Video: ਸਿੱਖ ਨੌਜਵਾਨਾਂ ਨੇ ਤਬਲੇ 'ਤੇ ਵਜਾਇਆ ਗੀਤ Calm Down, ਪਾਕਿਸਤਾਨੀ ਵੀ ਹੋਏ ਮੁਰੀਦ
Published : Jan 2, 2023, 5:57 pm IST
Updated : Jan 2, 2023, 5:57 pm IST
SHARE ARTICLE
Sikh Youths Play Selena Gomez And Rema's 'Calm Down' On Tabla
Sikh Youths Play Selena Gomez And Rema's 'Calm Down' On Tabla

ਇਸ ਕਲਿੱਪ ਨੂੰ ਯੂਜ਼ਰ @nihalsinghlive ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ।

 

ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਦੋ ਸਿੱਖ ਨੌਜਵਾਨਾਂ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਦੋਹਾਂ ਨੂੰ 'ਤਬਲੇ' ’ਤੇ ਸੇਲੇਨਾ ਗੋਮੇਜ਼ ਅਤੇ ਰੇਮਾ ਦਾ ਮਸ਼ਹੂਰ ਗੀਤ 'ਕਾਲਮ ਡਾਊਨ' ਵਜਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਕਲਿੱਪ ਨੂੰ ਯੂਜ਼ਰ @nihalsinghlive ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ।

ਉਹਨਾਂ ਲਿਖਿਆ, “ਮੇਰੇ ਭਰਾ ਨੇ ਪੂਰੇ 6 ਘੰਟੇ ਲਈ ਉਡਾਣ ਭਰੀ ਅਤੇ ਇਸ ਤਰ੍ਹਾਂ ਅਸੀਂ ਆਪਣਾ ਸਮਾਂ ਬਿਤਾਇਆ। FEEL THE VIBE #CalmDown”।

ਵੀਡੀਓ ਵਿਚ ਦੋ ਸਿੱਖ ਵਿਅਕਤੀ ਇਕ ਬਾਸਕਟਬਾਲ ਕੋਰਟ ਵਿਚਕਾਰ ਇਕ ਮੇਜ਼ ਉੱਤੇ ਰੱਖੇ 'ਤਬਲੇ' ਨਾਲ ਦਿਖਾਈ ਦੇ ਰਹੇ ਹਨ। ਇਕ ਨੌਜਵਾਨ ਬਾਸਕਟਬਾਲ ਨੂੰ ਡ੍ਰੀਬਲ ਕਰਦਾ ਹੋਇਆ ਮੇਜ਼ ਵੱਲ ਦੌੜਦਾ ਹੈ।

Photo

ਬੈਕਗ੍ਰਾਉਂਡ ਵਿਚ ਗੀਤ ‘ਕਾਲਮ ਡਾਊਨ’ ਵੱਜ ਰਿਹਾ ਹੈ। ਇਸ ਫਿਊਜ਼ਨ ਨੂੰ ਸਿਰਫ਼ ਭਾਰਤੀ ਹੀ ਨਹੀਂ, ਸਗੋਂ ਪਾਕਿਸਤਾਨੀ ਵੀ ਬਹੁਤ ਪਸੰਦ ਕਰ ਰਹੇ ਹਨ ਅਤੇ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 90 ਹਜ਼ਾਰ ਤੋਂ ਲਾਈਕਸ ਮਿਲ ਚੁੱਕੇ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement