
ਥਾਈਲੈਂਡ ਦੇ ਨਾਰਥੀਵਾਟ ‘ਚ ਪੰਛੀਆਂ ਦਾ ਅਨੋਖਾ ਸੰਗੀਤ ਮੁਕਾਬਲਾ
ਹੁਣ ਤੱਕ ਤੁਸੀਂ ਕਈ ਮਿਊਜ਼ਿਕ ਮੁਕਾਬਲੇ ਦੇਖੇ ਹੋਣਗੇ, ਜਿਸ ਵਿਚ ਪ੍ਰਤੀਯੋਗੀ ਆਪਣੀ ਕਿਸਮਤ ਅਜਮਾਉਂਦੇ ਹਨ।ਉੱਥੇ ਹੀ ਸੰਗੀਤ ਮੁਕਾਬਲੇ ਬਾਰੇ 'ਚ ਤਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਅਤੇ ਦੇਖਿਆ ਵੀ ਹੋਵੇਗਾ। ਇੱਕ ਤੋਂ ਵੱਧ ਕੇ ਇੱਕ ਸੰਗੀਤਕਾਰ ਮੁਕਾਬਲੇ ਵਿਚ ਭਾਗ ਲੈਂਦੇ ਅਤੇ ਆਪਣੀ ਕਲਾ ਦਾ ਪ੍ਰਦਰਸਨ ਕਰਦੇ ਹਨ।
Birds Singing
ਅਜਿਹੀ ਹੀ ਇੱਕ ਸੰਗੀਤ ਮੁਕਾਬਲਾ ਥਾਈਲੈਂਡ ਦੇ ਨਾਰਥੀਵਾਟ ਵਿਚ ਚੱਲ ਰਿਹਾ ਹੈ ਜਿਸ ਵਿਚ ਇਨਸਾਨ ਨਹੀਂ ਦਰਅਸਲ ਪੰਛੀ ਸੰਗੀਤ ਨੂੰ ਗਾਉਂਦੇ ਹਨ। ਪੰਛੀਆਂ ਦੇ ਸੰਗੀਤ ਮੁਕਾਬਲੇ ਬਾਰੇ ਸੁਣ ਕੇ ਤੁਹਾਨੂੰ ਥੋੜਾ ਅਜੀਬ ਜ਼ਰੂਰ ਲੱਗੇਗਾ ਪਰ ਇਹ ਮੁਕਾਬਲਾ ਥਾਈਲੈਂਡ ਦੇ ਨਾਰਥੀਵਾਟ ਵਿਚ ਚੱਲ ਰਿਹਾ ਹੈ। ਇਸ ਵਿਚ ਥਾਈਲੈਂਡ ਤੋਂ ਇਲਾਵਾ ਸਿੰਗਾਪੁਰ ਅਤੇ ਮਲੇਸ਼ੀਆ ਦੇ 1800 ਤੋਂ ਜ਼ਿਆਦਾ ਪੰਛੀਆਂ ਨੇ ਹਿੱਸਾ ਲਿਆ ਹੈ।
Birds Singing
ਇੰਨਾਂ ਹੀ ਨਹੀਂ ਬੋਰਡ ਪੈਨਲ ਪੰਛੀਆਂ ਦੀ ਆਵਾਜ਼, ਉਨ੍ਹਾਂ ਦੇ ਗਾਣੇ ਅਤੇ ਸੂਝਬੂਝ ਦੇ ਆਧਾਰ ‘ਤੇ ਉਨ੍ਹਾਂ ਨੂੰ ਰੈਕਿੰਗ ਦਿੰਦਾ ਹੈ। ਕਾਬਲੇਗੌਰ ਹੈ ਕਿ ਇਸ ਮੁਕਾਬਲੇ ‘ਚ ਥਾਈਲੈਂਡ ਤੋਂ ਇਲਾਵਾ ਸਿੰਗਾਪੁਰ ਅਤੇ ਮਲੇਸ਼ੀਆ ਦੇ 1800 ਤੋਂ ਜ਼ਿਆਦਾ ਪੰਛੀਆਂ ਨੇ ਹਿੱਸਾ ਲਿਆ। ਇਸ ਮਿਊਜ਼ਿਕ ਕੰਪੀਟੀਸ਼ਨ ਦੀ ਖਾਸੀਅਤ ਇਹ ਹੈ ਕਿ ਮੁਕਾਬਲੇ ਵਿਚ ਹਿੱਸਾ ਲੈਣ ਤੋਂ ਪਹਿਲਾਂ ਪੰਛੀਆਂ ਨੂੰ ਬਕਾਇਦਾ ਟ੍ਰੇਨਰਾਂ ਵੱਲੋਂ ਚਾਰ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
Birds Singing
ਜਿਸ ਤੋਂ ਬਾਅਦ ਪੰਛੀਆਂ ਨੂੰ ਗਾਣਾ ਗਾਉਣ ਲਈ ਸੰਗੀਤ ਮੁਕਾਬਲੇ ਵਿਚ ਹਿੱਸਾ ਦਵਾਇਆ ਜਾਂਦਾ ਹੈ। ਇਸ ਮੌਕੇ ‘ਤੇ ਪੰਛੀਆਂ ਵੱਲੋਂ 4 ਰਾਊਂਡਸ ਵਿਚ ਸੰਗੀਤ ਗਾਇਆ ਜਾਂਦਾ ਹੈ। ਸੰਗੀਤ ਸ਼ੁਰੂ ਕਰਨ ਤੋਂ ਪਹਿਲਾ ਇੱਕ ਪਾਣੀ ਨਾਲ ਭਰੇ ਡੱਬੇ ਵਿਚ ਕਟੋਰੀ ਨੂੰ ਪਾਣੀ ਦੀ ਸਤ੍ਹਾਂ ‘ਤੇ ਰੱਖ ਕੇ ਵਿਅਕਤੀ ਵੱਲੋਂ ਸੀਟੀ ਵਜਾਈ ਜਾਂਦੀ ਹੈ। ਸਮੇਂ ਦੇ ਨਾਲ ਹੀ ਕਟੋਰੀ ਹੌਲੀ-ਹੌਲੀ ਭਰ ਕੇ ਪਾਣੀ ਵਿਚ ਡੁੱਬ ਜਾਂਦੀ ਹੈ।
Birds Singing
ਇਹ ਪ੍ਰਕਿਰਿਆ 20 ਤੋਂ 25 ਸੈਕਿੰਡ ਚੱਲਦੀ ਹੈ ਅਤੇ ਪਹਿਲਾ ਰਾਊਂਡ ਉੱਥੇ ਹੀ ਖਤਮ ਹੋ ਜਾਂਦਾ ਹੈ। ਇਸੇ ਤਰੀਕੇ ਨਾਲ ਪੰਛੀਆਂ ਦੇ ਚਾਰ ਰਾਊਡਸ ਕਾਰਵਾਏ ਜਾਂਦੇ ਹਨ ਅਤੇ ਪੰਛੀਆਂ ਵੱਲੋਂ ਸੰਗੀਤ ਗਾਇਆ ਜਾਂਦਾ ਹੈ। ਅਖੀਰ ਜੋ ਪੰਛੀ ਮੁਕਾਬਲੇ ਦੌਰਾਨ ਵਧੀਆ ਸੰਗੀਤ ਗਾਉਂਦਾ ਹੈ ਉਸ ਨੂੰ ਵਿਨਰ ਐਲਾਨ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਪੰਛੀਆਂ ਦੇ ਅਜਿਹੇ ਮੁਕਾਬਲੇ ਹਰ ਸਾਲ ਕਰਵਾਏ ਜਾਂਦੇ ਹਨ। ਸਾਲ 2018 ਵਿਚ ਵੀ ਪੰਛੀਆਂ ਲਈ ਮਿਊਜ਼ਿਕ ਕੰਪੀਟੀਸ਼ਨ ਥਾਈਲੈਂਡ ਵਿਚ ਕਰਵਾਇਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।