
ਦੁਨੀਆ 'ਚ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਤੇ ਭਰੋਸਾ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀਆਂ ਘਟਨਾਵਾਂ ਨੂੰ ਚਮਤਕਾਰ ਦਾ ਨਾਮ ਦਿੱਤਾ ਜਾਂਦਾ ਹੈ।
ਦੁਨੀਆ 'ਚ ਕਈ ਅਜਿਹੀਆਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਦੇ ਉੱਤੇ ਭਰੋਸਾ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀਆਂ ਘਟਨਾਵਾਂ ਨੂੰ ਚਮਤਕਾਰ ਦਾ ਨਾਮ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਰਾਜ 'ਚ ਸਥਿਤ ਸੈਨ ਡਿਏਗੋ ਵਿੱਚ ਹੋਈ, ਜਿੱਥੇ ਕਲਪਨਾ ਤੋਂ ਵੀ ਛੋਟੀ ਇੱਕ ਬੱਚੀ ਨੇ 5 ਮਹੀਨੇ ਤੱਕ ਮੌਤ ਨਾਲ ਡਟਕੇ ਲੋਹਾ ਲੈਂਦੇ ਹੋਏ ਜਿੱਤਕੇ ਹੀ ਦਮ ਲਿਆ।
smallest surviving infant
ਜੀ ਹਾਂ ਬਹੁਤ ਘੱਟ ਭਾਰ ਹੋਣ ਦੇ ਬਾਵਜੂਦ ਜ਼ਿੰਦਾ ਬਚਣ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਬੱਚੀ ਸੇਬਾਈ ਨੂੰ 5 ਮਹੀਨੇ ਬਾਅਦ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਬੱਚੀ ਸਮੇਂ ਤੋਂ ਪਹਿਲਾਂ ਜਨਮੀ ਸਿਰਫ 245 ਗ੍ਰਾਮ ਵਜ਼ਨ ਵਾਲੀ ਬੱਚੀ ਨੂੰ ਦੁਨੀਆ ਦੀ ਸਭ ਤੋਂ 'ਨਿੱਕੀ ਧੀ' ਮੰਨਿਆ ਜਾ ਰਿਹਾ ਹੈ। ਡਾਕਟਰਾਂ ਦੀ ਮਿਹਨਤ ਸਦਕਾ ਬੱਚੀ ਹੁਣ ਤੰਦਰੁਸਤ ਹੈ ਤੇ ਉਸ ਨੂੰ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ ਹੈ।
smallest surviving infant
ਮਾਂ ਦੇ ਗਰਭ ਵਿੱਚ 23 ਹਫ਼ਤੇ ਤੇ ਤਿੰਨ ਦਿਨ ਤੱਕ ਰਹਿਣ ਮਗਰੋਂ ਬੇਬੀ ਸਾਇਬੀ ਦਾ ਜਨਮ ਦਸੰਬਰ 2018 ਵਿੱਚ ਕੈਲੇਫੋਰਨੀਆ ਦੇ ਸੈਨ ਡਿਏਗੋ ਦੇ ਸ਼ਾਰਪ ਮੈਰੀ ਬਰਚ ਹਸਪਤਾਲ ਵਿੱਚ ਹੋਇਆ ਸੀ। ਜਨਮ ਸਮੇਂ ਉਸ ਦਾ ਵਜ਼ਨ ਇੱਕ ਸੇਬ ਜਿੰਨਾ ਹੀ ਸੀ। ਜ਼ਿੰਦਗੀ ਲਈ ਸੰਘਰਸ਼ ਕਰਦੀ ਇਸ ਬੱਚੀ ਨੂੰ ਹਸਪਤਾਲ ਦੇ ਦੇਖਭਾਲ ਵਿਭਾਗ ਵਿੱਚ ਰੱਕਿਆ ਗਿਆ। ਡਾਕਟਰਾਂ ਨੇ ਸਾਇਬੀ ਦੇ ਮਾਪਿਆਂ ਨੂੰ ਦੱਸਿਆ ਕਿ ਉਸ ਕੋਲ ਸਿਰਫ ਕੁਝ ਹੀ ਘੰਟਿਆਂ ਦੇ ਸਾਹ ਬਾਕੀ ਹਨ।
smallest surviving infant
ਪਰ ਸੀਐਨਐਨ ਦੀ ਖ਼ਬਰ ਮੁਤਾਬਕ ਬੱਚੀ ਲਗਾਤਾਰ ਪੰਜ ਮਹੀਨੇ ਤਕ ਹਸਪਤਾਲ ਵਿੱਚ ਭਰਤੀ ਰਹੀ ਅਤੇ ਹੁਣ ਉਸ ਦੇ ਜਿਊਂਦੇ ਰਹਿਣ ਦੀਆਂ ਉਮੀਦਾਂ ਬਰਕਰਾਰ ਹੋ ਗਈਆਂ ਹਨ। ਸਾਇਬੀ ਦਾ ਵਜ਼ਨ ਵੀ ਢਾਈ ਕਿੱਲੋ ਹੋ ਗਿਆ ਹੈ ਅਤੇ ਹਸਪਤਾਲ ਵਿੱਚੋਂ ਛੁੱਟੀ ਵੀ ਮਿਲ ਗਈ ਹੈ। ਹਸਪਤਾਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਸਾਇਬੀ ਦਾ ਜਨਮ ਸਮੇਂ ਵਜ਼ਨ ਸਿਰਫ 245 ਗ੍ਰਾਮ ਸੀ, ਯਾਨੀ ਉਸ ਨੇ ਦੁਨੀਆ ਦੀ ਸਭ ਤੋਂ ਛੋਟੇ ਜਿਊਂਦੇ ਬੱਚੇ ਦੇ ਰੂਪ ਵਿੱਚ ਜਨਮ ਲਿਆ।