
Afghanistan Boat Capsizes : 5 ਯਾਤਰੀਆਂ ਨੂੰ ਬਚਾ ਲਿਆ ਗਿਆ ਕਿਸ਼ਤੀ ’ਚ ਕੁਲ 25 ਲੋਕ ਸਨ ਸਵਾਰ
Afghanistan Boat Capsizes : ਕਾਬੁਲ- ਅਫਗਾਨਿਸਤਾਨ ਦੇ ਨੰਗਰਹਾਰ ’ਚ ਸ਼ਨੀਵਾਰ ਨੂੰ ਇੱਕ ਕਿਸ਼ਤੀ ਪਲਟਣ ਨਾਲ ਲਗਭਗ 20 ਲੋਕਾਂ ਦੀ ਮੌਤ ਹੋ ਗਈ। ਖਾਮਾ ਪ੍ਰੈਸ ਨੇ ਤਾਲਿਬਾਨ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਰਿਪੋਰਟ ਦਿੱਤੀ। ਤਾਲਿਬਾਨ ਮੁਤਾਬਕ ਕਿਸ਼ਤੀ ਦੇ 5 ਯਾਤਰੀਆਂ ਨੂੰ ਬਚਾ ਲਿਆ ਗਿਆ ਹੈ। ਖਾਮਾ ਪ੍ਰੈੱਸ ਦੀ ਰਿਪੋਰਟ ਮੁਤਾਬਕ ਤਾਲਿਬਾਨ-ਨਿਯੁਕਤ ਗਵਰਨਰ ਦਫ਼ਤਰ ਨੇ ਕਿਹਾ ਕਿ ਹੁਣ ਤੱਕ ਪੰਜ ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਕਿਸ਼ਤੀ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 25 ਲੋਕ ਸਵਾਰ ਸਨ। ਮ੍ਰਿਤਕਾਂ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ।
ਇਹ ਵੀ ਪੜੋ:Punjab Lok Sabha Elections 2024 Highlights: ਪੰਜਾਬ 'ਚ ਵੋਟਿੰਗ ਜਾਰੀ; 5 ਵਜੇ ਤੱਕ 55.20% ਹੋਈ ਵੋਟਿੰਗ
ਇੱਕ ਬਿਆਨ ’ਚ ਤਾਲਿਬਾਨ ਦੁਆਰਾ ਨਿਯੁਕਤ ਗਵਰਨਰ ਦੇ ਮੀਡੀਆ ਦਫ਼ਤਰ ਨੇ ਕਿਹਾ ਕਿ ਇਹ "ਜਨਰੇਟਰ ਕਿਸ਼ਤੀ" ਸ਼ਨੀਵਾਰ ਨੂੰ ਸਵੇਰੇ 7:30 ਵਜੇ (ਸਥਾਨਕ ਸਮੇਂ) ਵਿਚ ਡੁੱਬ ਗਈ। ਇਹ ਘਟਨਾ ਨੰਗਰਹਾਰ ਦੇ ਮੋਹਮੰਦ ਦਾਰਾ ਜ਼ਿਲ੍ਹੇ ਦੇ ਬਾਸਲ ਇਲਾਕੇ ਦੀ ਹੈ। ਬਿਆਨ ਮੁਤਾਬਕ ਤਾਲਿਬਾਨ ਦੀ ਅਗਵਾਈ ਵਾਲੇ ਸਿਹਤ ਮੰਤਰਾਲੇ ਅਤੇ ਹੋਰ ਅਧਿਕਾਰੀਆਂ ਦੀਆਂ ਐਮਰਜੈਂਸੀ ਸਹਾਇਤਾ ਟੀਮਾਂ ਨੂੰ ਪੀੜਤਾਂ ਦੀਆਂ ਲਾਸ਼ਾਂ ਦੀ ਭਾਲ ਲਈ ਘਟਨਾ ਵਾਲੀ ਥਾਂ 'ਤੇ ਰਵਾਨਾ ਕਰ ਦਿੱਤਾ ਗਿਆ ਹੈ।
ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਨੰਗਰਹਾਰ ਸੂਬੇ ਦੇ ਸੂਚਨਾ ਵਿਭਾਗ ਦੇ ਮੁਖੀ ਕੁਰੈਸ਼ੀ ਬਡਲੂਨ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਮੋਮੰਦ ਦਾਰਾ ਜ਼ਿਲ੍ਹੇ ਦੇ ਬਸਾਵੁਲ ਖੇਤਰ 'ਚ ਸਵੇਰੇ 7:30 ਵਜੇ ਔਰਤਾਂ ਅਤੇ ਬੱਚਿਆਂ ਵਾਲੀ ਕਿਸ਼ਤੀ ਨਦੀ 'ਚ ਡੁੱਬ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
(For more news apart from 20 people died after the boat overturned in Afghanistan News in Punjabi, stay tuned to Rozana Spokesman)