
ਸਰਕਾਰਾਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਮਾਸਕ ਲਾਜ਼ਮੀ ਕੀਤਾ
ਵਾਸ਼ਿੰਗਟਨ-ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਦਾ ਸਭ ਤੋਂ ਵਧੇਰੇ ਅਸਰ ਅਮਰੀਕਾ 'ਚ ਦੇਖਣ ਨੂੰ ਮਿਲਿਆ। ਹੁਣ ਤੱਕ ਕੋਰੋਨਾ ਕਾਰਨ ਅਮਰੀਕਾ 'ਚ ਸਭ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਅਤੇ ਲੱਖਾਂ ਦੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ।
ਸਰਕਾਰਾਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਮਾਸਕ ਲਾਜ਼ਮੀ ਕੀਤਾ ਹੈ ਅਤੇ ਇਸ ਨੂੰ ਨਾ ਪਾਉਣ ਵਾਲਿਆਂ ਨੂੰ ਭਾਰੀ ਜੁਰਮਾਨਾ ਵੀ ਲਾਇਆ ਜਾਂਦਾ ਹੈ। ਉਥੇ ਦੂਜੇ ਪਾਸੇ ਅਮਰੀਕਾ 'ਚ ਅਜਿਹਾ ਰੈਸਟੋਰੈਂਟ ਹੈ ਜੋ ਮਾਸਕ ਪਾਉਣ 'ਤੇ ਜੁਰਮਾਨਾ ਲਾਉਂਦਾ ਹੈ ਅਤੇ ਸੁੱਟਣ 'ਤੇ ਡਿਸਕਾਊਂਟ ਦਿੰਦਾ ਹੈ। ਅਮਰੀਕਾ ਦੇ ਇਸ ਰੈਸਟੋਰੈਂਟ ਦਾ ਅਨੋਖਾ ਹੀ ਨਿਯਮ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਕੈਲੀਫੋਰਨੀਆ ਦੇ ਫਿਡਲਹੇਡਸ ਕੈਫੇ ਦੀ ਜੋ ਕਿ ਕ੍ਰਿਸ ਕਾਸਲਮੈਨ ਚਲਾਉਂਦੇ ਹਨ। ਇਸ ਰੈਸਟੋਰੈਂਟ ਦਾ ਅਜਿਹਾ ਨਿਯਮ ਹੈ ਕਿ ਜੇਕਰ ਤੁਸੀਂ ਮਾਸਕ ਪਾ ਕੇ ਰੈਸਟੋਰੈਂਟ ਗਏ ਤਾਂ ਤੁਹਾਨੂੰ 5 ਅਮਰੀਕੀ ਡਾਲਰ ਦਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ ਅਤੇ ਜੇਕਰ ਗਲਤੀ ਨਾਲ ਤੁਸੀਂ ਵੈਕਸੀਨ ਦੀ ਤਾਰੀਫ ਕੀਤੀ ਤਾਂ ਤੁਹਾਡਾ ਬਿੱਲ ਵਧਣਾ ਤੈਅ ਹੈ।
ਕ੍ਰਿਸ ਹਮੇਸ਼ਾ ਹੀ ਕੋਰੋਨਾ ਦੇ ਚੱਲਦੇ ਲਾਗੂ ਕੀਤੀਆਂ ਗਈਆਂ ਗਾਈਡਲਾਇੰਸ ਦਾ ਵਿਰੋਧ ਕਰਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਚੱਲਦੇ ਅਮਰੀਕਾ ਨੂੰ ਕਾਫੀ ਨੁਕਸਾਨ ਹੋਇਆ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਉਹ ਕੋਰੋਨਾ ਵੈਕਸੀਨ ਦੇ ਵੀ ਸਮਰਥਕ ਨਹੀਂ ਹਨ।
ਜੇਕਰ ਗੱਲ ਕਰੀਏ ਰੈਸਟੋਰੈਂਟ ਦੇ ਨਿਯਮਾਂ ਦੀ ਤਾਂ ਸਭ ਤੋਂ ਪਹਿਲਾਂ ਨਿਯਮ ਇਹ ਹੈ ਕਿ ਜੇਕਰ ਤੁਸੀਂ ਮਾਸਕ ਪਾ ਕੇ ਐਂਟਰੀ ਕੀਤੀ ਜਾਂ ਗਲਤੀ ਨਾਲ ਵੈਕਸੀਨ ਦੀ ਤਾਰੀਫ ਕੀਤੀ ਤਾਂ ਤੁਹਾਨੂੰ 5 ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ। ਕ੍ਰਿਸ ਨੇ ਦੱਸਿਆ ਕਿ ਜੁਰਮਾਨੇ ਦੀ ਸਾਰੀ ਰਾਸ਼ੀ ਚੈਰਿਟੀ ਟਰੱਸਟ ਨੂੰ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਸ ਦੇ ਲਈ ਡਿਸਪਲੇਅ ਬੋਰਡ ਵੀ ਲਾਏ ਹਨ। ਖਾਸ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣਾ ਮਾਸਕ ਕੂੜੇ 'ਚ ਸੁੱਟ ਦਿੰਦੇ ਹੋ ਤਾਂ ਤੁਹਾਨੂੰ ਆਰਡਰ 'ਤੇ 50 ਫੀਸਦੀ ਦਾ ਡਿਸਕਾਊਂਟ ਦਿੱਤਾ ਜਾਵੇਗਾ।