ਟੈਕਸਾਸ ਦੇ ਸਿਨੇਮਾ ਹਾਲ ’ਚ ਅੰਨ੍ਹੇਵਾਹ ਗੋਲੀਬਾਰੀ
Published : Sep 1, 2019, 12:13 pm IST
Updated : Sep 5, 2019, 9:08 am IST
SHARE ARTICLE
Mass shooting in Odessa
Mass shooting in Odessa

ਹਮਲਾਵਰ ਨੇ ਮੀਂਹ ਵਾਂਗ ਗੋਲੀਆਂ ਵਰਸਾ ਵਿਛਾਈਆਂ ਲਾਸ਼ਾਂ

ਓਡੇਸਾ: ਅਮਰੀਕਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਗੋਲੀਬਾਰੀ ਦੀ ਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਅਮਰੀਕੀ ਸੂਬੇ ਟੈਕਸਾਸ ਦੇ ਸ਼ਹਿਰ ਓਡੇਸਾ ਦੇ ਇਕ ਸਿਨੇਮਾ ਹਾਲ ’ਚ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਦੀ ਜਾਨ ਲੈ ਲਈ, ਜਿਸ ਮਗਰੋਂ ਮੌਕੇ ’ਤੇ ਪੁੱਜੇ ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਵੀ ਮਾਰ ਮੁਕਾਇਆ ਜਦਕਿ ਇਸ ਦੌਰਾਨ 21 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ ਤਿੰਨ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ।

Mass shooting in Odessa Mass shooting in Odessa

ਓਡੇਸਾ ਪੁਲਿਸ ਮੁਖੀ ਮਾਈਕਲ ਗੇਰਕੇ ਨੇ ਦੱਸਿਆ ਕਿ ਹਮਲਾਵਰ 30 ਸਾਲ ਦੇ ਕਰੀਬ ਦੀ ਉਮਰ ਦਾ ਇਕ ਗੋਰਾ ਸੀ। ਇਹ ਹਾਦਸਾ ਅਮਰੀਕੀ ਸਮੇਂ ਮੁਤਾਬਕ ਬਾਅਦ ਦੁਪਹਿਰ ਵਾਪਰਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲਿਸ ਨੂੰ ਇੱਕ ਸ਼ੱਕੀ ਵਿਅਕਤੀ ਨੇ ਅਮਰੀਕੀ ਡਾਕ ਸੇਵਾ ਦਾ ਇੱਕ ਵਾਹਨ ਅਗ਼ਵਾ ਕਰਨ ਦੀ ਸੂਚਨਾ ਮਿਲੀ ਸੀ। ਨਾਲ ਹੀ ਕਿਹਾ ਗਿਆ ਸੀ ਕਿ ਇਕ ਹਮਲਾਵਰ ਓਡੇਸਾ ਤੇ ਮਿਡਲੈਂਡ ਦੇ ਇਲਾਕਿਆਂ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਕਾਰਵਾਈ ਕੀਤੀ।

Mass shooting in Odessa Mass shooting in Odessa

ਇਸ ਦੌਰਾਨ ਟੈਕਸਾਸ ਦੇ ਜਨ ਸੁਰੱਖਿਆ ਵਿਭਾਗ ਨੇ ਆਮ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਕਦੇ ਅਜਿਹੀ ਗੋਲੀਬਾਰੀ ਹੋ ਰਹੀ ਹੋਵੇ, ਤਾਂ ਉਹ ਕਦੇ ਵੀ ਇੰਟਰਸਟੇਟ 20 ਸਮੇਤ ਵੱਡੇ ਹਾਈਵੇਅਜ਼ ’ਤੇ ਨਾ ਜਾਣ ਕਿਉਂਕਿ ਹਮਲਾਵਰ ਅਕਸਰ ਫ਼ਰਾਰ ਹੋਣ ਲਈ ਅਜਿਹੀਆਂ ਵੱਡੀਆਂ ਸੜਕਾਂ ਦੀ ਹੀ ਵਰਤੋਂ ਕਰਦੇ ਹਨ, ਜਿਨ੍ਹਾਂ ਉੱਤੇ ਉਹ ਤੇਜ਼ ਰਫ਼ਤਾਰ ਨਾਲ ਆਪਣੇ ਵਾਹਨ ਭਜਾ ਕੇ ਫ਼ਰਾਰ ਹੋ ਸਕਦੇ ਹਨ।

Mass shooting in Odessa Mass shooting in Odessa

ਓਡੇਸਾ ਸ਼ਹਿਰ ਮਿਡਲੈਂਡ ਦੇ ਦੱਖਣ ਪੱਛਮ ਵੱਲ 32 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ ਅਤੇ ਇਹ ਦੋਵੇਂ ਸ਼ਹਿਰ ਟੈਕਸਾਸ ਸੂਬੇ ਦੇ ਮਹਾਂਨਗਰ ਡੈਲਸ ਤੋਂ 483 ਕਿਲੋਮੀਟਰ ਪੱਛਮ ਵੱਲ ਸਥਿਤ ਹਨ। ਦੱਸ ਦਈਏ ਕਿ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਇੱਕ ਹਮਲਾਵਰ ਨੇ ਟੈਕਸਾਸ ਦੇ ਸਰਹੱਦੀ ਸ਼ਹਿਰ ਅਲ ਪਾਸੋ ਵਿਖੇ ਵਾਲਮਾਰਟ ਦੇ ਇੱਕ ਸਟੋਰ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ 22 ਵਿਅਕਤੀਆਂ ਦੀ ਜਾਨ ਲੈ ਲਈ ਸੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬਟ ਨੇ ਹਾਲੇ ਇਸੇ ਹਫ਼ਤੇ ਦੋ ਮੀਟਿੰਗਾਂ ਕੀਤੀਆਂ ਸਨ, ਜਿਨ੍ਹਾਂ ਵਿੱਚ ਸੂਬੇ ’ਚ ਇੰਝ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਰੋਕਣ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵਿਚਾਰ ਵਟਾਂਦਰਾ ਹੋਇਆ ਸੀ ਪਰ ਇਸੇ ਦੌਰਾਨ ਇਹ ਇਕ ਹੋਰ ਘਟਨਾ ਵਾਪਰੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement