
ਅਫ਼ਰੀਕਾ ਮਹਾਦੀਪ ਦਾ ਦੂਜਾ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਇਥੋਪੀਆ ਨੇ ਸੋਮਵਾਰ ਨੂੰ ਇਕ ਅਨੋਖਾ ਰਿਕਾਰਡ...
ਇਥੋਪੀਆ: ਅਫ਼ਰੀਕਾ ਮਹਾਦੀਪ ਦਾ ਦੂਜਾ ਸਭ ਤੋਂ ਵੱਧ ਜਨਸੰਖਿਆ ਵਾਲੇ ਦੇਸ਼ ਇਥੋਪੀਆ ਨੇ ਸੋਮਵਾਰ ਨੂੰ ਇਕ ਅਨੋਖਾ ਰਿਕਾਰਡ ਬਣਾ ਦਿੱਤਾ। ਇਸ ਦੇਸ਼ ਵਿਚ 12 ਘੰਟਿਆਂ ਦੇ ਵਿਚ 353 ਮਿਲੀਅਨ ਯਾਨੀ 35 ਕਰੋੜ ਤੋਂ ਵੀ ਵੱਧ ਪੌਦੇ ਅਤੇ ਦਰੱਖਤਾਂ ਦੇ ਬੀਜ ਲਗਾਏ ਗਏ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਅਪਣੀ ਤਰ੍ਹਾਂ ਦਾ ਇਕ ਅਨੋਖਾ ਰਿਕਾਰਡ ਹੈ। 12 ਘੰਟਿਆਂ ਵਿਚ ਅਜਿਹਾ ਧੂੰਆਂਧਾਰ ਤਰੀਕੇ ਨਾਲ ਪੌਦੇ ਲਗਾਏ, ਕਿਉਂਕਿ ਉਥੇ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਲੋਕਾਂ ਨੂੰ ‘ਗ੍ਰੀਨ ਲਿਗੇਸੀ’ ਕੈਂਪੇਨ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦੇ ਲਈ ਕਹਿ ਰਹੇ ਹਨ।
#GreenLegacy is a vision for the next generation. It is creating a blueprint for them and showing them the way. #GreenEthiopia #HealthyEthiopia ?? pic.twitter.com/TFudQhiAKc
— Amir Aman, MD (@amirabiy) July 29, 2019
ਪੂਰੇ ਦੇਸ਼ ਵਿਚ ਲੋਕਾਂ ਨੇ ਚੈਲੇਂਜ ਲੈ ਕੇ ਇਹ ਕੈਂਪੇਨ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਟਵੀਟ ਕਰ ਦੱਸਿਆ ਕਿ ਪਹਿਲਾ 6 ਘੰਟਿਆਂ ਵਿਚ ਕੁੱਲ 150 ਮਿਲੀਅਨ ਪੌਦੇ ਲਗਾਏ ਗਏ। ਅਸੀਂ ਅਪਣੇ ਟੀਚੇ ਦੇ ਅੱਧ ਤੱਕ ਪਹੁੰਚ ਗਏ ਹਾਂ। 12 ਘੰਟਿਆਂ ਬਾਅਦ ਅਬੀ ਅਹਿਮਦ ਨੇ ਟਵੀਟ ਕਰ ਦੱਸਿਆ ਕਿ ਇਥੋਪੀਆ ਨੇ ਅਪਣੇ ਗ੍ਰੀਨ ਲਿਗੇਸੀ ਗੋਲ ਨੂੰ ਪੂਰਾ ਕੀਤਾ ਬਲਕਿ, ਉਸ ਤੋਂ ਵੀ ਅੱਗੇ ਨਿਕਲ ਗਿਆ। ਦੇਸ਼ ਦੇ ਤਕਨੀਕੀ ਮੰਤਰੀ ਗੇਟਾਹੂਨ ਮੇਕੁਰਿਆ ਨੇ ਟਵੀਟ ਕਰਕੇ ਦੱਸਿਆ ਕਿ ਕੁੱਲ 35,36,33,660 ਪੌਦੇ ਲਗਾਏ ਗਏ।
Plant 35 million saplings
ਜ਼ਿਕਰਯੋਗ ਹੈ ਕਿ 2017 ਭਾਰਤ ਵਿਚ ਇਕ ਦਿਨ ਵਿਚ 1.5 ਮਿਲੀਅਨ ਲੋਕਾਂ ਨੇ 66 ਮਿਲੀਅਨ ਪੌਦੇ ਲਗਾਏ ਸੀ। ਅਪਣੇ ਕੈਂਪੇਨ ਦੇ ਤਹਿਤ ਇਥੋਪੀਆ ਇਸ ਬਰਸਾਤ ਦੇ ਮੌਸਮ ਵਿਚ ਕੁੱਲ 4 ਅਰਬ ਪੌਦੇ ਲਗਾਉਣ ਦੀ ਯੋਜਨਾ ਬਣਾਈ ਹੋਈ ਹੈ। ਇਹ ਕੰਮ ਮਈ ਤੋਂ ਅਕਤੂਬਰ ਦੇ ਵਿਚਕਾਰ ਪੂਰਾ ਕੀਤਾ ਜਾਣਾ ਹੈ। ਫ਼ਾਰਮ ਅਫ਼ਰੀਕਾ ਦੇ ਅਨੁਸਾਰ, ਅਜਿਹਾ ਨਵੇਂ ਸਿਰੇ ਤੋਂ ਜੰਗਲ ਵਸਾਉਣ ਦੇ ਲਈ ਕੀਤਾ ਜਾ ਰਿਹਾ ਹੈ।
Plants
19ਵੀਂ ਸਤਾਬਦੀ ਦੇ ਅੰਤ ਤੱਕ ਇਥੋਪੀਆ ਦੀ 30 ਪ੍ਰਤੀਸ਼ਤ ਧਰਤੀ ਉਤੇ ਜੰਗਲ ਹੋਇਆ ਕਰਦੇ ਸੀ ਜੋ ਹੁਣ ਘਟ ਕੇ ਕੇਵਲ 4 ਫ਼ੀਸਦੀ ਹੀ ਬਚੇ ਹਨ। ਇਸ ਵਜ੍ਹਾ ਨਾਲ ਇਹ ਦੇਸ਼ ਕਈ ਪ੍ਰਕਾਰ ਜਲਵਾਯੂ ਸੰਕਟ ਨਾਲ ਜੂਝ ਰਿਹਾ ਹੈ।
Punjab News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ