
ਅੱਤਵਾਦੀ ਦੋ ਲੋਕਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ
ਕਾਨੋ : ਪੂਰਬੀ-ਉੱਤਰੀ ਨਾਈਜੀਰੀਆ ’ਚ ਬੋਕੋ ਹਰਾਮ ਦੇ ਅਤਿਵਾਦੀਆਂ ਨੇ ਕਿਸਾਨਾਂ ਅਤੇ ਇਕ ਪਿੰਡ ’ਤੇ ਹਮਲਾ ਕੀਤਾ, ਜਿਸ ’ਚ 8 ਲੋਕਾਂ ਮਾਰੇ ਗਏ। ਇਸ ਦੇ ਇਲਾਵਾ ਅਤਿਵਾਦੀ ਦੋ ਲੋਕਾਂ ਨੂੰ ਅਗਵਾ ਕਰਕੇ ਲੈ ਗਏ। ਸਥਾਨਕ ਲੋਕਾਂ ਅਤੇ ਮਿਲਿਸ਼ੀਆ ਦੇ ਮੈਂਬਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ੁੱਕਰਵਾਰ ਸ਼ਾਮ ਬੋਰਨੋ ਸੂਬੇ ਦੀ ਰਾਜਧਾਨੀ ਮਾਇਦੂਗੁਰੀ ਤੋਂ 15 ਕਿਲੋ ਮੀਟਰ ਦੂਰ ਬਾਲੁਮਰੀ ਪਿੰਡ ’ਤੇ ਹਮਲਾ ਕੀਤਾ ਅਤੇ ਚਾਰ ਪੁਰਸ਼ਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ। ਇਸ ਦੇ ਇਲਾਵਾ ਅੱਤਵਾਦੀ ਦੋ ਲੋਕਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ।
Boko Haram kills 8 in Nigeria attacks
ਬੋਕੋ ਹਰਾਮ ਵਿਰੋਧੀ ਮਿਲਿਸ਼ੀਆ ਦੇ ਮੈਂਬਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਸ਼ਹਿਰ ਦੇ ਉਪਨਗਰ ਗਿਦਾਨ ਵਾਇਆ ’ਚ ਇਕ ਖੇਤ ’ਚ ਕੰਮ ਕਰ ਰਹੇ ਕਿਸਾਨਾਂ ’ਤੇ ਹਮਲਾ ਕੀਤਾ ਅਤੇ ਚਾਰ ਕਿਸਾਨਾਂ ਦੇ ਸਿਰ ਧੜ ਤੋਂ ਵੱਖ ਕਰ ਦਿਤੇ। ਬਾਲੁਮਰੀ ਪਿੰਡ ਦੇ ਇਕ ਨਿਵਾਸੀ ਨੇ ਦੱਸਿਆ ਕਿ ਅੱਤਵਾਦੀ ਸ਼ੁੱਕਰਵਾਰ ਦੇਰ ਸ਼ਾਮ ਹਮਲਾ ਕਰਨ ਲਈ ਪੈਦਲ ਆਏ ਸਨ। ਉਨ੍ਹਾਂਦੱਸਿਆ,‘‘ਉਨ੍ਹਾਂ ਨੇ ਸਾਡੇ ਚਾਰ ਲੋਕਾਂ ਦੇ ਸਿਰ ਧੜ ਤੋਂ ਵੱਖ ਕਰ ਦਿੱਤੇ ਅਤੇ ਦੋ ਨੂੰ ਨਾਲ ਲੈ ਗਏ। ਅੱਤਵਾਦੀ ਸਾਡੇ ਖਾਣ ਵਾਲੇ ਪਦਾਰਥ ਵੀ ਨਾਲ ਲੈ ਗਏ।’’ ਸ਼ਨੀਵਾਰ ਨੂੰ ਕਿਸਾਨਾਂ ’ਤੇ ਹੋਏ ਹਮਲੇ ਬਾਰੇ ਮਾਇਦੂਗਰੀ ਮਿਲੀਸ਼ੀਆ ਨੇਤਾ ਬਾਬੂਕੁਰਾ ਕੋਲੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਖੇਤ ’ਚ ਕੰਮ ਕਰ ਰਹੇ ਕਿਸਾਨਾਂ ’ਤੇ ਹਮਲਾ ਕੀਤਾ ਅਤੇ 4 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
Boko Haram kills 8 in Nigeria attacks
ਉਨ੍ਹਾਂ ਨੇ ਦੱਸਿਆ,‘‘ਕਿਸਾਨਾਂ ਦੀਆਂ ਲਾਸ਼ਾਂ ਕੋਲ ਉਨ੍ਹਾਂ ਦੇ ਸਿਰ ਮਿਲੇ ਹਨ। ਲਾਸ਼ਾਂ ਨੂੰ ਦੁਪਹਿਰ ਸਮੇਂ ਸ਼ਹਿਰ ਲਿਆਂਦਾ ਗਿਆ।’’ ਜ਼ਿਕਰਯੋਗ ਹੈ ਕਿ ਬੋਕੋ ਹਰਾਮ ਅੱਤਵਾਦੀ ਆਏ ਦਿਨ ਕਿਸਾਨਾਂ ਚਰਵਾਹਿਆਂ ਅਤੇ ਲੱਕੜਹਾਰਿਆਂ ’ਤੇ ਹਮਲਾ ਕਰਦੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਲੋਕ ਫੌਜੀਆਂ ਨੂੰ ਉਨ੍ਹਾਂ ਬਾਰੇ ਸੂਚਨਾ ਦਿੰਦੇ ਹਨ।