
ਕਾਫੀ ਸਾਲਾਂ ਤੋਂ ਦੁਸ਼ਮਣੀ ਨਿਭਾ ਰਹੇ ਉੱਤਰ ਕੋਰੀਯਾ ਅਤੇ ਦਖਣੀ ਕੋਰੀਯਾ ਦੇ ਰਿਸ਼ਤਿਆਂ 'ਚ ਸੁਧਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਨ੍ਹਾਂ ਦੋਨਾਂ ਦੇਸ਼ਾ...
ਸੀਓਲ (ਭਾਸ਼ਾ): ਕਾਫੀ ਸਾਲਾਂ ਤੋਂ ਦੁਸ਼ਮਣੀ ਨਿਭਾ ਰਹੇ ਉੱਤਰ ਕੋਰੀਯਾ ਅਤੇ ਦਖਣੀ ਕੋਰੀਯਾ ਦੇ ਰਿਸ਼ਤਿਆਂ 'ਚ ਸੁਧਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਨ੍ਹਾਂ ਦੋਨਾਂ ਦੇਸ਼ਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਇਨ੍ਹਾਂ ਖੇਰਤਾਂ ਤੋਂ ਸ਼ਾਂਤੀਪੂਰਨ ਖ਼ਬਰਾਂ ਆ ਰਹੀਆਂ ਨੇ। ਦੱਸ ਦਈਏ ਕਿ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਛੇਤੀ ਹੀ ਸੋਲ ਦੀ ਯਾਤਰਾ ਕਰਨਗੇ। ਤੁਹਾਨੂੰ ਦੱਸ ਦਈਏ ਕਿ 6 ਮਹਿਨੇ ਪਹਿਲਾਂ ਦੇ ਹਲਾਤ ਅਜਿਹੇ ਸੀ ਕਿ ਹਰ ਰੋਜ਼ ਉੱਤਰ ਕੋਰੀਯਾ ਦੇ ਖੇਤਰ ਤੋਂ ਪਰਮਾਣੁ ਹਮਲੇ ਦੀ ਧਮਕੀ ਅਤੇ ਲੜਾਈ ਕਰਨ ਦੀਆਂ ਖ਼ਬਰਾਂ ਆਉਂਦੀ ਰਹਿੰਦੀ ਸੀ
Kim Jong-un
ਪਰ ਹੁਣ ਕਿਮ ਜੋਂਗ ਸਿਰਫ ਗੁਆਂਢੀ ਦੇਸ਼ ਦੇ ਰਾਸ਼ਟਰਪਤੀ ਨੂੰ ਮਿਲ ਚੁੱਕੇ ਹਨ ਸਗੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾ ਵੀ ਮਿਲੇ ਅਤੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਰਿਸ਼ਤਿਆਂ 'ਚ ਸੁਧਾਰ ਹੋਣ ਲਗੇ ਹਨ । ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨੇ ਸੰਸਦ 'ਚ ਵੀਰਵਾਰ ਨੂੰ ਆਰਥਿਕਤਾ ਤੇ ਦਿਤੇ ਭਾਸ਼ਣ ਦੋਰਾਨ ਯਾਤਰਾ ਦੇ ਬਾਰੇ ਕੋਈ ਵੇਰਵਾ ਮੁਹੱਈਆ ਨਹੀਂ ਕਰਵਾਇਆ। ਦੱਸ ਦਈਏ ਕਿ ਮੂਨ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਦਸਬੰਰ 'ਚ ਜਦੋਂ ਪਿਯੋਂਗਯਾਂਗ 'ਚ ਨੇਤਾਵਾਂ ਦੀ ਮੁਲਾਕਾਤ ਹੋਈ ਸੀ ਤਾਂ ਉਸ ਸਮੇਂ ਕਿਮ ਨੇ ਕਿਹਾ ਸੀ ਕਿ ਉਹ ਇਸੇ ਸਾਲ ਸੋਲ ਆਉਣਗੇ।
Kim Jong-un
ਦੱਸ ਦਈਏ ਕਿ ਇਹ ਸਾਫ ਨਹੀਂ ਹੈ ਕਿ ਕੀ ਮੂਨ ਅਪਨੀ ਪਿਛਲੀ ਗੱਲ ਨੂੰ ਦੋਬਾਰਾ ਕਹਿ ਰਹੇ ਸਨ ਜਾਂ ਉਨ੍ਹਾਂ ਕੋਲ ਕਿਮ ਦੇ ਦੌਰੇ ਬਾਰੇ ਇਕ ਨਵਾਂ ਵੇਰਵਾ ਹੈ। ਮੂਨ ਨੇ ਇਹ ਵੀ ਕਿਹਾ ਕਿ ਉੱਤਰ ਕੋਰੀਯਾ ਅਤੇ ਅਮਰੀਕਾ ਵਿਚਕਾਰ ਦੂਜੀ ਬੈਠਕ ਛੇਤੀ ਹੀ ਹੋਵੇਗੀ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਉੱਤਰ ਕੋਰੀਯਾ ਦੀ ਯਾਤਰਾ ਕਰਨ ਦੀ ਉਮੀਦ ਹੈ ਅਤੇ ਨਾਲ ਹੀ ਕਿਮ ਚੇਤੀ ਹੀ ਰੂਸ ਦੀ ਵੀ ਯਾਤਰਾ ਕਰਨਗੇਂ।