IMF ਮੁਖੀ ਦੀ ਚੇਤਾਵਨੀ- ਇਸ ਸਾਲ ਦੁਨੀਆ ਦੇ ਇਕ ਤਿਹਾਈ ਹਿੱਸੇ ਨੂੰ ਕਰਨਾ ਪਵੇਗਾ ਮੰਦੀ ਦਾ ਸਾਹਮਣਾ
Published : Jan 2, 2023, 6:36 pm IST
Updated : Jan 2, 2023, 6:36 pm IST
SHARE ARTICLE
Recession Will Hit A Third Of The World In 2023- IMF Chief
Recession Will Hit A Third Of The World In 2023- IMF Chief

ਅਮਰੀਕਾ, ਯੂਰਪੀ ਸੰਘ ਅਤੇ ਚੀਨ 'ਚ ਨਰਮੀ ਦੀ ਸੰਭਾਵਨਾ ਦੇ ਵਿਚਕਾਰ ਇਹ ਮੰਦੀ ਸਾਲ 2022 ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲ ਹੋਵੇਗੀ।

 

ਵਾਸ਼ਿੰਗਟਨ: ਕੌਮਾਂਤਰੀ ਮੁਦਰਾ ਫੰਡ (International Monetary Fund) ਨੇ ਵਿਸ਼ਵ ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ। ਆਈਐਮਐਫ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਕਿਹਾ ਕਿ ਇਸ ਸਾਲ ਵਿਸ਼ਵ ਅਰਥਚਾਰੇ ਦਾ ਇਕ ਤਿਹਾਈ ਹਿੱਸਾ ਮੰਦੀ ਵਿਚ ਰਹੇਗਾ। ਅਮਰੀਕਾ, ਯੂਰਪੀ ਸੰਘ ਅਤੇ ਚੀਨ 'ਚ ਨਰਮੀ ਦੀ ਸੰਭਾਵਨਾ ਦੇ ਵਿਚਕਾਰ ਇਹ ਮੰਦੀ ਸਾਲ 2022 ਦੇ ਮੁਕਾਬਲੇ ਜ਼ਿਆਦਾ ਮੁਸ਼ਕਿਲ ਹੋਵੇਗੀ।

ਇਹ ਵੀ ਪੜ੍ਹੋ: Video: ਸਿੱਖ ਨੌਜਵਾਨਾਂ ਨੇ ਤਬਲੇ 'ਤੇ ਵਜਾਇਆ ਗੀਤ Calm Down, ਪਾਕਿਸਤਾਨੀ ਵੀ ਹੋਏ ਮੁਰੀਦ

ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਇਕ ਪ੍ਰੋਗਰਾਮ ਵਿਚ ਇਹ ਗੱਲ ਕਹੀ। ਉਹਨਾਂ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਜਦੋਂ ਰੂਸ-ਯੂਕਰੇਨ ਯੁੱਧ ਦੇ 10 ਮਹੀਨੇ ਬੀਤ ਜਾਣ ਦੇ ਬਾਅਦ ਵੀ ਇਸ ਦੇ ਖਤਮ ਹੋਣ ਦੇ ਕੋਈ ਸੰਕੇਤ ਨਹੀਂ ਹਨ। ਇਸ ਤੋਂ ਇਲਾਵਾ ਚੀਨ ਵਿਚ ਵਧਦੀ ਮਹਿੰਗਾਈ, ਉੱਚ ਵਿਆਜ ਦਰਾਂ ਅਤੇ ਕੋਰੋਨਾ ਵਾਇਰਸ ਦਾ ਸੰਕਰਮਣ ਵਧ ਰਿਹਾ ਹੈ।

ਇਹ ਵੀ ਪੜ੍ਹੋ: ਵਕੀਲਾਂ ਦੀ ਗ਼ੈਰ-ਮੌਜੂਦਗੀ ਕਾਰਨ 63 ਲੱਖ ਮਾਮਲਿਆਂ ਵਿਚ ਹੋਈ ਦੇਰੀ: CJI ਚੰਦਰਚੂੜ

ਜਾਰਜੀਵਾ ਨੇ ਕਿਹਾ, “ਸਾਡਾ ਅੰਦਾਜ਼ਾ ਹੈ ਕਿ ਵਿਸ਼ਵ ਅਰਥਵਿਵਸਥਾ ਦਾ ਇਕ ਤਿਹਾਈ ਹਿੱਸਾ ਮੰਦੀ ਵਿਚ ਰਹੇਗਾ।” ਉਹਨਾਂ ਨੇ ਕਿਹਾ, “ਸਾਲ 2023 ਅਸਲ ਵਿਚ ਪਿਛਲੇ ਸਾਲ ਨਾਲੋਂ ਸਖ਼ਤ ਹੋਵੇਗਾ। ਇਸ ਦਾ ਕਾਰਨ ਅਮਰੀਕਾ, ਯੂਰਪੀ ਸੰਘ ਅਤੇ ਚੀਨ 'ਚ ਨਰਮੀ ਦਾ ਖਦਸ਼ਾ ਹੈ। IMF ਮੁਖੀ ਨੇ ਕਿਹਾ, "ਜਿੱਥੇ ਕੋਈ ਮੰਦੀ ਨਹੀਂ ਹੈ, ਉੱਥੇ ਵੀ ਲੱਖਾਂ ਲੋਕਾਂ ਲਈ ਮੰਦੀ ਵਰਗੀ ਸਥਿਤੀ ਹੋਵੇਗੀ।"

ਇਹ ਵੀ ਪੜ੍ਹੋ: CM ਵੱਲੋਂ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਤੇ ਉਪਰਾਲਿਆਂ ਦਾ ਲਾਭ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ ਦੇ ਨਿਰਦੇਸ਼ 

ਪਿਛਲੇ ਸਾਲ ਅਕਤੂਬਰ ਵਿਚ ਮੁਦਰਾ ਫੰਡ ਨੇ 2023 ਲਈ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਦਿੱਤਾ ਸੀ। ਗਲੋਬਲ ਇੰਸਟੀਚਿਊਟ ਨੇ ਕਿਹਾ, "ਗਲੋਬਲ ਵਿਕਾਸ ਦਰ 2022 ਵਿਚ 3.2 ਪ੍ਰਤੀਸ਼ਤ ਅਤੇ 2023 ਵਿਚ 2.7 ਪ੍ਰਤੀਸ਼ਤ ਤੱਕ ਘਟਣ ਦੀ ਉਮੀਦ ਹੈ, ਜੋ 2021 ਵਿਚ 6 ਪ੍ਰਤੀਸ਼ਤ ਸੀ।" ਗਲੋਬਲ ਵਿੱਤੀ ਸੰਕਟ ਅਤੇ ਕੋਵਿਡ-19 ਮਹਾਮਾਰੀ ਦੇ ਸਮੇਂ ਨੂੰ ਛੱਡ ਕੇ, ਇਹ 2001 ਤੋਂ ਬਾਅਦ ਵਿਕਾਸ ਦਾ ਸਭ ਤੋਂ ਕਮਜ਼ੋਰ ਰੁਝਾਨ ਹੈ। ਜਾਰਜੀਵਾ ਨੇ ਕਿਹਾ, "ਅਗਲੇ ਇਕ-ਦੋ ਮਹੀਨੇ ਦਾ ਸਮਾਂ ਚੀਨ ਲਈ ਮੁਸ਼ਕਲ ਹੋਵੇਗਾ ਅਤੇ ਚੀਨ ਵਿਚ ਵਾਧੇ ਦਾ ਖੇਤਰੀ ਅਤੇ ਵਿਸ਼ਵ ਵਿਕਾਸ 'ਤੇ ਨਕਾਰਾਤਮਕ ਅਸਰ ਪਵੇਗਾ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement