ਬੇਰਹਿਮ ਪਿਤਾ ਨੇ ਨਿਰਦੋਸ਼ ਬੱਚੀ ਦੀ ਕੀਤੀ ਹੱਤਿਆ।
Published : May 17, 2019, 5:44 pm IST
Updated : May 17, 2019, 5:44 pm IST
SHARE ARTICLE
Father killed 4 year daughter in Delhi Nihavihar
Father killed 4 year daughter in Delhi Nihavihar

ਜਾਣੋ, ਕੀ ਹੈ ਪੂਰਾ ਮਾਮਲਾ

ਦਿੱਲੀ: ਦਿੱਲੀ ਦੇ ਨਿਹਾਲ ਵਿਹਾਰ ਇਲਾਕੇ ਵਿਚ ਪਤੀ ਨੇ ਪਤਨੀ ਦੇ ਚਰਿਤਰ ਤੇ ਸ਼ੱਕ ਹੋਣ ਕਾਰਨ ਅਪਣੀ ਚਾਰ ਸਾਲ ਦੀ ਬੱਚੀ ਦੀ ਗਲਾ ਘੁੱਟ ਕੇ ਹਤਿਆ ਕਰ ਦਿੱਤੀ। ਪੁਲਿਸ ਮੁਤਾਬਕ ਅਰੋਪੀ ਮਲਕੀਤ ਸਿੰਘ ਪਰਵਾਰ ਸਮੇਤ ਤਿਲਕ ਨਗਰ ਵਿਚ ਰਹਿੰਦਾ ਸੀ। ਪੰਜ ਸਾਲ ਪਹਿਲਾਂ ਪਰਵਾਰ ਦੀ ਮਰਜ਼ੀ ਨਾਲ ਉਸ ਵਿਆਹ ਹੋਇਆ ਸੀ। ਉਹ ਇਸ ਇਲਾਕੇ ਵਿਚ ਕਿਰਾਏ ਤੇ ਰਹਿੰਦੇ ਸਨ। ਉਹ ਆਨਲਾਈਨ ਫੂਡ ਡਿਲਵਰੀ ਕਰਨ ਵਾਲੀ ਕੰਪਨੀ ਵਿਚ ਕੰਮ ਕਰਦਾ ਸੀ।

ArrestedArrested

ਉਸ ਨੂੰ ਅਪਣੀ ਪਤਨੀ ਤੇ ਸ਼ੱਕ ਸੀ ਕਿ ਉਸ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਘਰ ਵਿਚ ਉਸ ਨੂੰ ਮਿਲਣ ਲਈ ਕੋਈ ਆਉਂਦਾ ਹੈ। ਉਸ ਨੂੰ ਲਗਦਾ ਸੀ ਕਿ ਉਸ ਦੇ ਕਿਸੇ ਗੈਰ ਮਰਦ ਨਾਲ ਨਾਜਾਇਜ਼ ਸਬੰਧ ਹਨ। ਇਸ ਲਈ ਉਹ ਹਰ ਰੋਜ਼ ਉਸ ਨਾਲ ਝਗੜਾ ਕਰਦਾ ਸੀ। ਉਹ ਇਕ ਦਿਨ ਸ਼ਰਾਬ ਪੀ ਕੇ ਘਰ ਆਇਆ ਤੇ ਉਸ ਨੇ ਆਉਂਦਿਆ ਹੀ ਪਤਨੀ ਨਾਲ ਲੜਨਾ ਸ਼ੁਰੂ ਕਰ ਦਿੱਤਾ। ਉਸੇ ਰਾਤ ਸਾਰਿਆਂ ਦੇ ਸੌਣ ਤੋਂ ਬਾਅਦ ਉਸ ਨੇ ਅਪਣੀ ਚਾਰ ਦੀ ਲੜਕੀ ਦਾ ਗਲਾ ਚੁੰਨੀ ਨਾਲ ਘੁੱਟ ਦਿੱਤਾ।

PolicePolice

ਉਹ ਉਸ ਨੂੰ ਮਾਰਨ ਤੋਂ ਬਾਅਦ ਅਪਣੀ ਲੜਕੀ ਕੋਲ ਹੀ ਸੁੱਤਾ ਰਿਹਾ। ਇਸ ਸਮੇਂ ਉਸ ਦੀ ਪਤਨੀ ਨੂੰ ਵੀ ਜਾਗ ਆ ਗਈ। ਉਸ ਨੇ ਅਪਣੀ ਪਤਨੀ ਨੂੰ ਬਹਾਨਾ ਬਣਾਇਆ ਕਿ ਲੜਕੀ ਦੀ ਸਿਹਤ ਖਰਾਬ ਹੈ। ਉਸ ਦੀ ਪਤਨੀ ਨੇ ਹਸਪਤਾਲ ਲੈ ਕੇ ਜਾਣ ਨੂੰ ਕਿਹਾ। ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਸੀ ਤਾਂ ਗੁਆਂਢ ਰਹਿੰਦੇ ਇਕ ਵਿਅਕਤੀ ਨੂੰ ਸ਼ੱਕ ਹੋਇਆ ਕਿ ਕੋਈ ਗੜਬੜ ਲਗਦੀ ਹੈ। ਉਸ ਨੇ ਤੁਰੰਤ ਪੁਲਿਸ ਨੂੰ ਖਬਰ ਕਰ ਦਿੱਤੀ।

ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਦਸਿਆ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਪੁਲਿਸ ਨੂੰ ਦਸਿਆ ਕਿ ਪਤਨੀ ਨਾਲ ਝਗੜਾ ਹੋਣ ਕਰਕੇ ਉਸ ਨੇ ਅਪਣੀ ਲੜਕੀ ਦੀ ਹੱਤਿਆ ਕੀਤੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement