
ਚੀਨ ‘ਚ ਹਵਾਲਗੀ ਬਿੱਲ ਸੰਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਦਾ ਸਾਹਮਣੇ ਕਰ ਰਹੇ ਹਾਂਗਕਂਗ ‘ਤੇ ਬੁੱਧਵਾਰ...
ਬੀਜਿੰਗ: ਚੀਨ ‘ਚ ਹਵਾਲਗੀ ਬਿੱਲ ਸੰਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਹਿੰਸਕ ਪ੍ਰਦਰਸ਼ਨਾਂ ਦਾ ਸਾਹਮਣੇ ਕਰ ਰਹੇ ਹਾਂਗਕਂਗ ‘ਤੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਦਬਾਅ ਵਧ ਰਿਹਾ ਹੈ। ਇਸ ਵਿਵਾਦਤ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬੁੱਧਵਾਰ ਨੂੰ ਹਾਂਗਕਾਂਗ ਦੀ ਸੰਸਦ ਵਿਚ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।
Chinese Protest
ਇਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ, ਜਿਸ ਨਾਲ ਦੋਨਾਂ ਪੱਖਾਂ ‘ਚ ਹਿੰਸਕ ਝੜਪਾਂ ਹੋ ਗਈਆਂ। ਪੁਲਿਸ ਨੇ ਕਾਲੇ ਕੱਪੜੇ ਪਹਿਨ ਕੇ ਆਏ ਪ੍ਰਦਰਸ਼ਨਕਾਰੀਆਂ ਦੀ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਅੱਥਰੂ ਗੈਸ ਦਾ ਇਸਤੇਮਾਲ ਕੀਤਾ, ਰਬੜ ਦੀਆਂ ਗੋਲੀਆਂ ਦਾਗੀਆਂ ਅਤੇ ਲਾਠੀਚਾਰਜ ਵੀ ਕੀਤਾ।
Chinese Protest
ਬਿੱਲ ਨੂੰ ਲੈ ਕੇ ਆਲੋਚਨਾ ਕਰਨ ਵਾਲਿਆਂ ਵਿਚ ਯੂਰਪੀ ਸੰਘ ਵੀ ਸ਼ਾਮਲ ਹੋ ਗਿਆ ਹੈ। ਉਸਨੇ ਕਿਹਾ ਕਿ ਈਯੂ ਵੀ ਸਰਕਾਰ ਦੇ ਹਵਾਲਗੀ ਬਿੱਲ ਸੁਧਾਰਾਂ ਦੇ ਸੰਬੰਧ ਵਿਚ ਹਾਂਗਕਾਂਗ ਦੇ ਨਾਗਰਿਕਾਂ ਦੀਆਂ ਚਿੰਤਾਵਾਂ ‘ਚ ਭਾਗੀਦਾਰ ਹੈ। ਉਸਨੇ ਕਿਹਾ ਕਿ ਹਾਂਗਕਾਂਗ ਦੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ‘ਟੇਰੇਸਾ ਮੇ’ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਬਿੱਲ ਕਾਨੂੰਨ ਬ੍ਰਿਟੇਨ-ਚੀਨ ਸਮਝੌਤੇ ਦਾ ਉਲੰਘਣ ਨਾ ਕਰੇ।
Chinese Protest
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਕਿ ਉਹ ਪ੍ਰਦਰਸ਼ਨ ਦਾ ਕਾਰਨ ਸਮਝ ਸਕਦੇ ਹਨ। ਜ਼ਿਕਰਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਚੀਨ ਵਿਚ ਬਿੱਲ ਦੀ ਮੰਜ਼ੂਰੀ ਦੇਣ ਵਾਲੇ ਵਿਵਾਦਤ ਬਿੱਲ ਤੋਂ ਪਿੱਛੇ ਹਟਣ ਲਈ ਸਰਕਾਰ ਨੂੰ ਇਕ ਸਮੇਂ ਸੀਮਾ ਦਿੱਤੀ ਸੀ, ਜਿਸਦੇ ਖ਼ਤਮ ਹੋਣ ਤੋਂ ਕੁਝ ਸਮੇਂ ਬਾਅਦ ਬੁੱਧਵਾਰ ਨੂੰ ਝੜਪਾਂ ਸ਼ੁਰੂ ਹੋ ਗਈਆਂ ਅਤੇ ਬਿੱਲ ‘ਤੇ ਚਰਚਾ ਨੂੰ ਬਾਅਦ ਦੀ ਤਾਰੀਕ ਤੱਕ ਟਾਲਣਾ ਪਿਆ।