ਰੂਸ ਦੇ ਪ੍ਰਧਾਨ ਮੰਤਰੀ ਨੂੰ ਹੋਇਆ ਕੋਰੋਨਾ ਵਾਇਰਸ, ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ ਲੱਖ ਤੋਂ ਪਾਰ
Published : May 1, 2020, 9:04 am IST
Updated : May 1, 2020, 9:04 am IST
SHARE ARTICLE
Photo
Photo

ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਕਿਹਾ ਹੈ ਕਿ ਉਹ ਜਾਂਚ ਦੌਰਾਨ ਕੋਰੋਨਾ ਵਾਇਰਸ ਸੰਕਰਮਿਤ ਪਾਏ ਗਏ ਹਨ

ਮਾਸਕੋ: ਰੂਸ ਦੇ ਪ੍ਰਧਾਨ ਮੰਤਰੀ ਮਿਖਾਇਲ ਮਿਸ਼ੁਸਤੀਨ ਨੇ ਕਿਹਾ ਹੈ ਕਿ ਉਹ ਜਾਂਚ ਦੌਰਾਨ ਕੋਰੋਨਾ ਵਾਇਰਸ ਸੰਕਰਮਿਤ ਪਾਏ ਗਏ ਹਨ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਹ ਏਕਾਂਤਵਾਸ ਵਿਚ ਰਹਿਣਗੇ।

Corona VirusPhoto

ਪਹਿਲੇ ਉਪ ਪ੍ਰਧਾਨ ਮੰਤਰੀ ਆਂਡਰੇ ਬੇਲੋਸੋਵ ਅਸਥਾਈ ਤੌਰ 'ਤੇ ਪ੍ਰਧਾਨ ਮੰਤਰੀ ਦਾ ਕੰਮਕਾਜ ਸੰਭਾਲਣਗੇ, ਹਾਲਾਂਕਿ ਪ੍ਰਧਾਨ ਮੰਤਰੀ ਨੇ ਵੀਰਵਾਰ (30 ਅਪ੍ਰੈਲ) ਨੂੰ ਕਿਹਾ ਕਿ ਉਹ ਮੁੱਖ ਮੁੱਦਿਆਂ 'ਤੇ  ਸੰਪਰਕ ਵਿਚ ਰਹਿਣਗੇ। ਜਨਵਰੀ ਵਿਚ 54 ਸਾਲਾ ਮਿਸ਼ੁਸਤੀਨ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਸੀ।

Corona VirusPhoto

ਇੱਕ ਵੀਡੀਓ ਕਾਲ ਦੇ ਦੌਰਾਨ, ਪੁਤਿਨ ਨੇ ਉਮੀਦ ਜਤਾਈ ਕਿ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਿਤ ਰੂਸੀ ਆਰਥਿਕਤਾ ਨੂੰ ਮਜ਼ਬੂਤ​​ਕਰਨ ਲਈ ਮਿਸ਼ੁਸਤੀਨ ਨੀਤੀਆਂ ਬਣਾਉਣ ਲਈ ਮੀਟਿੰਗਾਂ ਵਿਚ ਹਿੱਸਾ ਲੈਂਦੇ ਰਹਿਣਗੇ। ਰੂਸ ਵਿਚ ਪ੍ਰਧਾਨ ਮੰਤਰੀ ਅਰਥਚਾਰੇ ਦੇ ਮਾਮਲਿਆਂ  ਨੂੰ ਵੇਖਦੇ ਹਨ ਅਤੇ ਰਾਸ਼ਟਰਪਤੀ ਨੂੰ ਰਿਪੋਰਟ ਕਰਦੇ ਹਨ।

Corona VirusPhoto

ਇਹ ਸਪੱਸ਼ਟ ਨਹੀਂ ਹੈ ਕਿ ਪੁਤਿਨ ਨੇ ਆਖਰੀ ਵਾਰ ਪ੍ਰਧਾਨ ਮੰਤਰੀ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕੀਤੀ ਸੀ। ਮਹਾਂਮਾਰੀ ਦੇ ਫੈਲਣ ਤੋਂ ਬਾਅਦ ਪੁਤਿਨ ਜ਼ਿਆਦਾਤਰ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਜ਼ਰੀਏ ਹੀ ਸੰਪਰਕ ਕਰਦੇ ਹਨ। ਰੂਸ ਵਿਚ ਕੋਰੋਨਾ ਵਾਇਰਸ ਦੇ 7,099 ਨਵੇਂ ਮਾਮਲੇ ਆਉਣ ਨਾਲ ਦੇਸ਼ ਵਿਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ।

Corona virus repeat attack covid 19 patients noida know dangerousPhoto

ਰੂਸ ਵਿਚ ਇਸ ਬਿਮਾਰੀ ਕਾਰਨ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਦੇ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ 7,099 ਨਵੇਂ ਕੇਸਾਂ ਤੋਂ ਬਾਅਦ ਕੇਸਾਂ ਦੀ ਗਿਣਤੀ ਵੱਧ ਕੇ 106,498 ਹੋ ਗਈ ਹੈ, ਜਦਕਿ ਇਸ ਬਿਮਾਰੀ ਨੇ ਦੇਸ਼ ਵਿਚ ਹੁਣ ਤੱਕ ਕੁੱਲ 1073 ਵਿਅਕਤੀਆਂ ਦੀ ਜਾਨ ਲੈ ਲਈ ਹੈ।
ਕੋਰੋਨਾ ਵਾਇਰਸ ਦੇ ਚਲਦਿਆਂ ਰੂਸ ਦੇ ਵੱਡੇ ਹਿੱਸੇ ਵਿਚ ਲੌਕਡਾਊਨ ਜਾਰੀ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਦੌਰਾਨ ਰੂਸੀ ਰਾਸ਼ਟਰਪਤੀ ਨੇ ਲੌਕਡਾਊਨ 11 ਮਈ ਤੱਕ ਵਧਾ ਦਿੱਤਾ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement