
ਪਾਕਿਸਤਾਨ ਦੀ ਇਕ ਅਤਿਵਾਦ ਰੋਧੀ ਅਦਾਲਤ ਨੇ ਮਸੂਦ ਅਜਹਰ ਦੇ ਅਤਿਵਾਦੀ...
ਇਸਲਾਮਾਬਾਦ: ਪਾਕਿਸਤਾਨ ਦੀ ਇਕ ਅਤਿਵਾਦ ਰੋਧੀ ਅਦਾਲਤ ਨੇ ਮਸੂਦ ਅਜਹਰ ਦੇ ਅਤਿਵਾਦੀ ਗੰਸਗਠਨ ਜੈਸ਼-ਏ-ਮਹੰਮਦ ਦੇ 3 ਮੈਂਬਰਾਂ ਨੂੰ ਪ੍ਰਤੀਬੰਧਿਤ ਆਤਿਵਾਦੀ ਸੰਗਠਨ ਦੇ ਲਈ ਪੈਸਾ ਇਕੱਠਾ ਕਰਨ ਦੇ ਦੋਸ਼ ਵਿਚ 5-5 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ। ਅਤਿਵਾਦੀ ਸੰਗਠਨ ਜੈਸ਼ ਦੇ ਵਿਰੁੱਧ ਕਾਰਵਾਈ ਕਰਨ ਦੇ ਲਈ ਅੰਤਰਰਾਸ਼ਟਰੀ ਸਮੂਹ ਵੱਲੋਂ ਬਣ ਰਹੇ ਦਬਾਅ ਦੇ ਵਿਚ ਇਹ ਫ਼ੈਸਲਾ ਆਇਆ ਹੈ।
Jaish-E-Mohammed Masood
ਅਤਿਵਾਦ ਨਿਰੋਧੀ ਅਦਾਲਤ ਨੇ ਅਤਿਵਾਦੀ ਸੰਗਠਨ ਦੇ ਲਈ ਇਕੱਠੀ ਕੀਤੀ ਗਈ ਰਾਸ਼ੀ ਬਰਾਮਦ ਹੋਣ ਤੋਂ ਬਾਅਦ ਸ਼ੁਕਰਵਾ ਨੂੰ ਵੱਖ-ਵੱਖ ਮਾਮਲਿਆਂ ਵਿਚ ਤਿੰਨਾਂ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੰਜਾਬ ਰਾਜ ਦੇ ਗੁੱਜਰਾਂਵਾਲਾ ਸਥਿਤ ਕੇਂਦਰੀ ਜੇਲ੍ਹ ਭੇਜਿਆ ਗਿਆ ਹੈ।
Jaish-e-mohammed
ਦੋਸ਼ੀਆਂ ਮੁਹੰਮਦ ਇਫਿਕਤਿਹਾਰ ਅਜਮਲ ਅਤੇ ਬਲਾਲ ‘ਤੇ ਲਗਪਗ, 45,000, 50,000 ਅਤੇ 40,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਰਿਪੋਰਟ ਮੁਤਾਬਿਕ ਗੁਜਰਾਂਵਾਲਾ ਦੇ ਅਤਿਵਾਦ ਨਿਰੋਧੀ ਵਿਭਾਗ (ਸੀਟੀਡੀ) ਨੇ ਪਹਿਲੇ ਤਿੰਨਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ।