
ਭਾਰਤੀ ਜੇਲਾਂ ਵਿਚ ਹਨ 417 ਪਾਕਿਸਤਾਨੀ ਕੈਦੀ
ਇਸਲਾਮਾਬਾਦ: ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਇਕ ਦੁਵੱਲੇ ਸਮਝੌਤੇ ਤਹਿਤ ਅਪਣੀਆਂ ਜੇਲਾਂ ਵਿਚ ਬੰਦ 42 ਨਾਗਰਿਕਾਂ ਅਤੇ 266 ਮਛੇਰਿਆਂ ਸਮੇਤ 308 ਭਾਰਤੀ ਕੈਦੀਆਂ ਦੀ ਸੂਚੀ ਇਥੇ ਭਾਰਤੀ ਹਾਈ ਕਮਿਸ਼ਨ ਨੂੰ ਸੌਂਪੀ ਹੈ। ਵਿਦੇਸ਼ ਦਫ਼ਤਰ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਪਹੁੰਚ 'ਤੇ 2008 ਦੇ ਸਮਝੌਤੇ ਦੇ ਉਪਬੰਧਾਂ ਦੇ ਅਨੁਸਾਰ ਹੈ।
ਇਹ ਵੀ ਪੜ੍ਹੋ: ਕਿਸਾਨਾਂ 'ਚ ਰੋਸ: ਫ਼ਸਲ ਦਾ ਭਾਅ ਨਾ ਮਿਲਣ 'ਤੇ ਬੁਲਾਈ ਮੀਟਿੰਗ, ਕਿਹਾ- ਪੱਗਾਂ ਤੇ ਚਿਹਰੇ ਬਦਲੇ, ਨੀਤੀਆਂ ਉਹੀ ਨੇ
ਕੂਟਨੀਤਕ ਪਹੁੰਚ ਦਾ ਮਤਲਬ ਹੈ ਕਿ ਕਿਸੇ ਦੇਸ਼ ਵਿਚ ਇਕ ਵਿਦੇਸ਼ੀ ਨਾਗਰਿਕ ਨੂੰ ਅਪਣੇ ਦੇਸ਼ ਦੇ ਦੂਤਾਵਾਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਅਧਿਕਾਰ ਹੈ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ, “ਪਾਕਿਸਤਾਨ ਸਰਕਾਰ ਨੇ ਸ਼ਨਿਚਰਵਾਰ ਨੂੰ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਨੂੰ ਪਾਕਿਸਤਾਨੀ ਜੇਲਾਂ ਵਿਚ ਬੰਦ 308 ਭਾਰਤੀ ਕੈਦੀਆਂ ਦੀ ਸੂਚੀ ਸੌਂਪੀ ਹੈ। ਭਾਰਤ ਸਰਕਾਰ ਨੇ ਭਾਰਤੀ ਜੇਲਾਂ ਵਿਚ ਬੰਦ ਪਾਕਿਸਤਾਨੀ ਕੈਦੀਆਂ ਦੀ ਸੂਚੀ ਨਵੀਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਸੌਂਪੀ”।
ਇਹ ਵੀ ਪੜ੍ਹੋ: ਚੰਡੀਗੜ੍ਹ ਪੁਲਿਸ ਵੱਲੋਂ ਦੇਸੀ ਸ਼ਰਾਬ ਦੀਆਂ 102 ਪੇਟੀਆਂ ਜ਼ਬਤ, ਡਰਾਈਵਰ-ਮਾਲਕ ਗ੍ਰਿਫ਼ਤਾਰ
ਸੂਚੀ ਅਨੁਸਾਰ ਭਾਰਤੀ ਜੇਲਾਂ ਵਿਚ 417 ਪਾਕਿਸਤਾਨੀ ਕੈਦੀ ਹਨ, ਜਿਨ੍ਹਾਂ ਵਿਚੋਂ 343 ਆਮ ਨਾਗਰਿਕ ਅਤੇ 74 ਮਛੇਰੇ ਹਨ । ਇਸਲਾਮਾਬਾਦ ਨੇ ਭਾਰਤ ਸਰਕਾਰ ਤੋਂ ਪਾਕਿਸਤਾਨ ਦੇ ਆਮ ਨਾਗਰਿਕਾਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਦੇ ਹਵਾਲੇ ਕਰਨ ਦੀ ਬੇਨਤੀ ਕੀਤੀ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ।
ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਚ ਲੈਂਟਰ ਪਾਉਣ ਤੋਂ ਪਹਿਲਾਂ ਡਿੱਗੀ ਸ਼ਟਰਿੰਗ, 4 ਮਜ਼ਦੂਰ ਹੋਏ ਜ਼ਖ਼ਮੀ
ਨਵੀਂ ਦਿੱਲੀ ਵਿਚ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਅਨੁਸਾਰ, ਭਾਰਤ ਨੇ ਪਾਕਿਸਤਾਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜੇਲਾਂ ਵਿਚ ਬੰਦ ਭਾਰਤੀ ਨਾਗਰਿਕਾਂ ਅਤੇ ਮਛੇਰਿਆਂ ਦੀ ਰਿਹਾਈ ਤਕ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਏ।