
ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਮ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ।
ਵਾਸ਼ਿੰਗਟਨ : ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਧਮਕੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਕਿਮ ਨਾਲ ਮਿਲਣ ਲਈ ਤਿਆਰ ਹਨ। ਇਸ ਤੋਂ ਪਹਿਲਾਂ ਕਿਮ ਨੇ ਅਪਣੇ ਨਵੇਂ ਸਾਲ ਦੇ ਸੰਬੋਧਨ ਵਿਚ ਕਿਹਾ ਸੀ ਕਿ ਉਹ ਅਮਰੀਕਾ ਨਾਲ ਵਧੀਆ ਸਬੰਧ ਚਾਹੁੰਦੇ ਹਨ ਪਰ ਉਤਰ ਕੋਰੀਆ 'ਤੇ ਲਗੀਆਂ ਪਾਬੰਦੀਆਂ ਨੂੰ ਨਾ ਹਟਾਇਆ ਗਿਆ ਤਾਂ ਉਹ ਅਪਣਾ ਰਵਈਆ ਬਦਲ ਲੈਣਗੇ। ਉਹਨਾਂ ਨੂੰ ਕੋਈ ਦੂਜਾ ਰਾਹ ਲਭਣਾ ਪਵੇਗਾ।
Kim Jong Un
ਇਸ ਦੇ ਜਵਾਬ ਵਿਚ ਟਰੰਪ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਕਿਮ ਨਾਲ ਮੁਲਾਕਾਤ ਕਰਨ ਲਈ ਤਿਆਰ ਹਨ। ਇਸ ਟਵੀਟ ਵਿਚ ਕਿਮ ਦੇ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਮੈਂ ਚੇਅਰਮੈਨ ਕਿਮ ਨਾਲ ਮੁਲਾਕਾਤ ਦੀ ਉਡੀਕ ਕਰ ਰਿਹਾ ਹਾਂ ਜੋ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਤਰ ਕੋਰੀਆ ਦੇ ਕੋਲ ਵੱਡੀ ਆਰਥਿਕ ਸਮਰਥਾ ਹੈ। ਕਿਮ ਜੋਂਗ ਉਨ ਦਾ ਕਹਿਣਾ ਹੈ ਕਿ ਉਤਰ ਕੋਰੀਆ ਪਰਮਾਣੂ ਹਥਿਆਰਾਂ ਨੂੰ ਨਾ ਤਾਂ ਬਣਾਵੇਗਾ ਅਤੇ ਨਾ ਹੀ ਇਸ ਦਾ ਪ੍ਰਯੋਗ ਕਰੇਗਾ। ਇਸ ਦੇ ਨਾਲ ਹੀ ਉਹ ਦੂਜੇ ਦੇਸ਼ਾਂ ਨੂੰ ਵੀ ਅਜਿਹਾ ਨਹੀਂ ਕਰਨ ਦੇਵੇਗਾ।
“Kim Jong Un says North Korea will not make or test nuclear weapons, or give them to others - & he is ready to meet President Trump anytime.” PBS News Hour. I also look forward to meeting with Chairman Kim who realizes so well that North Korea possesses great economic potential!
— Donald J. Trump (@realDonaldTrump) January 1, 2019
ਉਹ ਕਦੇ ਵੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੇ ਲਈ ਤਿਆਰ ਹਨ। ਪਿਛਲੀਆਂ ਗਰਮੀਆਂ ਵਿਚ ਟਰੰਪ ਦੀ ਕਿਮ ਨਾਲ ਬੈਠਕ ਨੂੰ ਇਤਿਹਾਸਕ ਮੰਨਿਆ ਜਾਂਦਾ ਹੈ। ਪਿਛਲੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਵਿਚ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ ਸੀ। ਕਿਮ ਨੇ ਕਿਹਾ ਸੀ ਕਿ ਅਮਰੀਕਾ ਨੇ ਜੇਕਰ ਦੁਨੀਆਂ ਦੇ ਸਾਹਮਣੇ ਕੀਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਸਾਡੇ ਦੇਸ਼ ਵਿਰੁਧ ਪਾਬੰਦੀ ਅਤੇ ਦਬਾਅ ਨੂੰ ਵਧਾਉਂਦਾ ਰਿਹਾ ਤਾਂ ਸਾਡੇ ਕੋਲ ਅਪਣੀ ਸੱਤਾ ਅਤੇ ਹਿੱਤਾਂ ਦੀ ਰੱਖਿਆ ਕਰਨ ਲਈ ਨਵਾਂ ਰਾਹ ਲੱਭਣ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਰਹਿ ਜਾਵੇਗਾ।