ਹਸਪਤਾਲ ਵਿਚ ਬੈੱਡ ਨਾ ਮਿਲਣ ਕਾਰਨ ਪੁਰਤਗਾਲ ’ਚ ਗਰਭਵਤੀ ਮਹਿਲਾ ਦੀ ਮੌਤ, ਸਿਹਤ ਮੰਤਰੀ ਨੇ ਦਿੱਤਾ ਅਸਤੀਫ਼ਾ
Published : Sep 1, 2022, 9:25 am IST
Updated : Sep 1, 2022, 3:54 pm IST
SHARE ARTICLE
Pregnant Indian tourist dies in Portugal, health minister quits
Pregnant Indian tourist dies in Portugal, health minister quits

ਪੁਰਤਗਾਲ ਦੇ ਹਸਪਤਾਲਾਂ ਵਿਚ ਸਟਾਫ ਅਤੇ ਡਾਕਟਰਾਂ ਦੀ ਕਮੀ ਕਾਰਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।


ਲਿਸਬਨ: ਪੁਰਤਗਾਲ ਵਿਚ ਹਸਪਤਾਲ ’ਚ ਥਾਂ ਨਾ ਮਿਲਣ ਕਾਰਨ ਗਰਭਵਤੀ ਭਾਰਤੀ ਔਰਤ ਦੀ ਮੌਤ ਹੋ ਗਈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਮਾਰਟਾ ਟੈਮੀਡੋ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 34 ਸਾਲਾ ਔਰਤ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੂੰ ਬੈੱਡ ਨਾ ਮਿਲਣ ਕਾਰਨ ਦੂਜੇ ਹਸਪਤਾਲ ਲਿਜਾਇਆ ਜਾ ਰਿਹਾ ਸੀ। 34 ਸਾਲਾ ਔਰਤ ਨੂੰ ਰਾਜਧਾਨੀ ਲਿਸਬਨ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ। ਜਣੇਪਾ ਵਾਰਡ ਵਿਚ ਥਾਂ ਦੀ ਘਾਟ ਕਾਰਨ ਉਸ ਨੂੰ ਦਾਖ਼ਲ ਨਹੀਂ ਕੀਤਾ ਜਾ ਸਕਿਆ ਅਤੇ ਉਸ ਨੂੰ ਦੂਜੇ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ। ਦਿਲ ਦਾ ਦੌਰਾ ਪੈਣ ਕਾਰਨ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਪੁਰਤਗਾਲ ਦੇ ਹਸਪਤਾਲਾਂ ਵਿਚ ਸਟਾਫ ਅਤੇ ਡਾਕਟਰਾਂ ਦੀ ਕਮੀ ਕਾਰਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਡਾ. ਮਾਰਟਾ ਟੈਮੀਡੋ 2018 ਤੋਂ ਸਿਹਤ ਮੰਤਰੀ ਸਨ। ਕੋਰੋਨਾ ਕਾਲ ਦੌਰਾਨ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਦੀ ਕਾਫੀ ਤਾਰੀਫ਼ ਹੋਈ। ਮੰਗਲਵਾਰ ਨੂੰ ਸਰਕਾਰ ਨੇ ਕਿਹਾ ਡਾਕਟਰ ਟੈਮੀਡੋ ਨੇ ਮਹਿਸੂਸ ਕੀਤਾ ਹੈ ਕਿ ਅਜਿਹੀ ਸਥਿਤੀ ਵਿਚ ਉਹ ਅਹੁਦੇ 'ਤੇ ਨਹੀਂ ਰਹਿ ਸਕਦੇ ਹਨ।

ਪੁਰਤਗਾਲ ਦੇ ਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨੇ ਕਿਹਾ ਕਿ ਡਾਕਟਰ ਟੈਮੀਡੋ ਔਰਤ ਦੀ ਮੌਤ ਤੋਂ ਬਹੁਤ ਦੁਖੀ ਸਨ, ਇਸ ਲਈ ਉਹਨਾਂ ਨੇ ਅਸਤੀਫਾ ਦੇ ਦਿੱਤਾ। ਜਣੇਪਾ ਵਾਰਡ ਵਿਚ ਸਟਾਫ਼ ਦੀ ਕਮੀ ਨੂੰ ਲੈ ਕੇ ਪੁਰਤਗਾਲ ਸਰਕਾਰ ਦੀ ਵੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਸਮੱਸਿਆ ਕਾਰਨ ਕਈ ਥਾਵਾਂ ’ਤੇ ਵਾਰਡ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਗਰਭਵਤੀ ਔਰਤਾਂ ਨੂੰ ਖ਼ਤਰੇ ਦੀ ਹਾਲਤ ਵਿਚ ਵੀ ਇਕ ਹਸਪਤਾਲ ਤੋਂ ਦੂਜੇ ਹਸਪਤਾਲ ਵਿਚ ਸ਼ਿਫਟ ਹੋਣਾ ਪੈਂਦਾ ਹੈ।

ਸਥਾਨਕ ਮੀਡੀਆ ਮੁਤਾਬਕ ਭਾਰਤੀ ਔਰਤ ਨੂੰ ਲਿਸਬਨ ਦੇ ਸਾਂਤਾ ਮਾਰੀਆ ਹਸਪਤਾਲ ਤੋਂ ਸ਼ਿਫਟ ਕੀਤਾ ਜਾ ਰਿਹਾ ਸੀ। ਇਹ ਰਾਜਧਾਨੀ ਲਿਸਬਨ ਦਾ ਸਭ ਤੋਂ ਵੱਡਾ ਹਸਪਤਾਲ ਹੈ। ਔਰਤ ਨੂੰ ਬਚਾਇਆ ਨਹੀਂ ਜਾ ਸਕਿਆ ਪਰ ਐਮਰਜੈਂਸੀ ਸਰਜਰੀ ਰਾਹੀਂ ਬੱਚੇ ਨੂੰ ਬਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਬੱਚਾ ਤੰਦਰੁਸਤ ਹੈ। ਔਰਤ ਦੀ ਮੌਤ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ ਗਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement