
ਇਹ ਸ਼ਬਦ ਸੁਣ ਕੇ ਬਾਕੀ ਸਾਂਸਦ ਹੈਰਾਨੀ ਨਾਲ ਫਲੇਵਿਓ ਵੱਲ ਦੇਖਣ ਲੱਗੇ।
ਰੋਮ: ਜ਼ਿਆਦਾਤਰ ਨੌਜਵਾਨ ਆਪਣੀ ਗਰਲਫਰੈਂਡ ਨੂੰ ਪ੍ਰਪੋਜ਼ ਕਰਨ ਲਈ ਅਨੋਖੇ ਤਰੀਕੇ ਵਰਤਦੇ ਹਨ। ਇਟਲੀ ਦੇ ਇਕ ਸਾਂਸਦ ਨੇ ਜਿਸ ਤਰ੍ਹਾਂ ਆਪਣੀ ਗਰਲਫਰੈਂਡ ਨੂੰ ਪ੍ਰਪੋਜ਼ ਕੀਤਾ ਉਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ਵਿਚ ਇਟਲੀ ਦੇ ਸਾਂਸਦ ਫਲੇਵਿਓ ਡੀ ਮੁਰੋ ਨੇ ਵੀਰਵਾਰ ਨੂੰ ਸੰਸਦ ਸੈਸ਼ਨ ਦੇ ਦੌਰਾਨ ਜਾਰੀ ਬਹਿਸ ਵਿਚ ਦਰਸ਼ਕ ਗੈਲਰੀ ਵਿਚ ਬੈਠੀ ਆਪਣੀ ਗਰਲਫਰੈਂਡ ਐਲੀਸਾ ਡੀ ਲਿਓ ਨੂੰ ਪ੍ਰਪੋਜ਼ ਕੀਤਾ।
Photoਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਸਾਂਸਦ ਫਲੇਵਿਓ ਨੇ ਸੰਸਦ ਵਿਚ ਪ੍ਰਪੋਜ਼ ਕਰਨ ਨੂੰ ਲੈ ਕੇ ਦੱਸਿਆ,''ਉਨ੍ਹਾਂ ਦੀ ਗਰਲਫਰੈਂਡ ਪੂਰੇ ਰਾਜਨੀਤਕ ਕਰੀਅਰ ਵਿਚ ਉਨ੍ਹਾਂ ਦੇ ਨਾਲ ਰਹੀ। ਉਹ ਵਿਅਕਤੀਗਤ ਅਤੇ ਰਾਜਨੀਤਕ ਜੀਵਨ ਵਿਚ ਉਸ ਦੀ ਸਭ ਤੋਂ ਕਰੀਬੀ ਹੈ।'' ਭਾਵੇਂਕਿ ਸਪੀਕਰ ਨੇ ਬਹਿਸ ਦੌਰਾਨ ਅਜਿਹਾ ਕਰਨਾ ਗਲਤ ਦੱਸਿਆ, ਉੱਥੇ ਗਰਲਫਰੈਂਡ ਨੇ ਸਾਂਸਦ ਦੇ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ।
Photo ਫਲੇਵਿਓ ਅਤੇ ਐਲੀਸਾ 6 ਸਾਲ ਤੋਂ ਇਟਲੀ ਦੇ ਵੇਂਟੀਮਿਗਲੀਆ ਵਿਚ ਇਕੱਠੇ ਰਹਿ ਰਹੇ ਹਨ। ਸਾਂਸਦ ਫਲੇਵਿਓ ਨੇ ਪਿਛਲੇ ਸਾਲ ਮਾਰਚ ਵਿਚ ਹੇਠਲੇ ਸਦਨ ਦੀਆਂ ਚੋਣਾਂ ਜਿੱਤੀਆਂ ਸਨ। ਸਦਨ ਦੇ ਸਪੀਕਰ ਰੌਬਰਟੋ ਫਿਕੋ ਨੇ ਕਿਹਾ,''ਮਿਸਟਰ ਸਾਂਸਦ ਤੁਹਾਡੇ ਇਸ ਕਾਰਨਾਮੇ ਨਾਲ ਮੈਂ ਥੋੜ੍ਹਾ ਪ੍ਰਭਾਵਿਤ ਜ਼ਰੂਰ ਹਾਂ। ਮੈਂ ਤੁਹਾਨੂੰ ਸਮਝਦਾ ਹਾਂ ਪਰ ਮੈਂ ਕਾਰਵਾਈ ਦੌਰਾਨ ਤੁਹਾਡੀ ਦਖਲ ਅੰਦਾਜ਼ੀ ਦੀ ਪ੍ਰਸ਼ੰਸਾ ਨਹੀਂ ਕਰ ਸਕਦਾ।''
Photo33 ਸਾਲਾ ਸਾਂਸਦ ਫਲੇਵਿਓ ਡੀ ਮੁਰੋ ਲੀਗ ਪਾਰਟੀ ਦੇ ਮੈਂਬਰ ਹਨ। ਗਰਲਫਰੈਂਡ ਨੂੰ ਪ੍ਰਪੋਜ਼ ਕਰਨ ਦੌਰਾਨ ਸਦਨ ਵਿਚ ਭੂਚਾਲ ਦੇ ਬਾਅਦ ਮੁੜ ਉਸਾਰੀ ਦੇ ਮੁੱਦੇ 'ਤੇ ਬਹਿਸ ਚੱਲ ਰਹੀ ਸੀ। ਇਸੇ ਦੌਰਾਨ ਫਲੇਵਿਓ ਆਪਣੀ ਸੀਟ ਤੋਂ ਉੱਠੇ ਅਤੇ ਗਰਲਫਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ।
Photoਇਹ ਸ਼ਬਦ ਸੁਣ ਕੇ ਬਾਕੀ ਸਾਂਸਦ ਹੈਰਾਨੀ ਨਾਲ ਫਲੇਵਿਓ ਵੱਲ ਦੇਖਣ ਲੱਗੇ। ਦੋ ਸਾਂਸਦਾਂ ਨੇ ਸੀਟ ਤੋਂ ਉੱਠ ਕੇ ਫਲੇਵਿਓ ਦੀ ਤਰੀਫ ਕੀਤੀ ਅਤੇ ਗਲੇ ਲਗਾਇਆ। ਉੱਧਰ ਐਲੀਸਾ ਨੇ ਪ੍ਰਪੋਜ਼ਲ ਸਵੀਕਾਰ ਕਰ ਲਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।