
ਟਰੰਪ ਨੇ ਟਵੀਟ ਕਰਦੇ ਹੋਏ ਦਿਖਾਇਆ ਕਿ ਉਹ ਸਖ਼ਤ ਮਿਹਨਤ ਕਰ ਰਹੇ ਹਨ, ਜਦਕਿ ਵਿਰੋਧੀ ਡੈਮੋਕ੍ਰੈਟਿਕ ਸੰਸਦ ਮੰਤਰੀ ਅਪਣੇ ਘਰਾਂ ਵਿਚ ਕ੍ਰਿਸਮਸ ਮਨਾ ਰਹੇ ਹਨ।
ਵਾਸ਼ਿੰਗਟਨ, (ਭਾਸ਼ਾ) : ਅਮਰੀਕਾ ਵਿਚ ਜ਼ਾਰੀ ਹੋਏ ਸ਼ਟਡਾਊਨ ਤੋਂ ਬਾਅਦ ਡੈਮੋਕ੍ਰੈਟਸ ਅਤੇ ਰਿਪਬਲਕਿਨ ਵਿਚ ਆਰ-ਪਾਰ ਦੀ ਲੜਾਈ ਚਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਫਲੋਰੀਡਾ ਵਿਖੇ ਅਪਣੇ ਮਾਰਾ ਲਾਗੋ ਰਿਜ਼ੌਰਟ ਦੀ ਯਾਤਰਾ ਰੱਦ ਕਰ ਦਿਤੀ ਹੈ ਅਤੇ ਕਿਹਾ ਕਿ ਉਹ ਵਾਈਟ ਹਾਊਸ ਵਿਚ ਪੂਰੀ ਤਰ੍ਹਾਂ ਇਕੱਲੇ ਸਨ ਅਤੇ ਠੱਪ ਪਏ ਸਰਕਾਰੀ ਕੰਮਕਾਜ ਨੂੰ ਸ਼ੁਰੂ ਕਰਨ ਲਈ ਡੈਮੋਕ੍ਰੈਟਸ ਦਾ ਗੱਲਬਾਤ ਦੀ ਮੇਜ ਤੱਕ ਆਉਣ ਦਾ ਇੰਤਜ਼ਾਰ ਕਰਦੇ ਰਹੇ।
USA Government Shutdown
ਕ੍ਰਿਸਮਸ ਤੋਂ ਪਹਿਲਾਂ ਵਾਈਟ ਹਾਊਸ ਵਿਚ ਇਕੱਲੇ ਰਹਿ ਗਏ ਅਤੇ ਬੋਰ ਹੋ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣਾ ਪੂਰਾ ਦਿਨ ਆਲੋਚਕਾਂ 'ਤੇ ਹਮਲਾ ਬੋਲਣ ਵਿਚ ਵਤੀਤ ਕੀਤਾ। ਟਰੰਪ ਅਮਰੀਕਾ-ਮੈਕਿਸਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਵਿੱਤੀ ਮੰਗ ਨੂੰ ਲੈ ਕੇ ਡੈਮੋਕ੍ਰੈਟਸ ਨਾਲ ਵਿਵਾਦ ਤੋਂ ਬਾਅਦ ਇਹ ਟਕਰਾਅ ਪੈਦਾ ਹੋਇਆ ਹੈ। ਟਰੰਪ ਨੇ ਟਵੀਟ ਕਰਦੇ ਹੋਏ ਦਿਖਾਇਆ ਕਿ ਉਹ ਸਖ਼ਤ ਮਿਹਨਤ ਕਰ ਰਹੇ ਹਨ, ਜਦਕਿ ਵਿਰੋਧੀ ਡੈਮੋਕ੍ਰੈਟਿਕ ਸੰਸਦ ਮੰਤਰੀ ਅਪਣੇ ਘਰਾਂ ਵਿਚ ਕ੍ਰਿਸਮਸ ਮਨਾ ਰਹੇ ਹਨ।
I am all alone (poor me) in the White House waiting for the Democrats to come back and make a deal on desperately needed Border Security. At some point the Democrats not wanting to make a deal will cost our Country more money than the Border Wall we are all talking about. Crazy!
— Donald J. Trump (@realDonaldTrump) December 24, 2018
ਟਰੰਪ ਦੇ ਟਵੀਟ ਮੁਤਾਬਕ ਮੈਂ ਵਾਈਟ ਹਾਊਸ ਵਿਚ ਪੂਰੀ ਤਰ੍ਹਾਂ ਇਕੱਲਾ ਹਾਂ ਅਤੇ ਡੈਮੋਕ੍ਰੈਟਸ ਦੇ ਵਾਪਸ ਆਉਣ ਅਤੇ ਛੇਤੀ ਲੋੜ ਵਾਲੀ ਸਰੱਹਦੀ ਸੁਰੱਖਿਆ 'ਤੇ ਸਮਝੌਤਾ ਕਰਨ ਦੀ ਉਡੀਕ ਕਰ ਰਿਹਾ ਹਾਂ। ਸੀਨੇਟ ਵਿਚ ਘੱਟ ਗਿਣਤੀ ਡੈਮੋਕ੍ਰੈਟ ਨੇਤਾ ਚਕ ਸ਼ੂਮਰ ਅਤੇ ਸਦਨ ਦੀ ਘੱਟ ਗਿਣਤੀ ਨੇਤਾ ਨੈਂਸੀ ਪੇਲੋਸੀ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਇਹ ਕ੍ਰਿਸਮਸ ਦਾ ਮੌਕਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਫੇਡ ਰਿਜ਼ਰਵ 'ਤੇ ਅਪਣੇ ਪੱਖ ਅਤੇ ਸਰਕਾਰੀ ਕੰਮਕਾਜ ਦੇ ਪੂਰਾ ਨਾ ਹੋਣ ਕਾਰਨ ਦੇਸ਼ ਨੂੰ ਅਰਾਜਕਤਾ ਵੱਲ ਧੱਕ ਰਹੇ ਹਨ।
Federal Reserve Board Chairman Jerome Powell
25 ਫ਼ੀ ਸਦੀ ਅਮਰੀਕੀ ਸਰਕਾਰੀ ਏਜੰਸੀਆਂ ਬਿਨਾਂ ਫੰਡ ਤੋਂ ਚਲ ਰਹੀਆਂ ਹਨ। ਖ਼ਬਰਾਂ ਮੁਤਾਬਕ ਫੇਡ ਦੇ ਮੁਖੀ ਜੇਰੋਮ ਪਾਵੇਲ ਵੱਲੋਂ ਪਿਛਲੇ ਹਫਤੇ ਅਮਰੀਕੀ ਵਿਆਜ ਦਰਾਂ ਵਧਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਉਹਨਾਂ ਨੂੰ ਬਰਖ਼ਾਸਤ ਕਰਨ 'ਤੇ ਵਿਚਾਰ ਕਰ ਰਹੇ ਹਨ। ਹਾਲਾਂਕ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਟਰੰਪ ਪਾਵੇਲ ਨੂੰ ਹਟਾਉਣ ਵਾਲੇ ਹਨ। ਦੱਸ ਦਈਏ ਕਿ ਅਮਰੀਕਾ-ਮੈਕਿਸਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਰਕਮ ਮੁਹੱਈਆ ਕਰਵਾਉਣ 'ਤੇ ਸਹਿਮਤੀ ਨਾ ਬਣਨ 'ਤੇ ਅਮਰੀਕੀ ਸੰਘੀ ਪ੍ਰਸ਼ਾਸਨ ਵਿਚ ਸਰਕਾਰੀ ਕੰਮਕਾਜ ਪੂਰਨ ਤੌਰ 'ਤੇ ਨਹੀਂ ਚਲ ਰਿਹਾ।