ।
PHOTO
ਦੱਸ ਦਈਏ ਕਿ ਪੇਨੀਨਾ ਦੀ ਗੁਆਂਢੀ ਪ੍ਰਿਸਕਾ ਮੋਮਾਨੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਅਤੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦਰਅਸਲ, ਜਦੋਂ ਬੱਚੇ ਰੋ ਰਹੇ ਸਨ ਉਨ੍ਹਾਂ ਦੀ ਅਵਾਜ਼ ਸੁਣ ਕੇ ਪ੍ਰੀਸਕਾ ਬਾਹਰ ਆ ਗਈ ਪਰ ਜਦੋਂ ਉਸਨੇ ਪੱਥਰ ਨੂੰ ਉਬਲਦੇ ਵੇਖਿਆ।
ਤਾਂ ਉਸ ਨੇ ਉੱਥੋਂ ਦੇ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਅਤੇ ਉਸਨੂੰ ਰਾਸ਼ਨ ਵੀ ਦਿੱਤਾ। ਪੇਨੀਨਾ ਨੇ ਬਹੁਤ ਸਾਰੇ ਲੋਕਾਂ ਦੀ ਸਹਾਇਤਾ ਲਈ ਫੋਨ ਆਉਣ ਲੱਗ ਗਏ । ਉਸਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਉਸਨੂੰ ਮੋਬਾਈਲ ਐਪ ਰਾਹੀਂ ਪੈਸੇ ਭੇਜੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।