
ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਿਚ ਸਤਰੰਗੀ ਕੱਪੜਿਆਂ ਵਿਚ ਗੇਅ, ਲੈਸਬੀਅਨ...
ਲਾਸ ਏਂਜਲਸ: ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਿਚ ਸਤਰੰਗੀ ਕੱਪੜਿਆਂ ਵਿਚ ਗੇਅ, ਲੈਸਬੀਅਨ ਅਤੇ ਹੋਰ ਸਮਲਿੰਗੀ ਭਾਈਚਾਰੇ ਦੇ ਪ੍ਰਦਰਸ਼ਨਕਾਰੀਆਂ ਨੇ 30 ਜੂਨ ਦੀ ਇਤਿਹਾਸਕ ਪਰੇਡ ਚ ਹਿੱਸਾ ਲਿਆ। ਇਸ ਪਰੇਡ ਵਿਚ ਲਗਪਗ 1,50,000 ਲੋਕਾਂ ਨੇ ਹਿੱਸਾ ਲਿਆ। ਇਸ ਵਿਚ ਸਮਲਿੰਗੀ ਭਾਈਚਾਰੇ ਸਮੇਤ ਲਈ ਟੀਵੀ ਤੇ ਹਾਲੀਫੁੱਡ ਕਲਾਕਾਰ ਵੀ ਸ਼ਾਮਲ ਹੋਏ। 50 ਸਾਲ ਪਹਿਲਾਂ ਸੰਨ 1969 ਵਿਚ ਸਟੇਨਵੇਲ ਨਾਂ ਦੇ ਗੇਅ ਵਿਅਕਤੀ ਨੂੰ ਪੁਲਿਸ ਨੇ ਕਈ ਤਸ਼ੱਦਦ ਦੇਣ ਮਗਰੋ ਮਾਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਹਰ ਸਾਲ ਪੁਲਿਸ ਦੇ ਤਸ਼ੱਦਦਾਂ ਦੇ ਵਿਰੋਧ ਵਿਚ ਦੁਨੀਆਂ ਭਰ ਚ ਪਾਈਡ ਪਰੇਡ ਹੁੰਦੀ ਹੈ।
Pride Prade
ਐਲਜੀਬੀਟੀ ਭਾਈਚਾਰੇ ਦੇ ਹਰ ਉਮਰ ਦੇ ਪ੍ਰਦਰਸ਼ਨਕਾਰੀ ਨੇ ਹੱਥਾਂ ਵਿਚ ਝੰਡਾ ਫੜ ਕੇ ਨੱਚਦੇ ਗਾਉਂਦੇ ਹੋਏ ਪਰੇਡ ਵਿਚ ਹਿੱਸਾ ਲਿਆ। ਬਹੁਤ ਸਾਰੇ ਲੋਕ ਮੋਟਰਸਾਇਕਲਾਂ ‘ਤੇ ਸਵਾਰ ਸਨ। ਇਸ ਪਰੇਡ ਨੂੰ ਦੇਖਣ ਲਈ ਸੜਕ ਕਿਨਾਰੇ ਲੱਖਾਂ ਲੋਕ ਘੰਟਿਆਂ ਤੱਕ ਇੰਤਜ਼ਾਰ ਕਰਦੇ ਰਹੇ। ਇਹ ਪਰੇਡ ਜਿਸ ਵੀ ਰਾਹ ਵਿਚੋਂ ਨਿਕਲੀ, ਉਥੋਂ ਬੰਦੋਬਸਤ ਵਿਚ ਲੱਗੀ ਸਥਾਨਕ ਪੁਲਿਸ ਨੇ ਉਨ੍ਹਾਂ ਨੂੰ ਸੈਲਿਊਟ ਕੀਤਾ। ਇਸ ਵਾਰ ਨਿਊਯਾਰਕ ਪਰੇਡ ‘ਚ ਦੁਨੀਆਂ ਦੇ ਵੱਖ-ਵੱਖ 150 ਸਥਾਨਾਂ ਤੋਂ ਆਏ ਗੇਅ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ।
Pride Prade
ਇਸ ਪਰੇਡ ‘ਚ ਪ੍ਰਦਰਸ਼ਨਕਾਰੀਆਂ ਹੱਥਾਂ ‘ਚ ਬੈਨਰ ਅਤੇ ਤਖ਼ਤੀਆਂ ਰਾਹੀਂ ਇਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਵੀ ਸਮਾਜ ਦੇ ਸਨਮਾਨਿਤ ਨਾਗਰਿਕ ਹਨ। ਉਨ੍ਹਾਂ ਨੂੰ ਬਿਨਾਂ ਵਿਰੋਧ ਦੇ ਆਮ ਨਾਗਰਿਕਾਂ ਵਾਂਗ ਸਨਮਾਨ ਦਿੱਤਾ ਜਾਵੇ। ਪੂਰਾ ਸ਼ਹਿਰ ਸਤਰੰਗੀ ਝੰਡਿਆਂ ਨਾਲ ਸਜਿਆ ਹੋਇਆ ਸੀ। ਬਹੁਤ ਸਾਰੇ ਦੇਸ਼ਾਂ ਨੇ ਸਮਲਿੰਗੀ ਭਾਈਚਾਰੇ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਊਣ ਦੀ ਆਜ਼ਾਦੀ ਦਿੱਤੀ ਹੈ। ਹਾਲਾਂਕਿ ਕਈ ਦੇਸ਼ਾਂ ਵਿਚ ਅਜਿਹਾ ਨਹੀਂ ਹੈ।