ਟਾਈਮ ਮੈਗਸ਼ੀਨ ਦੇ ਮੁੱਖ ਪੰਨੇ ’ਤੇ ਛਪੀ ਭਾਰਤ ’ਚ ਸੜਦੀਆਂ ਲਾਸ਼ਾਂ ਦੀ ਖ਼ੌਫ਼ਨਾਕ ਤਸਵੀਰ
Published : May 1, 2021, 8:02 am IST
Updated : May 1, 2021, 8:02 am IST
SHARE ARTICLE
Cover page of times magazine
Cover page of times magazine

ਮਹਾਂਮਾਰੀ ਸਿਰਫ਼ ਭਾਰਤੀਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆਂ ਲਈ ਭਿਆਨਕ : ਨੈਨਾ

ਵਾਸ਼ਿੰਗਟਨ, 30 ਅਪ੍ਰੈਲ : ਅਮਰੀਕਾ ਦੀ ਪ੍ਰਸਿਧ ‘ਟਾਈਮ’ ਮੈਗਜ਼ੀਨ ਨੇ ਅਪਣੇ ਮੁੱਖ ਪੰਨੇ ’ਤੇ ਭਾਰਤ ਦੀ ਤ੍ਰਾਸਦੀ ਨੂੰ ਦਰਸਾਇਆ ਹੈ। ‘ਸੰਕਟ ਵਿਚ ਭਾਰਤ’ ਸਿਰਲੇਖ ਨਾਲ ਸ਼ਮਸ਼ਾਨ ਘਾਟ ਵਿਚ ਸੜਦੀਆਂ ਲਾਸ਼ਾਂ ਦੀ ਤਸਵੀਰ ਕੋਰੋਨਾ ਖ਼ੌਫ਼ ਨੂੰ ਬਿਆਨ ਕਰਦੀ ਹੈ।

Coronavirus Coronavirus

ਮੈਗਜ਼ੀਨ ਲਈ ਨੈਨਾ ਬਜੇਕਲ ਨੇ ਕਵਰ ਸਟੋਰੀ ਵਿਚ ਲਿਖਿਆ,‘‘ਭਾਰਤੀ ਸਿਹਤ ਵਿਵਸਥਾ ਢਹਿ-ਢੇਰੀ ਹੋਣ ਕੰਢੇ ਹੈ। ਦੇਸ਼ ਦੇ ਹਸਪਤਾਲਾਂ ਵਿਚ ਆਕਸੀਜਨ, ਵੈਂਟੀਲੇਟਰ ਅਤੇ ਬੈੱਡਾਂ ਦੀ ਕਮੀ ਹੈ। ਭਾਰਤੀ ਰੇਮੇਡਿਸਵੀਰ ਦੇ ਪਿੱਛੇ ਭੱਜ ਰਹੇ ਹਨ, ਜਿਸ ਨਾਲ ਕੀਮਤਾਂ ਵੱਧ ਗਈਆਂ ਹਨ, ਜਦੋਂਕਿ ਲੈਬ ਵਧਦੇ ਕੋਵਿਡ-19 ਟੈਸਟ ਪੂਰੇ ਕਰਨ ਦੀ ਕੋਸਿਸ਼ ਕਰ ਰਹੀ ਹੈ। ਇਹ ਮਨੁੱਖੀ ਆਫ਼ਤ ਸਿਰਫ਼ ਭਾਰਤ ਦੇ 1.4 ਅਰਬ ਲੋਕਾਂ ਲਈ ਨਹੀਂ, ਪੂਰੀ ਦੁਨੀਆ ਲਈ ਭਿਆਨਕ ਹੋਵੇਗੀ।’’

Cover page of times magazineCover page of times magazine

ਯਾਦ ਰਹੇ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ ਵੱਧ ਕੇ 1,87,62,976 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 31 ਲੱਖ ਨੂੰ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸ਼ੁਕਰਵਾਰ ਸਵੇਰੇ 6 ਵਜੇ ਜਾਰੀ ਅੰਕੜਇਆਂ ਅਨੁਸਾਰ 3,498 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਲਾਗ ਨਾਲ ਹੁਣ ਤਕ 2,08,330 ਲੋਕ ਦਮ ਤੋੜ ਚੁਕੇ ਹਨ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement